ਗੁਰਦਾਸਪੁਰ : ਬੇਸਹਾਰਾ ਲੋਕਾਂ ਲਈ ਸਹਾਰਾ ਬਣੀ ਇਹ ਸੰਸਥਾ
Published : Jun 1, 2021, 3:49 pm IST
Updated : Jun 1, 2021, 3:52 pm IST
SHARE ARTICLE
This organization has become a support for the helpless people
This organization has become a support for the helpless people

ਬਿਨਾਂ ਜਾਤ-ਪਾਤ ਦੇ ਹਰ ਧਰਮ ਦੇ ਲੋਕਾਂ ਦੀ ਸੇਵਾ ਕਰ ਰਿਹਾ

ਗੁਰਦਾਸਪੁਰ (ਨੀਤਿਨ ਲੁੱਥਰਾ)-ਸਮੁੱਚੀ ਦੁਨੀਆ 'ਚ ਅਜਿਹੀਆਂ ਕਈ ਸੰਸਥਾਵਾਂ ਹਨ ਜੋ ਬੇਸਹਾਰਾ ਲੋਕਾਂ ਦੀ ਸੇਵਾ ਕਰਦੀਆਂ ਹਨ, ਉਨ੍ਹਾਂ ਨੂੰ ਸਹਾਰਾ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਦੇਖ ਭਾਲ ਕਰਦੀਆਂ ਹਨ। ਬੁਢਾਪੇ ਸਮੇਂ ਬੁੱਢੇ ਮਾਂ-ਪਿਓ ਨੂੰ ਆਪਣੀ ਔਲਾਦ 'ਤੇ ਹੀ ਭਰੋਸਾ ਹੁੰਦਾ ਹੈ ਕਿ ਉਹ ਬੁਢਾਪੇ 'ਚ ਉਨ੍ਹਾਂ ਦਾ ਸਹਾਰਾ ਬਣਨਗੇ।

This organization has become a support for the helpless peopleThis organization has become a support for the helpless people


ਪਰ ਦੁਨੀਆ 'ਤੇ ਕਈ ਅਜਿਹੇ ਬੱਚੇ ਵੀ ਹਨ ਜੋ ਬੁਢਾਪੇ ਸਮੇਂ ਆਪਣੇ ਮਾਂ-ਪਿਓ ਨੂੰ ਘਰੋਂ ਕੱਢ ਦਿੰਦੇ ਹਨ ਅਤੇ ਉਨ੍ਹਾਂ ਨੂੰ ਬਾਅਦ 'ਚ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਅਜਿਹੇ ਸਮੇਂ 'ਚ ਫਿਰ ਉਨ੍ਹਾਂ ਦਾ ਸਿਰਫ ਇਕੋ-ਇਕ ਹੀ ਸਹਾਰਾ ਹੁੰਦਾ ਹੈ ਉਹ ਹਨ ਸੰਸਥਾਵਾਂ। ਇਸ ਖਬਰ 'ਚ ਅਸੀਂ ਤੁਹਾਨੂੰ ਉਸ ਸੰਸਥਾ ਬਾਰੇ ਦੱਸਾਂਗੇ ਜੋ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਹੈ। ਦਰਅਸਲ ਗੁਰਦਾਸਪੁਰ ਦੇ ਇਕ ਪਿੰਡ ਦਿਆਲਗੜ 'ਚ ਸ਼ਾਂਤੀ ਭਵਨ ਨਾਂ ਦੀ ਸੰਸਥਾ ਹੈ ਜੋ ਇਨ੍ਹਾਂ ਬੇਸਹਾਰਾ ਲੋਕਾਂ ਦੀ ਸੇਵਾ ਕਰਦੀ ਹੈ।

This organization has become a support for the helpless people

ਸ਼ਾਂਤੀ ਭਵਨ ਪਿੰਗਾਲਵਾੜਾ ਜਿਸ ਨੂੰ ਈਸਾਈ ਸਮੂਹ ਚਲਾ ਰਿਹਾ ਹੈ ਅਤੇ ਬਿਨਾਂ ਜਾਤ-ਪਾਤ ਦੇ ਹਰ ਧਰਮ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਦੱਸ ਦੇਈਏ ਕਿ ਇਹ ਸ਼ਾਂਤੀ ਭਵਨ ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਤੋਂ 9 ਸਾਲ ਪਹਿਲਾਂ ਖੋਲ੍ਹਿਆ ਗਿਆ ਸੀ ਅਤੇ ਇਸ ਭਵਨ ਦੀ ਸ਼ੁਰੂਆਤ ਫਾਦਰ ਮਾਰਟਿਨ ਨੇ ਕੀਤੀ ਸੀ।

This organization has become a support for the helpless people

ਇਸ ਭਵਨ 'ਚ ਹਰੇਕ ਉਹ ਵਿਅਕਤੀ ਰਹਿ ਸਕਦਾ ਹੈ ਜੋ ਅੰਗਹੀਣ ਅਤੇ ਬੇਸਹਾਰਾ ਹੈ। ਇਸ ਭਵਨ 'ਚ ਜੋ ਸੇਵਾਦਾਰ ਸੇਵਾ ਨਿਭਾ ਰਹੇ ਹਨ ਉਹ ਬਿਨਾਂ ਕਿਸੇ ਤਨਖਾਹ ਦੇ ਇਥੇ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਸਹਾਰਾ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਂਤੀ ਭਵਨ ਦਾ ਖਰਚਾ ਸੰਸਥਾ ਅਤੇ ਕੁਝ ਲੋਕਾਂ ਦੇ ਨਾਲ ਚਲ ਰਿਹਾ ਹੈ ਅਤੇ ਇਸ ਸਮੇਂ ਇਸ ਸ਼ਾਂਤੀ ਭਵਨ 'ਚ 19 ਅਜਿਹੇ ਲੋਕ ਹਨ ਜੋ ਬੇਸਹਾਰਾ ਜਾਂ ਅੰਗਹੀਣ ਹਨ।

This organization has become a support for the helpless peopleThis organization has become a support for the helpless people

ਸ਼ਾਂਤੀ ਭਵਨ 'ਚ ਲੋਕਾਂ ਦੀ ਸੇਵਾ ਕਰ ਰਹੀ ਸਿਸਟਰ ਨੇ ਦੱਸਿਆ ਕਿ ਜਿਥੇ ਕੁਝ ਲੋਕ ਸਮਾਜ 'ਚ ਆਪਣਿਆਂ ਕੋਲੋਂ ਬੁਢਾਪੇ 'ਚ ਪਿੱਛਾ ਛੁਡਾਉਂਦੇ ਹਨ ਅਤੇ ਮਾਂ ਬਾਪ ਜਾਂ ਫਿਰ ਕਿਸੇ ਮੰਦਬੁੱਧੀ ਬੱਚੇ ਨੂੰ ਇਲਾਜ ਹੱਥੋਂ ਘਰੋਂ ਕੱਢ ਦਿੰਦੇ ਹਨ ਤਾਂ ਅਸੀਂ ਊਨ੍ਹਾਂ ਨੂੰ ਸੰਭਾਂਲਦੇ ਹਾਂ। ਉਨ੍ਹਾਂ ਦਾ ਪਿਆਰ ਹੀ ਇਨ੍ਹਾਂ ਬੇਸਹਾਰਾ ਨਾਲ ਇੰਨਾ ਬਣ ਗਿਆ ਕਿ ਉਨ੍ਹਾਂ ਦਾ ਖੁਦ ਦਾ ਦਿਲ ਨਹੀਂ ਕਰਦਾ ਇਨ੍ਹਾਂ ਨੂੰ ਛੱਡ ਕੇ ਆਪਣੇ ਘਰ ਜਾਣ ਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement