ਸਿੱਧੂ ਮੂਸੇਵਾਲਾ ਦੇ ਅੰਤਮ ਸਸਕਾਰ ਮੌਕੇ ਉਮੜਿਆ ਜਨ ਸੈਲਾਬ
Published : Jun 1, 2022, 6:51 am IST
Updated : Jun 1, 2022, 6:51 am IST
SHARE ARTICLE
image
image

ਸਿੱਧੂ ਮੂਸੇਵਾਲਾ ਦੇ ਅੰਤਮ ਸਸਕਾਰ ਮੌਕੇ ਉਮੜਿਆ ਜਨ ਸੈਲਾਬ


5911 ਟਰੈਕਟਰਾਂ 'ਤੇ ਕੱਢੀ ਗਈ ਮੂਸੇਵਾਲਾ ਦੀ ਅੰਤਮ ਯਾਤਰਾ, ਖੇਤ ਵਿਚ ਕੀਤਾ ਸਸਕਾਰ

 

ਮਾਨਸਾ, 31 ਮਈ (ਸੁਖਵੰਤ ਸਿੰਘ ਸਿੱਧੂ/ਬਹਾਦਰ ਖ਼ਾਨ) : ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਕਤਲ ਕੀਤੇ ਗਏ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਅੰਤਮ ਸਸਕਾਰ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਫ਼ਿਲਮ ਅਦਾਕਾਰ, ਰਾਜਨੀਤੀਵਾਨ ਵੱਡੀ ਗਿਣਤੀ ਵਿਚ ਉਮੜ ਪਏ | ਜਨਸਲਾਬ ਦੀਆਂ ਅੱਖਾਂ ਵਿਚ ਹੰਝੂ ਸਨ |  ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਅੰਤਮ ਯਾਤਰਾ ਮੌਕੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਸਿੱਧੂ ਮੂਸੇਵਾਲਾ ਅਮਰ ਰਹੇ, ਦੇ ਨਾਹਰੇ ਵੀ ਲਗਾਏ | ਕਈ ਔਰਤਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ  ਲੈ ਕੇ ਭਗਵੰਤ ਮਾਨ ਸਰਕਾਰ ਨੂੰ  ਰੱਜ ਕੇ ਕੋਸਿਆ |  ਮੰਗਲਵਾਰ ਦੀ ਸਵੇਰ ਸਿੱਧੂ ਮੂਸੇਵਾਲਾ ਦੀ ਮਿ੍ਤਕ ਦੇਹ ਜਦੋਂ ਉਨ੍ਹਾਂ ਦੇ ਘਰ ਪਿੰਡ ਮੂਸਾ ਵਿਖੇ ਪਹੁੰਚੀ ਤਾਂ ਉਸ ਦੇ ਹਜ਼ਾਰਾਂ ਪ੍ਰਸ਼ੰਸਕ
ਅਤੇ ਪੂਰਾ ਪਿੰਡ ਮੂਸਾ ਭੁੱਬਾਂ ਮਾਰ ਕੇ ਰੋ ਪਿਆ | ਸਿੱਧੂ ਮੂਸੇਵਾਲਾ ਨੂੰ  ਅੰਤਮ ਸਸਕਾਰ ਤੋਂ ਪਹਿਲਾਂ ਲਾੜੇ ਦੀ ਤਰ੍ਹਾਂ ਸਜਾਇਆ ਗਿਆ ਅਤੇ ਵੈਣ ਪਾਉਂਦੀ ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦਾ ਜੂੜਾ ਕੀਤਾ | ਪਿਤਾ ਬਲਕੌਰ ਸਿੰਘ ਨੇ ਨਾਬੀ ਰੰਗ ਦੀ ਪੱਗ ਬੰਨ੍ਹ ਕੇ ਅਪਣੇ ਪੁੱਤਰ ਦੇ ਸਿਹਰਾ ਸਜਾਇਆ ਅਤੇ ਉਸ ਨੂੰ  ਅੰਤਮ ਵਿਦਾਇਗੀ ਦੇਣ ਤੋਂ ਪਹਿਲਾਂ ਅਪਣੇ ਪੁੱਤ ਦੀ ਲਾਸ਼ ਨੂੰ  ਜੱਫ਼ੀ ਪਾ ਕੇ ਵੈਣ ਪਾਏ | ਸਿੱਧੂ ਮੂਸੇਵਾਲਾ 5911 ਟਰੈਕਟਰ ਦਾ ਸ਼ੌਕੀਨ ਸੀ | ਇਸ ਕਰ ਕੇ ਸਿੱਧੂ ਮੂਸੇਵਾਲਾ ਦੀ ਅੰਤਮ ਯਾਤਰਾ ਮੌਕੇ 5911 ਟਰੈਕਟਰ ਤੇ ਟਰਾਲੀ ਨੂੰ  ਫ਼ੋਟੋਆਂ ਅਤੇ ਹਾਰਾਂ ਨਾਲ ਸਜਾਇਆ ਗਿਆ  ਜਿਸ 'ਤੇ ਸਵਾਰ ਹੋ ਕੇ ਉਸ ਦੀ ਅੰਤਮ ਯਾਤਰਾ ਕੱਢੀ ਗਈ | ਉਸ ਦੀ ਅੰਤਮ ਯਾਤਰਾ ਦੌਰਾਨ ਲੱਖਾਂ ਪ੍ਰਸ਼ੰਸਕ ਰਾਜਨੀਤੀਵਾਨ, ਫ਼ਿਲਮ ਅਤੇ ਗਾਇਕ ਅਦਾਕਾਰਾਂ ਤੋਂ ਇਲਾਵਾ ਦੋ ਜ਼ਿਲਿ੍ਹਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਸੀ | ਯਾਤਰਾ ਦੌਰਾਨ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਅਪਣੇ ਪੁੱਤਰ ਸਿੱਧੂ ਮੂਸੇਵਾਲਾ ਲਈ ਉਮੜੇ ਪਿਆਰ ਅਤੇ ਭੀੜ ਨੂੰ  ਹੱਥ ਜੋੜੇ, ਪਿਤਾ ਨੇ ਪੱਗ ਲਾਹ ਕੇ ਲੋਕਾਂ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਉਹ ਅਪਣੇ ਪੁੱਤਰ ਨੂੰ  ਇੰਨਾ ਵੱਡਾ ਪਿਆਰ ਦੇਣ ਲਈ ਲੋਕਾਂ ਦਾ ਧਨਵਾਦ ਕਰਦੇ ਹਨ |
ਸਿੱਧੂ ਨੂੰ  ਸ਼ਰਧਾਂਜਲੀ ਦੇਣ ਲਈ ਪਹੁੰਚੇ ਲੋਕਾਂ ਨੇ ਹੱਥਾਂ ਵਿਚ ਉਸ ਦੀਆਂ ਫ਼ੋਟੋਆਂ ਫੜੀਆਂ ਹੋਈਆਂ ਸਨ | ਕਈ ਥਾਵਾਂ 'ਤੇ ਉਸ ਦੇ ਗੀਤ ਵੀ ਵਜਦੇ ਨਜ਼ਰ ਆਏ | ਸਿੱਧੂ ਮੂਸੇਵਾਲਾ ਦਾ ਅੰਤਮ ਸਸਕਾਰ ਪਿੰਡ ਦੀ ਸ਼ਮਸ਼ਾਨਘਾਟ ਦੀ ਬਜਾਏ ਉਸ ਦੇ ਖੇਤ ਵਿਖੇ ਕੀਤਾ ਗਿਆ | ਪ੍ਰਵਾਰ ਅਤੇ ਪ੍ਰਸ਼ੰਸਕਾਂ ਦੀ ਮੰਗ 'ਤੇ ਸਿੱਧੂ ਮੂਸੇਵਾਲਾ ਨੂੰ  ਖੇਤਾਂ ਨਾਲ ਬਹੁਤ ਪਿਆਰ ਸੀ ਜਿਸ ਕਰ ਕੇ ਉਸ ਦਾ ਅੰਤਮ ਸਸਕਾਰ ਉਸ ਦੇ ਖੇਤ ਵਿਖੇ ਹੀ ਕੀਤਾ ਗਿਆ |
ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ, ਅਕਾਲੀ ਦਲ ਅਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਫ਼ਿਲਮ ਅਦਾਕਾਰ ਗਿੱਪੀ ਗਰੇਵਾਲ, ਕੋਰਆਲਾ ਮਾਨ, ਆਰ.ਨੇਤ, ਐਮੀ ਵਿਰਕ, ਗਿੱਲ ਰੋਂਤਾ, ਅਫ਼ਸਾਨਾ ਖਾਨ, ਪੰਜਾਬ ਕਾਂਗਰਸ ਦੀ ਸਕੱਤਰ ਰਣਜੀਤ ਕੌਰ ਭੱਟੀ, ਪ੍ਰਧਾਨ ਗੁਰਪ੍ਰੀਤ ਸਿੰਘ ਮੋਨੀ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਪ੍ਰਧਾਨ ਮਨਦੀਪ ਗੋਰਾ, ਕਾਂਗਰਸੀ ਆਗੂ ਪਿ੍ਤਪਾਲ ਸਿੰਘ ਡਾਲੀ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਨੰਬਰਦਾਰ ਹਰਮੇਲ ਸਿੰਘ ਖੋਖਰ, ਹਰਪ੍ਰੀਤ ਸਿੰਘ ਬਹਿਣੀਵਾਲ, ਸਰਪੰਚ ਹਰਚਰਨ ਸਿੰਘ ਖੋਖਰ, ਬਾਦਲ ਸਿੰਘ ਬਾਹਮਣਵਾਲਾ, ਬੱਬਲਜੀਤ ਸਿੰਘ ਖਿਆਲਾ, ਗੁਰਦੀਪ ਸਿੰਘ ਲਖਮੀਰਵਾਲਾ, ਅੱਪੀ ਝੱਬਰ, ਰਣਜੀਤ ਸਿੰਘ ਦੋਦੜਾ ਅਤੇ ਪੰਜਾਬ ਭਰ ਵਿਚੋਂ ਰਾਜਨੀਤੀਵਾਨ ਆਦਿ ਪਹੁੰਚੇ |   

ਇਕ ਮਹੀਨੇ ਬਾਅਦ ਸੀ ਵਿਆਹ, ਸਿਹਰਾ ਬੰਨ੍ਹ ਕੇ ਵਿਦਾ ਕੀਤਾ ਸਿੱਧੂ
ਸਿੱਧੂ ਮੂਸੇਵਾਲਾ ਦੀ ਮੰਗਣੀ ਜਿਲ੍ਹਾ ਸੰਗਰੂਰ ਦੇ ਪਿੰਡ ਸੰਘਹੇੜੀ ਵਿਖੇ ਹੋਈ ਸੀ | ਪਹਿਲਾਂ ਚੋਣਾਂ ਵਿਚ ਖੜੇ ਹੋਣ ਕਰ ਕੇ ਵਿਆਹ ਨੂੰ  ਅੱਗੇ ਪਾ ਦਿਤਾ ਗਿਆ ਸੀ | ਪਰ ਹੁਣ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਣ ਤੋਂ ਬਾਅਦ ਇਹ ਸਾਰੇ ਅਰਮਾਨ ਵਿਚੇ ਹੀ ਰਹਿ ਗਏ | ਪਰਵਾਰ ਨੇ ਉਸ ਨੂੰ  ਨਾਬੀ ਪੱਗ ਅਤੇ ਸਿਹਰਾ ਬੰਨ੍ਹ ਕੇ ਹੰਝੂਆਂ ਨਾਲ ਵਿਦਾ ਕੀਤਾ, ਜਿਸ ਦੌਰਾਨ ਹਰ ਅੱਖ ਰੋਈ |

ਚਾਵਾਂ ਨਾਲ ਬਣਾਈ ਸੀ ਵੱਡੀ ਹਵੇਲੀ
ਸਿੱਧੂ ਮੂਸੇਵਾਲਾ ਨੇ ਬੜੇ ਸ਼ੋਂਕ ਨਾਲ ਪਿੰਡ ਅੰਦਰ ਰਾਜਟੇ ਮਹਾਰਾਜਿਆਂ ਦੀ ਤਰ੍ਹਾਂ ਹਵੇਲੀ ਬਣਾਈ ਸੀ ਅਤੇ ਉਸ ਦੇ ਨੇੜੇ ਕੁਝ ਜਮੀਨ ਵੀ ਖਰੀਦੀ ਸੀ |  ਇਸ ਹਵੇਲੀ ਵਿੱਚ ਹੀ ਉਹ ਵਿਆਹ ਕਰਵਾਉਣ ਅਤੇ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ |  

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement