ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਕੀਤੀ ਗੱਲਬਾਤ
ਨਵੀਂ ਦਿੱਲੀ : ਅੰਮ੍ਰਿਤਸਰ ਪੰਜਾਬ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰਾਜ ਮੰਤਰੀ ਆਰ.ਕੇ ਰੰਜਨ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਸ ਮੁਲਾਕਾਤ ਦੌਰਾਨ ਇੰਡੋਨੇਸ਼ੀਆ ਵਿਚ ਫਸੇ ਲੋਕਾਂ ਲਈ ਮਦਦ ਦੀ ਅਪੀਲ ਕੀਤੀ। ਜਾਅਲਸਾਜ਼ੀ ਤਹਿਤ ਵਿਦੇਸ਼ ਭੇਜ ਕੇ ਭਾਰਤੀ ਮੂਲ ਦੇ ਲੋਕਾਂ ਨਾਲ ਅੱਤਿਆਚਾਰ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਏਜੰਟ ਝੂਠੇ ਵਾਅਦੇ ਕਰ ਕੇ ਅਤੇ ਧੋਖਾਧੜੀ ਕਰ ਕੇ ਗੁੰਮਰਾਹ ਕਰਦੇ ਹਨ।ਵਿਦੇਸ਼ ਜਾਣ ਤੋਂ ਬਾਅਦ ਭਾਰਤੀ ਫਸ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਵਿਦੇਸ਼ ਭੇਜਣ ਵਾਲੇ ਫਰਜ਼ੀ ਏਜੰਟਾਂ ਤੋਂ ਸਾਵਧਾਨ ਰਹੋ। ਸਰਕਾਰ ਨੂੰ ਅਜਿਹੇ ਏਜੰਟਾਂ ਖਿਲਾਫ ਸਖਤ ਕਾਨੂੰਨ ਲਿਆਉਣਾ ਚਾਹੀਦਾ ਹੈ।