Adampur News: ਆਦਮਪੁਰ ਦੇ ਪਿੰਡ ਵਡਾਲਾ ਵਿਖੇ ਹੋਇਆ ਲੜਾਈ-ਝਗੜਾ, 4 ਵਿਰੁੱਧ ਪਰਚਾ ਦਰਜ
Published : Jun 1, 2024, 4:34 pm IST
Updated : Jun 1, 2024, 4:34 pm IST
SHARE ARTICLE
 Adampur Fight News in punjabi
Adampur Fight News in punjabi

Adampur News : ਪੋਲਿੰਗ ਉੱਪਰ ਨਹੀਂ ਹੋਇਆ ਅਸਰ, ਨਿਰਵਿਘਨ ਰਹੀ ਜਾਰੀ

A fight took place at Wadala village of Adampur News in punjabi : ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਬਡਾਲਾ ਨੇੜੇ ਹੋਏ ਝਗੜੇ ਸਬੰਧੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਚੋਣ ਅਫਸਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਤਕਰਾਰ ਨੂੰ ਸੁਰੱਖਿਆ ਦਸਤਿਆਂ ਵੱਲੋਂ ਰੋਕਿਆ ਗਿਆ।

ਇਸ ਉਪਰੰਤ ਆਦਮਪੁਰ ਪੁਲਿਸ ਵੱਲੋਂ ਸੰਬੰਧਿਤਾਂ ਬਿਆਨ ਦਰਜ ਕਰਕੇ ਪੜਤਾਲ ਉਪਰੰਤ ਤਜਿੰਦਰ ਸਿੰਘ ਦੀ ਸ਼ਿਕਾਇਤ ਉੱਪਰ 4 ਵਿਅਕਤੀਆਂ ਵਿਰੁੱਧ ਥਾਣਾ ਆਦਮਪੁਰ ਵਿਖੇ ਪਰਚਾ ਦਰਜ ਕਰ ਲਿਆ ਹੈ। 

ਜਿਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਹੈ, ਉਨਾਂ ਵਿਚ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਹਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਵਡਾਲਾ ਤੇ ਜਸਵੰਤ ਰਾਮ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਮਨਸੂਰਪੁਰ ਸ਼ਾਮਲ ਹਨ। ਇਨਾਂ ਵਿਰੁੱਧ ਆਈ ਪੀ ਸੀ ਦੀ ਧਾਰਾ 323,341,506 ਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । 

ਉਨਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੌਰਾਨ ਪੋਲਿੰਗ ਪ੍ਰਕ੍ਰਿਆ ਉੱਪਰ ਕਿਸੇ ਤਰ੍ਹਾਂ ਦੇ ਕੋਈ ਅਸਰ ਨਹੀਂ ਹੋਇਆ ਤੇ ਪੋਲਿੰਗ ਬਿਲਕੁਲ ਨਿਰਵਿਘਨ ਜਾਰੀ ਰਹੀ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement