ਖ਼ਬਰਾਂ |

ਤਾਜ਼ਾ |

Lok Sabha Election 2024 : ਵੋਟਾਂ ਦੇ ਭੁਗਤਾਨ 'ਚ ਬਠਿੰਡਾ ਪੰਜਾਬ ਦਾ ਨੰਬਰ ਵਨ ਜ਼ਿਲ੍ਹਾ : ਡੀਸੀ ਜਸਪ੍ਰੀਤ ਸਿੰਘ
Published : Jun 1, 2024, 5:02 pm IST
Updated : Jun 1, 2024, 5:02 pm IST
SHARE ARTICLE
DC Jaspreet Singh
DC Jaspreet Singh

Lok Sabha Election 2024 , Bathinda ,DC Jaspreet Singh ,Lok Sabha Election

Lok Sabha Election 2024 : ਬਠਿੰਡਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਬਠਿੰਡਾ ਜਿਲ੍ਹੇ ਵਿੱਚ 49% ਵੋਟਿੰਗ ਪੋਲ ਹੋ ਚੁੱਕੀ ਹੈ। ਜੇ ਗੱਲ ਕਰੀਏ ਪਿਛਲੇ 2019 ਦੀਆਂ ਚੋਣਾਂ ਦੀ ਤਾਂ 72% ਵੋਟਿੰਗ ਹੋਈ ਸੀ ਪਰ ਇਸ ਵਾਰ ਸਾਨੂੰ ਉਮੀਦ ਹੈ ਕਿ ਅਸੀਂ ਇਸ ਤੋਂ ਵੀ ਵੱਧ ਵੋਟ ਭੁਗਤਾਨ ਕਰਾਵਾਂਗੇ ਕਿਉਂਕਿ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ। 

ਭਾਵੇਂ ਟੈਮਪਰੇਚਰ 48 ਡਿਗਰੀ ਸੈਲਸੀਅਸ ਦੇ ਕਰੀਬ ਹੈ ਪਰ ਫਿਰ ਵੀ ਅੱਜ ਸਵੇਰ ਤੋਂ ਹੀ ਵੋਟਰਾਂ ਵਿੱਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਇੱਕ ਘੰਟੇ ਵਿੱਚ 12% ਦੇ ਕਰੀਬ ਵੋਟਾਂ ਪੋਲ ਹੋਈਆਂ। ਜਿਲ੍ਹੇ ਵਿੱਚ ਸੁੱਖ ਸ਼ਾਂਤੀ ਨਾਲ ਇਲੈਕਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕਾ ਦੁੱਕਾ ਜ਼ਰੂਰ ਸਮੱਸਿਆਵਾਂ ਆਈਆਂ ਹਨ ,ਜਿਨਾਂ ਨੂੰ ਮੌਕੇ 'ਤੇ ਹੀ ਹੱਲ ਕਰ ਦਿੱਤਾ ਗਿਆ ਹੈ। 

ਬੂਥ ਨੰਬਰ 92 ਉੱਪਰ ਬੈਠੇ ਅਧਿਕਾਰੀਆਂ ਵੱਲੋਂ ਪੀਜ਼ਾ ਖਾਣ 'ਤੇ ਪੁੱਛੇ ਸਵਾਲ ਤੋਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਅਸੀਂ ਚੈਕਿੰਗ ਕਰਵਾ ਲਈ ਹੈ' ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿਉਂਕਿ ਜਿਸ ਸਮੇਂ ਉਹ ਰੋਟੀ ਖਾ ਰਹੇ ਸਨ 'ਉਸ ਸਮੇਂ ਉੱਥੇ ਕੋਈ ਵੀ ਵੋਟਰ ਵੋਟ ਪਾਉਣ ਲਈ ਨਹੀਂ ਮੌਜੂਦ ਸੀ। ਸਾਨੂੰ ਉਮੀਦ ਹੈ ਕਿ ਸ਼ਾਮ 6 ਵਜੇ ਤੱਕ ਵੋਟਾਂ ਦੀ ਗਿਣਤੀ ਵੱਡੇ ਪੱਧਰ 'ਤੇ ਵਧੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement