Punjab Lok Sabha Elections 2024 Highlights: ਪੰਜਾਬ ਵਿਚ ਹੋਇਆ 61.32 ਫ਼ੀਸਦ ਮਤਦਾਨ
Published : Jun 1, 2024, 6:16 am IST
Updated : Jun 2, 2024, 8:35 am IST
SHARE ARTICLE
Punjab Lok Sabha Elections 2024 news in Punjabi Highlights
Punjab Lok Sabha Elections 2024 news in Punjabi Highlights

2 ਕਰੋੜ ਵੋਟਰ ਕਰਨਗੇ 328 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Punjab Lok Sabha Elections 2024 news in Punjabi Highlights: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਖ਼ਤਮ ਹੋਣ ਨਾਲ ਹੀ ਦੇਸ਼ ’ਚ 19 ਅਪ੍ਰੈਲ ਤੋਂ ਸ਼ੁਰੂ ਹੋਇਆ ਚੋਣਾਂ ਦਾ ਅਮਲ ਪੂਰਾ ਹੋ ਗਿਆ ਹੈ। ਵੋਟਾਂ ਦੀ ਗਿਣਤੀ ਮੰਗਲਵਾਰ 4 ਜੂਨ ਨੂੰ ਹੋਵੇਗੀ। ਸੱਤਵੇਂ ਅਤੇ ਆਖਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ ਹੋਈ। ਪੰਜਾਬ ਵਿਚ 61.32 ਫ਼ੀਸਦ  ਮਤਦਾਨ ਹੋਇਆ।

11: 55 PM| ਪੰਜਾਬ ਵਿਚ ਹੋਇਆ 61.32 ਫ਼ੀਸਦ  ਮਤਦਾਨ
ਬਠਿੰਡਾ 67.97%
ਫਿਰੋਜ਼ਪੁਰ 65.95%
ਗੁਰਦਾਸਪੁਰ 64.66%
ਸੰਗਰੂਰ 64.43%
ਪਟਿਆਲਾ 62.41%
ਖਡੂਰ ਸਾਹਿਬ 61.60
ਫ਼ਤਹਿਗੜ੍ਹ ਸਾਹਿਬ 61.18
ਫਰੀਦਕੋਟ 60.78
ਸ੍ਰੀ ਅਨੰਦਪੁਰ ਸਾਹਿਬ 60.2
ਜਲੰਧਰ 59.07
ਹਸ਼ਿਆਰਪੁਰ 58.10
ਲੁਧਿਆਣਾ 57.18
ਅੰਮ੍ਰਿਤਸਰ  54.02

8. 35 PM : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਂਤਮਈ ਚੋਣ ਅਮਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਸੂਬੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਬਾਵਜੂਦ ਵੋਟਰਾਂ ਵੱਲੋਂ ਵੋਟਿੰਗ ਪ੍ਰਕਿਰਿਆ 'ਚ ਦਿਖਾਇਆ ਗਿਆ ਉਤਸ਼ਾਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਚੋਣ ਪ੍ਰਕਿਰਿਆ 'ਚ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਵੱਲੋਂ ਉਨ੍ਹਾਂ ਵਿੱਚ ਜਤਾਏ ਗਏ ਭਰੋਸੇ ਦਾ ਮਾਣ ਰੱਖਿਆ ਹੈ।
 

8. 29 PM : ਐਕਸਿਸ ਮਾਈ ਇੰਡੀਆ ਪੋਲ - ਇੰਡੀਆ ਟੂਡੇ

ਪੰਜਾਬ (13 ਸੀਟਾਂ)
ਭਾਜਪਾ - 2-4
ਕਾਂਗਰਸ - 7-9
ਆਪ - 0-2
ਅਕਾਲੀ ਦਲ - 2-3
ਹੋਰ - 0-0

6. 00 PM : ਚੰਡੀਗੜ੍ਹ ’ਚ 62.80% ਪੋਲਿੰਗ ਦਰਜ ਕੀਤੀ ਗਈ।

5. 57 PM :  ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਖ਼ਤਮ ਹੋਣ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਸਾਰਿਆਂ ਨੂੰ 4 ਜੂਨ ਦੀ ਉਡੀਕ ਰਹੇਗੀ। ਜਿਸ ਦਿਨ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ। ਪਰ ਵੋਟਾਂ ਦੀ ਗਿਣਤੀ ਤੋਂ ਪਹਿਲਾਂ 1 ਜੂਨ ਨੂੰ ਜਿਵੇਂ ਹੀ ਵੋਟਿੰਗ ਖ਼ਤਮ ਹੋਵੇਗੀ, ਸਾਰੀਆਂ ਪੋਲ ਏਜੰਸੀਆਂ ਅਤੇ ਨਿਊਜ਼ ਚੈਨਲ ਐਗਜ਼ਿਟ ਪੋਲ ਜਾਰੀ ਕਰਨਗੇ।
2024 ਦੀਆਂ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਕੀ ਕਹਿੰਦੇ ਹਨ, ਇਹ ਤਾਂ 1 ਜੂਨ ਨੂੰ ਪਤਾ ਲੱਗੇਗਾ।

5. 53 PM :  ਅੱਠ ਸੂਬਿਆਂ ’ਚ 5 ਵਜੇ ਤੱਕ ਹੋਈ  58.34 ਫੀਸਦ ਵੋਟਿੰਗ
ਪੱਛਮੀ ਬੰਗਾਲ 'ਚ ਪਈਆਂ ਸਭ ਤੋਂ ਵੱਧ 69.89% ਵੋਟਾਂ
ਬਿਹਾਰ ’ਚ ਸਭ ਤੋਂ ਘੱਟ 48.86% ਪਈਆਂ ਵੋਟਾਂ 

ਪੰਜਾਬ – 55.20%, ਚੰਡੀਗੜ੍ਹ – 62.80%, ਹਿਮਾਚਲ ਪ੍ਰਦੇਸ਼ –66.56%
ਝਾਰਖੰਡ – 67.95%, ਉਡੀਸਾ – 62.46%, ਪੱਛਮੀ ਬੰਗਾਲ – 69.89%
ਬਿਹਾਰ – 48.86%, ਉੱਤਰ ਪ੍ਰਦੇਸ਼ –54%

5. 40 PM :  ਪੰਜਾਬ 'ਚ ਸ਼ਾਮ 5 ਵਜੇ ਤੱਕ 55.20 ਫ਼ੀਸਦ ਵੋਟਿੰਗ

ਪੰਜਾਬੀਆਂ ਕੋਲ ਫ਼ਤਵੇ ਦੇ ਆਖ਼ਰੀ ਕੁੱਝ ਪਲ

ਸਭ ਤੋਂ ਵੱਧ ਚੌਥੇ ਗੇੜ 'ਚ ਹੋਈ ਵੋਟਿੰਗ      

ਚੌਥੇ ਗੇੜ 'ਚ 69.16 ਫ਼ੀਸਦ ਪਈ ਵੋਟ

ਪੰਜਾਬ ਕੋਲ ਅੱਗੇ ਆਉਣ ਦਾ ਹੈ ਮੌਕਾ

ਵੋਟਾਂ ਪਾ ਕੇ ਤੁਸੀਂ ਚੁਣ ਸਕਦੇ ਹੋ ਆਪਣਾ ਪਸੰਦੀਦਾ ਨੁਮਾਇੰਦਾ

ਵੋਟ ਪਾ ਕੇ ਹੀ ਪਸੰਦ ਦੀ ਸਰਕਾਰ ਚੁਣਨ 'ਚ ਪਾ ਸਕਦੇ ਹੋ ਹਿੱਸਾ

ਪਹਿਲੇ ਗੇੜ 'ਚ 66.14 ਫ਼ੀਸਦ ਵੋਟਿੰਗ ਹੋਈ

ਦੂਜੇ ਗੇੜ 'ਚ 66.71 ਫ਼ੀਸਦ ਵੋਟਾਂ ਪਈਆਂ

ਤੀਸਰੇ ਗੇੜ 'ਚ 65.68 ਫ਼ੀਸਦ ਵੋਟਿੰਗ ਹੋਈ

ਪੰਜਵੇ ਗੇੜ 'ਚ 62.20 ਫ਼ੀਸਦ ਵੋਟਿੰਗ ਹੋਈ

ਛੇਵੇਂ ਗੇੜ 'ਚ 63.37 ਫ਼ੀਸਦ ਵੋਟਾਂ ਪਈਆਂ

ਪੰਜਾਬ ਦੇ ਲੋਕਾਂ ਨੂੰ ਅਪੀਲ ਘਰੋਂ ਬਾਹਰ ਨਿਕਲੋ ਤੇ ਵੋਟ ਪਾਓ

5. 39 PM :  ਪਟਿਆਲਾ ਲੋਕ ਸਭਾ ਹਲਕੇ ਲਈ ਸ਼ਾਮ 5 ਵਜੇ ਤਕ 57.07% ਪੋਲਿੰਗ ਦਰਜ ਕੀਤੀ ਗਈ। 

5. 36 PM : ਬਠਿੰਡਾ ਦਾ ਯਸ਼ਵੀਰ ਗੋਇਲ ਆਈਕਨ ਚੋਣ ਕਮਿਸ਼ਨ ਵਲੋਂ ਦੋ ਵਾਰ ਨੈਸ਼ਨਲ ਐਵਾਰਡ ਜੇਤੂ ਨੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ।  ਯਸ਼ਵੀਰ ਗੋਇਲ ਜੋ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੋਣ ਦੇ ਬਾਵਜੂਦ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਬਾਅਦ 1 ਜੂਨ ਨੂੰ ਲੋਕ ਸਭਾ ਚੋਣਾਂ ’ਚ ਲੋਕਾਂ ਨੂੰ ਆਪਣੀ-ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਆਈਕਨ ਬਣਾਇਆ ਗਿਆ ਹੈ।  ਉਸ ਨੂੰ ਵੱਖ-ਵੱਖ ਖੇਤਰਾਂ ’ਚ ਬੇਮਿਸਾਲ ਅਤੇ ਸ਼ਾਨਦਾਰ ਪ੍ਰਾਪਤੀਆਂ ਲਈ ਦੋ ਪੁੱਤਰ ਰਾਸ਼ਟਰੀ ਪੁਰਸਕਾਰ ਅਤੇ ਦੋ ਰਾਜ ਪੁਰਸਕਾਰ ਮਿਲ ਚੁੱਕੇ ਹਨ।

5. 27 PM :  ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਪਾਈ ਵੋਟ 

5. 21 PM : ਪਦਮ ਭੂਸ਼ਣ ਅਤੇ ਉੱਘੇ ਅਰਥ ਸ਼ਾਸਤਰੀ ਡਾ: ਸਰਦਾਰਾ ਸਿੰਘ ਜੌਹਲ ਨਾਰਾਜ਼ਗੀ ਕੀਤੀ ਜ਼ਾਹਿਰ

ਲੁਧਿਆਣਾ ਤੋਂ ਪਦਮ ਭੂਸ਼ਣ ਅਤੇ ਉੱਘੇ ਅਰਥ ਸ਼ਾਸਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਉਮਰ 96 ਸਾਲ ਤੋਂ ਵੱਧ ਹੈ, ਇਸ ਲਈ ਉਹ ਕਤਾਰ ’ਚ ਖੜ੍ਹੇ ਨਹੀਂ ਹੋ ਸਕਦੇ। ਇਸ ਲਈ ਉਨ੍ਹਾਂ ਨੇ ਘਰ ਤੋਂ ਵੋਟ ਪਾਉਣ ਦੀ ਚੋਣ ਕੀਤੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਿਸੇ ਨੇ ਉਨ੍ਹਾਂ ਦੀ ਵੋਟ ਲੈਣ ਦੀ ਪਰਵਾਹ ਨਹੀਂ ਕੀਤੀ ਤੇ ਉਹ ਇਸ ਗੱਲ ਤੋਂ ਬਹੁਤ ਦੁਖੀ ਹਨ। ਉਨ੍ਹਾਂ ਲਿਖਿਆ ਕਿ "96 ਸਾਲ ਤੋਂ ਵੱਧ ਉਮਰ ’ਚ ਮੈਂ ਘਰ ਤੋਂ ਵੋਟ ਪਾਉਣ ਦੀ ਚੋਣ ਕੀਤੀ, ਕਿਉਂਕਿ ਮੈਂ ਕਤਾਰ ’ਚ ਖੜ੍ਹਾ ਨਹੀਂ ਹੋ ਸਕਦਾ। ਬਦਕਿਸਮਤੀ ਨਾਲ, ਕਿਸੇ ਨੇ ਮੇਰੀ ਵੋਟ ਲੈਣ ਦੀ ਪਰਵਾਹ ਨਹੀਂ ਕੀਤੀ! ਮੈਂ ਬੇਹੱਦ ਦੁਖੀ ਹਾਂ।" ਇਸ ਮਗਰੋਂ ਚੋਣ ਕਮਿਸ਼ਨ ਤੁਰੰਤ ਹਰਕਤ ਵਿਚ ਆਇਆ।

5. 16 PM :  ਲੁਧਿਆਣਾ ’ਚ ਪਦਮ ਭੂਸ਼ਣ ਅਤੇ ਉੱਘੇ ਅਰਥ ਸ਼ਾਸਤਰੀ ਡਾ: ਸਰਦਾਰਾ ਸਿੰਘ ਜੌਹਲ ਅਤੇ ਉਨ੍ਹਾਂ ਦੇ ਪੁੱਤਰ ਜਨਮੇਜਾ ਸਿੰਘ ਜੌਹਲ ਨੇ ਪਾਈ ਵੋਟ 

5. 10 PM : ਘੋੜੇ ਉੱਤੇ ਸਵਾਰ ਹੋ ਕੇ ਵੋਟ ਪਾਉਣ ਗਿਆ ਲਾਜਵੰਤ ਸਿੰਘ
ਸੰਗਰੂਰ ਦੇ ਪਿੰਡ ਭਰਾਜ ’ਚ ਘੋੜੀ ਉੱਤੇ ਸਵਾਰ ਹੋ ਕੇ ਵੋਟ ਪਾਉਣ ਗਏ ਲਾਜਵੰਤ ਸਿੰਘ ਖਿੱਚ ਦਾ ਕੇਂਦਰ ਬਣਿਆ ਰਿਹਾ। ਲਾਜਵੰਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਘੋੜਸਵਾਰੀ ਕਰਨ ਦਾ ਸ਼ੌਂਕ ਹੈ। ਉਨ੍ਹਾਂ ਨੇ ਲੋਕਾਂ ਕਿਹਾ ਕਿ ਸਾਰਿਆਂ ਨੂੰ ਵੋਟ ਪਾ ਕੇ ਆਪਣੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ।

5. 06 PM : ਚੋਣਾਂ ਦਰਮਿਆਨ ਬਣੇ ਰਹੇ ਕਰਫਿਊ ਵਰਗੇ ਹਾਲਾਤ

ਗੁਰਦਾਸਪੁਰ ’ਚ  ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਹਿਰ ’ਚ ਲੌਕਡਾਊਨ ਜਾਂ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ। ਚੋਣਾਂ ਵਾਲੇ ਦਿਨ ਗੁਰਦਾਸਪੁਰ ਦੀਆਂ ਸੜਕਾਂ 'ਤੇ ਸੰਨਾਟਾ ਪਿਆ ਹੋਇਆ ਹੈ ਅਤੇ ਬਾਜ਼ਾਰਾਂ 'ਚ ਕੋਈ ਗਾਹਕ ਦਿਖਾਈ ਨਹੀਂ ਦੇ ਰਿਹਾ। ਬੇਸ਼ੱਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਸਨ ਪਰ ਦੁਕਾਨਦਾਰ ਬਿਨਾਂ ਕੋਈ ਕੰਮ ਕੀਤੇ ਦੁਕਾਨਾਂ ’ਤੇ ਬੈਠੇ ਹੋਏ ਵਿਖਾਈ ਦਿੱਤੇ। ਲੋਕ ਸਭਾ ਚੋਣਾਂ ਕਾਰਨ ਬੈਂਕਾਂ, ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰੇ ਆਦਿ ਬੰਦ ਰਹਿਣ ਕਾਰਨ ਅਤੇ ਵੋਟਾਂ ਪੈਣ ਕਾਰਨ ਬਜ਼ਾਰਾਂ ਅਤੇ ਸੜਕਾਂ 'ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਸੀ। 

5. 02 PM :  ਇੰਡੀਆ ਗੱਠਜੋੜ ਦੀ ਲੀਡਰਸ਼ਿਪ ਦੀ ਬੈਠਕ ਹੋਈ 
ਇੰਡੀਆ ਬਲਾਕ ਦੇ ਆਗੂਆਂ ਦੀ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ ’ਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਮੁੱਖ ਮੰਤਰੀ ਭਗਵੰਤ ਮਾਨ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਵੀ ਸ਼ਾਮਲ ਹੋਏ ਹਨ।

5. 00 PM :  ਕਿਰਨ ਖੇਰ ਚੰਡੀਗੜ੍ਹ ਤੋਂ ਭਾਜਪਾ ਦੀ ਟਿਕਟ ਉੱਤੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕ ਹਨ। ਭਾਜਪਾ ਵੱਲੋਂ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਟਿਕਟ ਦਿੱਤੀ ਗਈ ਹੈ। ਕਿਰਨ ਖੇਰ ਨੇ ਕਿਹਾ, "ਮੈਂ ਤਿੰਨ ਮਹੀਨੇ ਪਹਿਲਾਂ ਆਪ ਹੀ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਸੀ।"

4. 56 PM :  ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਭੁਗਤਾਈ ਵੋਟ

4. 54 PM :  ਜਲੰਧਰ ਵਿੱਚ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਆਪਣੀ ਪਤਨੀ ਨਾਲ ਪਾਈ ਵੋਟ

4. 50 PM :  ਲੁਧਿਆਣਾ 'ਚ 3 ਘੰਟੇ ਤੱਕ ਬੰਦ ਰਹੀਆਂ EVM ਮਸ਼ੀਨਾਂ
ਲੁਧਿਆਣਾ 'ਚ ਜਮਾਲਪੁਰ ਦੀ ਸਰਪੰਚ ਕਾਲੋਨੀ ਦੇ ਬੂਥ ਨੰਬਰ-111 ਤੇ 112 ਦਾ ਪੋਲਿੰਗ ਬੂਥ EVM ਮਸ਼ੀਨਾਂ ਬੰਦ ਹੋਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਪੈ ਗਈ। ਭੜਕੇ ਲੋਕਾਂ ਨੇ ਪੋਲਿੰਗ ਬੂਥ ਬਾਹਰ ਧਰਨਾ ਲਗਾ ਦਿੱਤਾ।  

4. 43 PM :  ਚੰਡੀਗੜ੍ਹ ਵੋਟ ਪਾਉਣ ਲਈ ਮੁੰਬਈ ਤੋਂ ਚੰਡੀਗੜ੍ਹ ਪਹੁੰਚੇ ਆਯੁਸ਼ਮਾਨ ਖੁਰਾਨਾ
ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ਤੋਂ ਚੰਡੀਗੜ੍ਹ ਆ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਉਹ ਰੁਝੇਵਿਆਂ ਦੇ ਬਾਵਜੂਦ ਵੋਟ ਪਾਉਣ ਲਈ ਆਪਣੇ ਸ਼ਹਿਰ ਆਏ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਵੋਟ ਜ਼ਰੂਰ ਪਾਉਣ। ਜੇ ਅਸੀਂ ਵੋਟ ਨਹੀਂ ਪਾਉਂਦੇ ਤਾਂ ਸਾਨੂੰ ਸ਼ਿਕਾਇਤ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਬਾਲੀਵੁੱਡ ਅਦਾਕਾਰ ਨੇ ਕਿਹਾ ਕਿ ਦੇਸ਼ ’ਚ ਸਾਨੂੰ ਵੋਟ ਦਾ ਅਧਿਕਾਰ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਵੋਟਾਂ ਦੇ ਪ੍ਰਚਾਰ ਲਈ ਚੁਣਿਆ ਸੀ, ਜਿਸ ਕਾਰਨ ਉਹ ਅੱਜ ਮੁੰਬਈ ਤੋਂ ਚੰਡੀਗੜ੍ਹ ਆਏ ਹਨ। 
 

4. 37 PM :  ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਆਪਣੇ ਬੇਟੇ ਬਿਕਰਮਜੀਤ ਇੰਦਰ ਸਿੰਘ ਚਹਿਲ ਹਲਕਾ ਇੰਚਾਰਜ ਸਨੌਰ ਨਾਲ ਪਰਿਵਾਰ ਸਮੇਤ ਪਟਿਆਲਾ ਵਿਖੇ ਪਾਈ ਵੋਟ

4. 34 PM : ਜਗਰਾਓਂ ਦੇ ਅਖਾੜਾ ਪਿੰਡ ਵਾਸੀਆਂ ਵੱਲੋਂ ਚੋਣਾਂ ਦਾ ਕੀਤਾ ਬਾਇਕਾਟ 
ਪਿੰਡ ਦੇ 3300 ਵੋਟਰਾਂ 'ਚੋਂ 3299 ਨੇ ਨਹੀਂ ਪਾਈ ਵੋਟ। ਪਿੰਡ ਅਖਾੜਾ 'ਚ ਸਿਰਫ਼ 1 ਹੀ ਵੋਟ ਪੋਲ ਹੋਈ। ਬਾਇਓ ਗੈਸ ਫੈਕਟਰੀ ਲੱਗਣ ਦਾ ਵਿਰੋਧ ਕਰ ਰਹੇ ਪਿੰਡ ਵਾਸੀ ਖੰਨਾ ਤੇ ਜਗਰਾਓਂ ਦੇ 5 ਪਿੰਡਾਂ ਨੇ ਕੀਤਾ ਚੋਣ ਦਾ ਬਾਇਕਾਟ ਇਨ੍ਹਾਂ ਪਿੰਡਾਂ 'ਚ ਬੂਥ ਨਹੀਂ ਲੱਗਣ ਦਿੱਤੇ ਗਏ। ਪਿੰਡਾਂ 'ਚ ਪੋਲਿੰਗ ਬੂਥਾਂ ਨੂੰ ਤਾਲੇ ਜੜ੍ਹੇ ਗਏ। 

4. 30 PM : ਅੰਮ੍ਰਿਤਸਰ 3 ਵਜੇ ਤੱਕ ਦੀ ਵੋਟਿੰਗ ਫ਼ੀਸਦੀ

ਅੰਮ੍ਰਿਤਸਰ 'ਚ 3 ਵਜੇ ਤੱਕ 41.74 ਫੀਸਦੀ ਵੋਟਿੰਗ ਹੋਈ ਹੈ। ਜਿਸ 'ਚ ਅਜਨਾਲਾ-11 'ਚ 48.45 ਫੀਸਦੀ, ਅੰਮ੍ਰਿਤਸਰ ਸੈਂਚਰ-17 'ਚ 39.73 ਫੀਸਦੀ,  ਅੰਮ੍ਰਿਤਸਰ ਪੁਰਬੀ-18 'ਚ 41.10 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 41.92 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 34.70 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 36.89  ਫੀਸਦੀ, ਅਟਾਰੀ-20 'ਚ 41.30  ਫੀਸਦੀ, ਮਜੀਠਾ-13 'ਚ 46.60 ਫੀਸਦੀ ਅਤੇ ਰਾਜਾਸਾਂਸੀ-12 'ਚ 46.00 ਫੀਸਦੀ ਹੋਈ ਹੈ। ਦੱਸਣਯੋਗ ਹੈ ਕਿ 02 ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ 9 ਵਿਧਾਨਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਅਤੇ ਜੰਡਿਆਲਾ ਅਤੇ ਬਾਬਾ ਬਕਾਲਾ ਵਿਧਾਨਸਭਾ ਹਲਕੇ ਖਡੂਰ ਸਾਹਿਬ ਹਲਕੇ 'ਚ ਪੈਂਦੇ ਹਨ।

4. 25 PM :  ਲੋਕ ਸਭਾ ਚੋਣ 2024 : 3 ਵਜੇ ਤੱਕ 
ਸਾਲ 2019                  ਸਾਲ 2024 
39.38% ਵੋਟਿੰਗ            46. 38% ਵੋਟਿੰਗ 

4. 21 PM : ਫਾਜ਼ਿਲਕਾ ਦੀ ਦਿਵਿਆਂਗ ਵੋਟਰ ਜਿਸਦੇ ਦੋਨੋਂ ਹੱਥ ਨਾ ਹੋਣ ਦੇ ਬਾਵਜੂਦ ਪੈਰ ਦੇ ਅਗੁੰਠੇ ’ਤੇ ਸਿਆਹੀ ਲਗਾ ਪਾਈ ਵੋਟ

4. 13 PM : ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਨਿਰਾਸ਼ ਪਰਤੇ, ਨਵੇਂ ਵੋਟਰਾਂ ਨੂੰ ਨਹੀਂ ਮਿਲੇ ਪ੍ਰਸ਼ੰਸਾ ਪੱਤਰ

 ਲੁਧਿਆਣਾ ਦੇ ਕਸਬਾ ਹਠੂਰ ਦੇ ਪਿੰਡ ਦੇਹੜਕਾ ਵਿਖੇ ਪਹਿਲੀ ਵਾਰ ਵੋਟ ਕਰਨ ਵਾਲੇ ਨੌਜਵਾਨ ਵੋਟਰ ਵੋਟ ਕਰਨ ਉਪਰੰਤ ਨਿਰਾਸ਼ ਪਰਤਦੇ ਦਿਖਾਈ ਦਿੱਤੇ। ਕਾਂਗਰਸ ਆਗੂ ਰਵਿੰਦਰ ਕੁਮਾਰ ਰਾਜੂ ਦੇ ਪੁੱਤਰ ਮਨਜੋਤ ਸ਼ਰਮਾ ਅਤੇ ਨੌਜਵਾਨ ਪਵਨਦੀਪ ਸਿੰਘ ਪਹਿਲੀ ਵਾਰ ਮਤਦਾਨ ਕਰਕੇ ਆਏ, ਪਰ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਨਹੀਂ ਮਿਲੇ। ਜਦ ਇਸ ਸਬੰਧੀ ਪ੍ਰਜਾਈਡਿੰਗ ਅਫ਼ਸਰ ਧਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਪਰੋਂ ਸਰਟੀਫਿਕੇਟ ਪ੍ਰਾਪਤ ਨਹੀਂ ਹੋਏ ਹਨ, ਜਿਸ ਕਰਕੇ ਉਹ ਨਵੇਂ ਵੋਟਰਾਂ ਨੂੰ ਸਨਮਾਨਿਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬਾਅਦ ਵਿਚ ਨਵੇਂ ਵੋਟਰਾਂ ਨੂੰ ਸਰਟੀਫਿਕੇਟ ਪਹੁੰਚਦੇ ਕਰ ਦਿੱਤੇ ਜਾਣਗੇ।  

4.06 PM :   ਲੁਧਿਆਣਾ ’ਚ ਪੋਲਿੰਗ ਬੂਥ ’ਤੇ ਮਸ਼ੀਨ ਖ਼ਰਾਬ ਹੋਣ ’ਤੇ ਹੋਇਆ ਹੰਗਾਮਾ
ਲੁਧਿਆਣਾ ਵਿਚ ਸਥਾਨਕ ਸਰਪੰਚ ਕਾਲੋਨੀ ਦੇ ਪੀ.ਐਸ.ਐਨ. ਸਕੂਲ ਦੇ ਬੂਥ ਨੰਬਰ 111 ’ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੰਨੀ ਗਰਮੀ ਹੋਣ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਲਾਈਨਾਂ ਵਿਚ ਲੱਗੇ ਹੋਏ ਸਨ ਤੇ ਪਤਾ ਲੱਗਾ ਕਿ ਮਸ਼ੀਨ ਬੰਦ ਹੋ ਗਈ।
 

3.57 PM :  ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਵਾਣੀਆਂ ਵਿਖੇ ਸਿਮਰਨਜੀਤ ਸਿੰਘ ਮਾਨ ਨੇ ਪਾਈ ਵੋਟ

3.42 PM : 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ  3 ਵਜੇ ਤੱਕ 49.68 ਫੀਸਦ ਵੋਟਿੰਗ
ਪੰਜਾਬ –46.38%
ਚੰਡੀਗੜ੍ਹ –52.61%
ਹਿਮਾਚਲ ਪ੍ਰਦੇਸ਼ –58.41%
ਝਾਰਖੰਡ –60.14%
ਉਡੀਸਾ – 49.77%
ਪੱਛਮੀ ਬੰਗਾਲ – 58.46%
ਬਿਹਾਰ – 42.95%
ਉੱਤਰ ਪ੍ਰਦੇਸ਼ – 46.83%

3.41 PM : ਪੰਜਾਬ 'ਚ ਹੁਣ 46.38% ਵੋਟਿੰਗ
ਗੁਰਦਾਸਪੁਰ 'ਚ ਹੁਣ ਤੱਕ 49.9% ਵੋਟਿੰਗ
ਅੰਮ੍ਰਿਤਸਰ 'ਚ ਹੁਣ ਤੱਕ 41.74% ਵੋਟਿੰਗ
ਅਨੰਦਪੁਰ ਸਾਹਿਬ 'ਚ ਹੁਣ ਤੱਕ 47.14% ਵੋਟਿੰਗ
ਬਠਿੰਡਾ 'ਚ ਹੁਣ ਤੱਕ 48.95% ਵੋਟਿੰਗ
ਫਰੀਦਕੋਟ 'ਚ ਹੁਣ ਤੱਕ 45.16% ਵੋਟਿੰਗ
ਫ਼ਤਿਹਗੜ੍ਹ ਸਾਹਿਬ 'ਚ ਹੁਣ ਤੱਕ 45.55% ਵੋਟਿੰਗ
ਫਿਰੋਜ਼ਪੁਰ 'ਚ ਹੁਣ ਤੱਕ 48.55% ਵੋਟਿੰਗ
ਹੁਸ਼ਿਆਰਪੁਰ 'ਚ ਹੁਣ ਤੱਕ 44.65% ਵੋਟਿੰਗ
ਜਲੰਧਰ 'ਚ ਹੁਣ ਤੱਕ 45.66% ਵੋਟਿੰਗ
ਖਡੂਰ ਸਾਹਿਬ 'ਚ ਹੁਣ ਤੱਕ 46.54% ਵੋਟਿੰਗ

3.13 PM :  ਜ਼ਿਲ੍ਹਾ ਸੰਗਰੂਰ ਹਲਕਾ ਲਹਿਰਾ ਗਾਗਾ ਦੇ ਪਿੰਡ ਆਲਮਪੁਰ ਜਿੱਥੇ ਸਾਰੀਆਂ ਪਾਰਟੀਆਂ ਦਾ ਲੱਗਿਆ ਇੱਕ ਹੀ ਬੂਥ। ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਪਰ ਇੱਥੇ ਬੀਜੇਪੀ ਦਾ ਬੂਥ ਨਹੀਂ ਲੱਗਿਆ।

3.07 PM :  ਬਠਿੰਡਾ ਤੋਂ  ਇਹ ਉਮੀਦਵਾਰ ਚੋਣ ਮੈਦਾਨ ਵਿਚ ਹਨ  
ਆਪ - ਗੁਰਮੀਤ ਸਿੰਘ ਖੁੱਡੀਆਂ
ਕਾਂਗਰਸ - ਜੀਤ ਮੋਹਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਭਾਜਪਾ - ਪਰਮਪਾਲ ਕੌਰ ਸਿੱਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ

3.02 PM :  ਪੰਜਾਬ 'ਚ ਹੁਣ ਤੱਕ 37.80 ਫ਼ੀਸਦੀ ਵੋਟਿੰਗ, ਬਠਿੰਡਾ ਸਭ ਤੋਂ ਮੋਹਰੀ

2.55 PM : ਸ੍ਰੀ ਅਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਲੋਕ ਸਭਾ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਪਾਈ ਵੋਟ

2.53 PM :  ਪਟਿਆਲਾ ਲੋਕ ਸਭਾ ਹਲਕੇ ਦਾ ਇਕ ਵਿਧਾਨ ਸਭਾ ਹਲਕਾ ਡੇਰਾਬਸੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਪੈਂਦਾ ਹੈ, ਇੱਥੋਂ ਦੇ 291 ਬੂਥਾਂ 'ਤੇ 1551 ਚੋਣ ਅਮਲੇ ਦੀ ਡਿਊਟੀ ਲੱਗੀ ਹੈ। ਇਸ ਲੋਕ ਸਭਾ ਸੀਟ ਤੋਂ ਭਾਜਪਾ ਦੀ ਪ੍ਰਨੀਤ ਕੌਰ, ਕਾਂਗਰਸ ਦੀ ਧਰਮਵੀਰ ਗਾਂਧੀ, ਆਮ ਆਦਮੀ ਪਾਰਟੀ ਦਾ ਡਾ. ਬਲਬੀਰ ਸਿੰਘ, ਅਕਾਲੀ ਦਲ ਦਾ ਐੱਨਕੇ ਸ਼ਰਮਾ ਤੇ ਬਸਪਾ ਦਾ ਜਗਜੀਤ ਸਿੰਘ ਛੜਬੜ ਚੋਣ ਮੈਦਾਨ 'ਚ ਹਨ।
ਵਿਧਾਨ ਸਭਾ ਹਲਕੇ : 09
ਕੁੱਲ ਵੋਟਰ : 18 ਲੱਖ, 6 ਹਜ਼ਾਰ, 429
ਔਰਤਾਂ : 8 ਲੱਖ 62 ਹਜ਼ਾਰ 44
ਪੁਰਸ਼ : 9 ਲੱਖ 44 ਹਜ਼ਾਰ 300
ਨੌਜਵਾਨ : 42240
100 ਸਾਲ ਤੋਂ ਵੱਧ : 458
ਦਿਵਿਆਂਗ : 13763
ਥਰਡ ਜੈਂਡਰ : 80

2.40 PM : ਗੁਰਦਾਸਪੁਰ 'ਚ ਸਵੇਰੇ 11 ਵਜੇ ਤੱਕ 24.72 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਿੱਥੇ  ਬਟਾਲਾ-7 'ਚ 22.56 ਫੀਸਦੀ, ਭੋਆ-2 'ਚ 27.80 ਫੀਸਦੀ, ਡੇਰਾ ਬਾਬਾ ਨਾਨਕ-10 'ਚ 27.10 ਫੀਸਦੀ, ਦੀਨਾਨਗਰ 23.30 ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 22.00 ਫੀਸਦੀ,  ਗੁਰਦਾਸਪੁਰ-4 'ਚ 21.30 ਫੀਸਦੀ, ਪਠਾਨਕੋਟ-3 'ਚ 28.90 ਫੀਸਦੀ, ਕਾਦੀਆਂ-6 'ਚ 23.45 ਫੀਸਦੀ ਅਤੇ ਸੁਜਾਨਪੁਰ-1 'ਚ 27.70 ਫੀਸਦੀ ਵੋਟਿੰਗ ਹੋਈ ਹੈ।
 

2.20 PM : ਸ੍ਰੀ ਖਡੂਰ ਸਾਹਿਬ ’ਚ ਮਨਜੀਤ ਮੰਨਾ ਨੇ ਪਾਈ ਵੋਟ

2.15 PM : ਨਾਭਾ ਦੇ ਪਿੰਡ ਦੋਦਾ ’ਚ ਪ੍ਰਸਿੱਧ ਪੰਜਾਬੀ ਲੋਕ ਗਾਇਕ ਅਤੇ ਅਦਾਕਾਰ ਹਰਜੀਤ ਹਰਮਨ ਨੇ ਪਾਈ ਵੋਟ


2.10 PM :  ਲੁਧਿਆਣਾ ਦੇ ਤਿੰਨ ਪਿੰਡਾਂ ਵੱਲੋਂ ਚੋਣਾਂ ਦਾ ਕੀਤਾ ਗਿਆ ਬਾਈਕਾਟ
ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿਚਲੇ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇੱਥੋਂ ਦੇ ਲੋਕ ਪਿਛਲੇ 28 ਦਿਨਾਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਇਹ ਪਿੰਡ ਹਨ ਮੁਸ਼ਕਾਬਾਦ, ਟੱਪਰੀਆਂ ਅਤੇ ਖੀਰਨੀਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਇੱਕ ਬਾਇਓਗੈਸ ਫੈਕਟਰੀ ਦਾ ਪਿਛਲੇ ਦੋ ਸਾਲਾਂ ਤੋਂ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਦੀ ਸ਼ਿਕਾਇਤ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਫੈਕਟਰੀ ਕਾਰਨ ਉਨ੍ਹਾਂ ਦੀ ਆਬੋ-ਹਵਾ ਖ਼ਰਾਬ ਹੋਵੇਗੀ ਅਤੇ ਸਿਹਤ ਉੱਤੇ ਅਸਰ ਪਵੇਗਾ।ਪਿੰਡ ’ਚ ਕੰਧਾਂ ਉੱਤੇ ਚੋਣਾਂ ਦੇ ਬਾਈਕਾਟ ਦੇ ਪੋਸਟਰ ਵੀ ਲੱਗੇ ਹੋਏ ਹਨ।
ਇਸ ਮੌਕੇ ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਦੱਸਿਆ, "ਅਸੀਂ ਪਿਛਲੇ 2 ਸਾਲਾਂ ਤੋਂ ਫੈਕਟਰੀ ਦੇ ਵਿਰੁੱਧ ਸੰਘਰਸ਼ ਕਰ ਰਹੇ ਹਾਂ, ਅਸੀਂ ਪਿਛਲੇ 28 ਦਿਨਾਂ ਤੋਂ ਧਰਨਾ ਲਗਾਇਆ ਹੋਇਆ।ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਪਿੰਡ ’ਚੋਂ ਕਿਸੇ ਵਿਅਕਤੀ ਨੇ ਵੋਟ ਨਹੀਂ ਪਾਈ ਹੈ ਅਤੇ ਅੱਗੇ ਵੀ ਬਾਈਕਾਟ ਜਾਰੀ ਰਹੇਗਾ।
ਇਸ ਮੌਕੇ ਸਮਰਾਲਾ ਦੇ ਤਹਿਸੀਲਦਾਰ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਧਰਨੇ ਉੱਤੇ ਬੈਠੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਬਾਈਕਾਟ ਵਾਪਸ ਲੈਣ ਲਈ ਸਹਿਮਤ ਹੋ ਜਾਣਗੇ।
 

2.05 PM  : ਹਲਕਾ ਸੰਗਰੂਰ ਦੇ ਇਸ ਪਿੰਡ 'ਚ ਨਹੀਂ ਲੱਗਿਆ ਪੁਲਿੰਗ ਬੂਥ
ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਖਿਆਲੀ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਦੀ ਖਾਤਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਪੋਲਿੰਗ ਬੂਥ ਨਹੀਂ ਲਗਾਇਆ ਗਿਆ ਹੈ। ਸਰਪੰਚ ਗਮਦੂਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਇਕੱਠ ਕਰਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ।
ਉਨ੍ਹਾਂ ਕਿਹਾ, "ਬੂਥ ਲੈਵਲ ਅਫ਼ਸਰਾਂ (ਬੀਐਲਓ) ਵੱਲੋਂ ਘਰ-ਘਰ ਜਾ ਕੇ ਵੋਟ ਪਰਚੀਆਂ ਵੰਡ ਦਿੱਤੀਆਂ ਸਨ।ਇਸ ਲਈ ਵੋਟਰ ਆਪਣੇ ਘਰਾਂ ਤੋਂ ਸਿੱਧੇ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਿੰਡ ਅੰਦਰ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਹੀ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਕਈ ਵਾਰ ਪੋਲਿੰਗ ਬੂਥਾਂ ਕਾਰਨ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ।

1. 55 PM  : ਪੰਜਾਬ ਵਿੱਚ 1 ਵਜੇ ਤੱਕ 37.80% ਫ਼ੀਸਦ ਲੋਕ ਵੋਟ ਪਾ ਚੁੱਕੇ ਹਨ

ਚੋਣ ਕਮਿਸ਼ਨ ਮੁਤਾਬਕ ਦੁਪਹਿਰ 1 ਵਜੇ ਤੱਕ ਪੰਜਾਬ ਦੇ 13 ਹਲਕਿਆਂ ’ਚ ਇੰਨੇ ਫ਼ੀਸਦ ਵੋਟ ਹੈ ਪਈ 

ਅੰਮ੍ਰਿਤਸਰ - 32.18%
ਅਨੰਦਪੁਰ ਸਾਹਿਬ ਵਿੱਚ - 37.43%
ਬਠਿੰਡਾ - 41.17%
ਫਰੀਦਕੋਟ - 36.82%
ਫਤਿਹਗੜ੍ਹ ਸਾਹਿਬ - 37.43%
ਫ਼ਿਰੋਜ਼ਪੁਰ - 39.74%
ਗੁਰਦਾਸਪੁਰ - 39.05%
ਹੁਸ਼ਿਆਰਪੁਰ - 37.07 %
ਜਲੰਧਰ - 37.95%
ਖਡੂਰ ਸਾਹਿਬ - 37.76%
ਲੁਧਿਆਣਾ - 35.16%
ਪਟਿਆਲਾ - 39.73%
ਸੰਗਰੂਰ - 39.85%

ਲੋਕ ਸਭਾ ਚੋਣਾਂ ਲਈ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ ਇਥੇ ਦੇਖੋ

 

1. 50 PM 
ਲੋਕ ਸਭਾ ਚੋਣਾਂ 2024
ਅੱਠ ਸੂਬਿਆਂ ’ਚ 1 ਵਜੇ ਤੱਕ ਹੋਈ ਵੋਟ ਪ੍ਰਤੀਸ਼ਤ
ਪੰਜਾਬ - 37.80%
ਚੰਡੀਗੜ੍ਹ - 40.14%
ਹਿਮਾਚਲ - 48.63%
ਝਾਰਖੰਡ - 46.80%
ਪੱਛਮੀ ਬੰਗਾਲ - 45.07%
ਉੱਤਰ ਪ੍ਰਦੇਸ਼ - 39.31%
ਓਡੀਸ਼ਾ - 37.64%
ਬਿਹਾਰ - 35.65%


 


ਪੰਜਾਬ ਦੇ 13 ਹਲਕਿਆ ’ਚ 1 ਵਜੇ ਤੱਕ 37.80%  ਫੀਸਦ ਵੋਟਿੰਗ
ਪੰਜਾਬ –37.80%
ਚੰਡੀਗੜ੍ਹ –40.14%

1.49 PM :  ਰਾਜਪੁਰਾ ’ਚ ਵਿਧਾਇਕ ਨੀਨਾ ਮਿੱਤਲ ਨੇ ਪਾਈ ਵੋਟ

1.46 PM : ਕੋਟਕਪੂਰਾ ’ਚ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪਾਈ ਵੋਟ

1.45 PM : ਸ੍ਰੀ ਫ਼ਤਿਹਗੜ੍ਹ ਸਾਹਿਬ ’ਚ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਪਿਤਾ ਨਾਲ ਪਾਈ ਵੋਟ 

1.05 : PM  ਚੰਡੀਗੜ੍ਹ ’ਚ BJP ਸਾਂਸਦ ਕਿਰਨ ਖੇਰ ਨੇ ਪਾਈ ਵੋਟ 

11:26 PM| ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ 'ਚ ਆਪਣੀ ਵੋਟ ਪਾਈ।

 11:25 AM|  
ਜਲੰਧਰ 'ਚ ਆਪਸੀ ਲੜਾਈ ਝਗੜਾ, ਇਕ ਵਿਅਕਤੀ ਜ਼ਖ਼ਮੀ
ਜਲੰਧਰ ਦੇ ਆਦਮਪੁਰ ਇਲਾਕੇ 'ਚ ਪੋਲਿੰਗ ਬੂਥ ਨੇੜੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਮਨਸੂਰਪੁਰ ਨੇੜੇ ਵਾਪਰੀ ਇਸ ਘਟਨਾ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਨੇ 'ਆਪ' ਵਰਕਰਾਂ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਰਕਰਾਂ ਨੇ ਤੇਜ਼ਧਾਰ ਵਸਤੂਆਂ ਨਾਲ ਹਮਲਾ ਕੀਤਾ।

ਇਸ ਮਾਮਲੇ ਸਬੰਧੀ ਥਾਣਾ ਆਦਮਪੁਰ ਦੇ ਐਸਐਚਓ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਲੜਾਈ ਪੋਲਿੰਗ ਬੂਥ ਦੇ ਅੰਦਰ ਹੋਈ ਜਾਂ ਬਾਹਰ ਇਸ ਗੱਲ ਦੀ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 11:24 AM|  ਜਲੰਧਰ ਤੋਂ SAD ਉਮੀਦਵਾਰ ਮੋਹਿੰਦਰ ਸਿੰਘ ਕੇਪੀ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ 

11:22 AM| ਡਾ. ਧਰਮਵੀਰ ਗਾਂਧੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾ ਕੇ ਆਪਣਾ ਫਰਜ਼ ਅਦਾ ਕੀਤਾ।

11:20 AM| ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਬਾਦਲ ਵਿਚ ਪਾਈ ਵੋਟ

11:19 AM| ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਖੰਨਾ ਵਿੱਚ ਆਪਣੀ ਵੋਟ ਪਾਈ।

11:17 AM|ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ

11:16 AM|  BJP ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਭੁਗਤਾਈ ਵੋਟ

11:16 AM| ਤਰੁਣ ਚੁੱਘ ਨੇ ਪਰਿਵਾਰ ਸਮੇਤ ਅੰਮ੍ਰਿਤਸਰ 'ਚ ਪਾਈ ਵੋਟ

11:15 AM| ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਕੀਤਾ ਵੋਟ ਦਾ ਇਸਤੇਮਾਲ

11:13 AM| ਪੰਜਾਬ ਵਿਚ 11 ਵਜੇ ਤੱਕ ਹੋਈ 23.91 ਫ਼ੀਸਦੀ ਵੋਟਿੰਗ ਜਦਕਿ 2019 ਵਿਚ 11 ਵਜੇ ਤੱਕ ਹੋਈ ਸੀ 10.84% ਵੋਟਿੰਗ ਹੋਈ ਸੀ।

11:12 AM| 
ਪੰਜਾਬ ਵਿਚ 11 ਵਜੇ ਤੱਕ ਹੋਈ ਵੋਟ ਫੀਸਦ
ਗੁਰਦਾਸਪੁਰ-24.72%
ਅੰਮ੍ਰਿਤਸਰ-21.17%
ਖਡੂਰ ਸਾਹਿਬ-23.46%
ਜਲੰਧਰ-24.59%
ਹੁਸ਼ਿਆਰਪੁਰ-22.74%
ਅਨੰਦਪੁਰ ਸਾਹਿਬ-23.99%
ਲੁਧਿਆਣਾ-22.19%
ਫਤਿਹਗੜ੍ਹ ਸਾਹਿਬ-22.69%
ਫਰੀਦਕੋਟ-22.41%
ਫ਼ਿਰੋਜ਼ਪੁਰ-25.73%
ਬਠਿੰਡਾ-26.56%
ਸੰਗਰੂਰ-26.26%
ਪਟਿਆਲਾ-25.18%

11:12 AM| ਫਿਰੋਜ਼ਪੁਰ ਤੋਂ ਬੀਜੇਪੀ ਉਮੀਦਵਾਰ ਗੁਰਮੀਤ ਸਿੰਘ ਸੋਢੀ ਨੇ ਕੀਤਾ ਆਪਣੇ ਮਤਦਾਨ ਦਾ ਇਸਤੇਮਾਲ, ਲੋਕਾਂ ਨੂੰ ਵੋਟਿੰਗ ਕਰਨ ਦਾ ਦਿੱਤਾ ਸੁਨੇਹਾ 

11:12 AM| ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਜਲੰਧਰ ’ਚ ਪਾਈ ਵੋਟ

11:10 AM| ਵਿਧਾਇਕਾ ਜੀਵਨਜੋਤ ਕੌਰ ਨੇ ਵੀ ਵੋਟ ਭੁਗਤਾਈ

11:09 AM| ਕੈਬਿਨਟ ਮੰਤਰੀ ਬਲਕਾਰ ਸਿੰਘ ਨੇ ਪਤਨੀ ਸਣੇ ਪਾਈ ਵੋਟ

 11:08 AM| ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ 

11:07 AM|ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲ ਨੇ ਵੀ ਕੀਤਾ ਵੋਟ ਦਾ ਇਸਤੇਮਾਲ

11:06 AM| ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ

11:05 AM| ਬਠਿੰਡਾ ਤੋਂ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਨੇ ਪਾਈ ਵੋਟ

11:04 AM| ਬਿਕਰਮ ਮਜੀਠੀਆ ਨੇ ਆਪਣੀ ਪਤਨੀ ਨਾਲ ਪਾਈ ਵੋਟ

11:03 AM| ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਭੁਗਤਾਈ ਵੋਟ

11: 02 AM|  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਮੂਸੇ ਵਿਖੇ ਵੋਟ ਪਾਈ।

11:01AM|  ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੀ ਪਤਨੀ ਨਾਲ ਪਾਈ ਵੋਟ

11: 00 AM| ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

10:59 AM| ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਪਰਿਵਾਰ ਨਾਲ ਪਾਈ ਵੋਟ

10: 58 AM|  ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਪਰਿਵਾਰ ਸਮੇਤ ਪਾਈ ਵੋਟ

10: 57AM| ਫਿਰੋਜ਼ਪੁਰ ਛਾਉਣੀ ਵਿਚ ਜਵਾਨਾਂ ਨੇ ਪਾਈ ਵੋਟ

10: 56AM|  ਰੇਸ਼ਮ ਸਿੰਘ ਅਨਮੋਲ ਨੇ ਪਾਈ ਵੋਟ

10: 55 AM| ਬਾਦਲ ਪ੍ਰਵਾਰ ਨੇ ਭੁਗਤਾਈ ਵੋਟ

10: 50AM| ਫਿਰੋਜ਼ਪੁਰ ਸੀਟ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੀ ਈਵੀਐਮ 'ਤੇ ਵੋਟ ਪਾਉਣ ਦੀ ਵੀਡੀਓ ਵਾਇਰਲ ਹੋ ਗਈ ਹੈ। ਉਹ 'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਹਨ।

10: 45 AM| ਫਰੀਦਕੋਟ 'ਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਜਿਸ ਕਾਰਨ ਉਥੇ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਵਾਲ-ਵਾਲ ਬਚਾ  ਹੋ ਗਿਆ।

10.30 AM| ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਸਮੇਤ ਭੁਗਤਾਈ ਵੋਟ

10.00 AM| ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਲੁਧਿਆਣਾ ਵਿਖੇ ਪਾਈ ਆਪਣੀ ਵੋਟ।

9.55 AM| ਬਸਪਾ ਉਮੀਦਵਾਰ ਰਣਜੀਤ ਸਿੰਘ ਨੇ ਪਾਈ ਵੋਟ

9.50 AM| ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਸੁੰਦਰ ਸ਼ਾਮ ਅਰੋੜਾ ਨੇ ਪਾਈ ਵੋਟ

9.46 AM| ਪੰਜਾਬ ਦੇ 13 ਹਲਕਿਆਂ ਵਿਚ ਸਵੇਰ 9 ਵਜੇ ਤੱਕ ਹੋਈ ਵੋਟ ਪ੍ਰਤੀਸ਼ਤ
ਫਿਰੋਜ਼ਪੁਰ    11.61%
ਸੰਗਰੂਰ            11.36
ਪਟਿਆਲਾ            10.98%
ਫਰੀਦਕੋਟ    9.83%
ਬਠਿੰਡਾ        9.74%
ਖਡੂਰ ਸਾਹਿਬ   9.71%
ਹੁਸ਼ਿਆਰਪੁਰ    9.66%
ਅੰਮ੍ਰਿਤਸਰ    9.53%
ਅਨੰਦਪੁਰ ਸਾਹਿਬ     9.53%
ਜਲੰਧਰ    9.34%
ਲੁਧਿਆਣਾ    9.08%
ਗੁਰਦਾਸਪੁਰ    8.81%
ਫਤਹਿਗੜ੍ਹ ਸਾਹਿਬ    8.27%

9.43 AM| ਸਵੇਰੇ 9 ਵਜੇ ਤਕ ਪੰਜਾਬ ਵਿਚ 9.64 ਫੀ ਸਦੀ ਵੋਟਿੰਗ ਹੋਈ।

9.40 AM| ਲੁਧਿਆਣਾ 'ਚ ਭਾਰਤ ਭੂਸ਼ਣ ਆਸ਼ੂ ਨੇ ਵੋਟ ਦਾ ਕੀਤਾ ਭੁਗਤਾਨ

9.35AM| ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਅੰਮ੍ਰਿਤਸਰ 'ਚ ਪਰਿਵਾਰ ਸਣੇ ਪਾਈ ਵੋਟ

9.30 AM| ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਾਈ ਵੋਟ

9.27 AM| ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਪਾਈ ਵੋਟ

9.23 AM| ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਨੇ ਪਰਿਵਾਰ ਸਮੇਤ ਪਾਈ ਵੋਟ

9.19 AM | ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਲਾਲ ਚੰਦ ਕਟਾਰੂਚੱਕ ਨੇ ਪਾਈ ਵੋਟ

9.15 AM| ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਆਪਣੀ ਧਰਮ ਪਤਨੀ ਸਮੇਤ ਵੋਟ ਪਾਈ

9.11 AM| ਗੁਰਦਾਸਪੁਰ ਤੋਂ AAP ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੀ ਪਾਈ ਵੋਟ

9: 10 AM| ਸੁਨਾਮ 'ਚ ਮਾਂ ਨਾਲ ਵੋਟ ਪਾਉਣ ਪਹੁੰਚੇ ਮੰਤਰੀ ਅਮਨ ਅਰੋੜਾ।

9.08 AM| 103 ਸਾਲ ਦੀ ਬਜ਼ੁਰਗ ਨਾਲ ਵੋਟ ਪਾਉਣ ਪਹੁੰਚੇ ਵਿਧਾਇਕ ਦੇਵ ਮਾਨ

9.05 AM| ਮਸ਼ਹੂਰ ਅਦਾਕਾਰਾ ਗੁਲ ਪਨਾਗ ਨੇ ਹਲਕਾ ਫ਼ਤਿਹਗੜ੍ਹ ਸਾਹਿਬ ਵਿਖੇ ਅਪਣੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ

9.00 AM| ਫ਼ਿਰੋਜ਼ਪੁਰ ਤੋਂ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਅਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੇ ਪਾਈ ਵੋਟ।

8.55 AM| ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਈ ਵੋਟ

8.53 AM| ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ

8.50 AM| ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਪਾਈ ਵੋਟ

8.45 AM| ‘ਆਪ’ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਵਿਚ ਪਾਈ ਵੋਟ।

8: 41 AM| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਸੰਗਰੂਰ ਵਿਚ ਪਾਈ ਵੋਟ

8.40 AM| ਕਰਮਜੀਤ ਅਨਮੋਲ ਨੇ ਪਤਨੀ ਨਾਲ ਮੁਹਾਲੀ ਫੇਜ਼ 10 'ਚ ਪਾਈ ਵੋਟ

8. 37 AM| ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿਚ ਪਾਈ ਵੋਟ।

8.35 AM|ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਸਮੂਹ ਯੋਗ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

8.30 AM| MLA ਪ੍ਰਗਟ ਸਿੰਘ ਨੇ ਪਰਿਵਾਰ ਸਮੇਤ ਪਾਈ ਵੋਟ

8.25 AM| ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਪਾਈ ਵੋਟ

8.20 AM| ਪਟਿਆਲਾ 'ਚ ਆਪ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੇ ਪਾਈ ਵੋਟ

8:15: AM| ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਤਨੀ ਅਮ੍ਰਿੰਤਾ ਵੜਿੰਗ ਨਾਲ ਪਾਈ ਵੋਟ

8.10: AM|  ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਰਿਵਾਰ ਸਮੇਤ ਪਾਈ ਵੋਟ

8.05: AM| ਹੁਸ਼ਿਆਰਪੁਰ 'ਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਭੁਗਤਾਈ ਵੋਟ।

8:00 AM| ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਈ ਆਪਣੀ ਵੋਟ

7: 55 AM|  ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪਾਈ ਆਪਣੀ ਵੋਟ

7: 50 AM| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਟਵੀਟ
ਪ੍ਰਧਾਨ ਮੰਤਰੀ ਨੇ ਲਿਖਿਆ, "ਅੱਜ 2024 ਦੀਆਂ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ। 8 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ, ਇਸ ਲਈ ਵੋਟਰਾਂ ਨੂੰ ਵੱਡੀ ਗਿਣਤੀ ਵਿਚ ਮਤਦਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਨੌਜਵਾਨ ਅਤੇ ਮਹਿਲਾ ਵੋਟਰ ਰਿਕਾਰਡ ਗਿਣਤੀ ਵਿਚ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਆਓ ਇਕੱਠੇ ਮਿਲ ਕੇ ਆਪਣੇ ਲੋਕਤੰਤਰ ਨੂੰ ਵਧੇਰੇ ਜੀਵੰਤ ਅਤੇ ਭਾਗੀਦਾਰ ਬਣਾਈਏ।"

7: 47 AM| ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਪਾਈ ਵੋਟ। ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਅੰਮ੍ਰਿਤਪਾਲ ਸਿੰਘ।

7:46 AM| ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਵੀ ਪਾਈ ਵੋਟ

7: 44 AM| ਲੁਧਿਆਣਾ ਦੇ ਡੀਸੀ ਸਾਕਸ਼ੀ ਸਾਹਨੀ ਨੇ ਭੁਗਤਾਈ ਵੋਟ।

7:40 AM | ਭਾਰਤੀ ਕ੍ਰਿਕੇਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪਾਈ ਵੋਟ।

7:37 AM | ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਪਰਿਵਾਰ ਸਮੇਤ ਪਿੰਡ ਜੋੜਾਮਾਜਰਾ ਪਾਈ ਵੋਟ

7:30 AM | ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅਪਣੀ ਪਤਨੀ ਦੇ ਸਮੇਤ ਕੀਤਾ ਮਤਦਾਨ

7:25 AM | ਸਾਬਕਾ ਰਾਜਦੂਤ ਅਤੇ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਹਲਕੇ ਦੇ ਇਕ ਪੋਲਿੰਗ ਬੂਥ 'ਤੇ ਅਪਣੀ ਵੋਟ ਪਾਈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸੰਸਦ ਮੈਂਬਰ ਅਤੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ਆਪ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨਾਲ ਹੈ।

7:20 AM | ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਮੁਹਾਲੀ ਵਿਚ ਵੋਟ ਪਾਈ।

7:10 AM | ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪਰਿਵਾਰ ਸਮੇਤ ਮੁਹਾਲੀ ਵਿਚ ਪਾਈ ਵੋਟ। 'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, "ਅੱਜ ਭਾਰਤ ਦਾ ਮਹਾਨ ਤਿਉਹਾਰ ਹੈ... ਨਾਗਰਿਕ ਦੀ ਹਰ ਵੋਟ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇਗੀ... ਮੈਂ ਸਾਰਿਆਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕਰਦਾ ਹਾਂ..."।

7:00 AM |  ਪੰਜਾਬ ਦੀਆਂ 13 ਸੀਟਾਂ 'ਤੇ ਸ਼ੁਰੂ ਹੋਈ ਵੋਟਿੰਗ

Punjab Lok Sabha Elections 2024 news in Punjabi Highlights: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਖ਼ਤਮ ਹੋਣ ਨਾਲ ਹੀ ਦੇਸ਼ ’ਚ 19 ਅਪ੍ਰੈਲ ਤੋਂ ਸ਼ੁਰੂ ਹੋਇਆ ਚੋਣਾਂ ਦਾ ਅਮਲ ਪੂਰਾ ਹੋ ਗਿਆ ਹੈ। ਵੋਟਾਂ ਦੀ ਗਿਣਤੀ ਮੰਗਲਵਾਰ 4 ਜੂਨ ਨੂੰ ਹੋਵੇਗੀ। ਸੱਤਵੇਂ ਅਤੇ ਆਖਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ ਹੋਈ। ਪੰਜਾਬ ਵਿਚ 61.32 ਫ਼ੀਸਦ  ਮਤਦਾਨ ਹੋਇਆ। ਇਸ ਵਾਰ ਚੋਣਾਂ ਵਿਚ ਪੰਜਾਬ ਦੇ 2 ਕਰੋੜ 14 ਲੱਖ 61 ਹਜ਼ਾਰ 739 ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 1 ਕਰੋੜ 12 ਲੱਖ 86 ਹਜ਼ਾਰ 726 ਪੁਰਸ਼ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ।

ਪੰਜਾਬ ਵਿਚ 4 ਪਾਰਟੀਆਂ ਵਿਚ ਮੁਕਾਬਲਾ ਹੈ। ਇਨ੍ਹਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਮਲ ਹਨ। ਪੰਜਾਬ 'ਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਕਿਸੇ ਗਠਜੋੜ ਤੋਂ ਇਕੱਲਿਆਂ ਚੋਣਾਂ ਲੜ ਰਹੀਆਂ ਹਨ।

ਸਖ਼ਤ ਗਰਮੀ ਦੇ ਵਿਚਕਾਰ ਵਾਰਾਣਸੀ ਸੰਸਦੀ ਹਲਕੇ ’ਚ ਵੀ ਵੋਟਾਂ ਪਈਆਂ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ, ਪੰਜਾਬ ਦੀਆਂ ਸਾਰੀਆਂ 13 ਅਤੇ ਹਿਮਾਚਲ ਪ੍ਰਦੇਸ਼ ਦੀਆਂ ਚਾਰ, ਉੱਤਰ ਪ੍ਰਦੇਸ਼ ਦੀਆਂ 13, ਪਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ਸਮੇਤ 57 ਸੀਟਾਂ ’ਤੇ ਵੋਟਾਂ ਪਈਆਂ। ਓਡੀਸ਼ਾ ਦੀਆਂ ਬਾਕੀ 42 ਵਿਧਾਨ ਸਭਾ ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਛੇ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਵੀ ਵੋਟਾਂ ਪਈਆਂ। 

(For more news apart from Punjab Lok Sabha Elections 2024 news in Punjabi Highlights, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement