Health News: ਇਕਲਾਪਾ ਦੂਰ ਕਰਨ ਲਈ ਕੁੱਝ ਨੁਕਤੇ
Published : Jun 1, 2024, 7:41 am IST
Updated : Jun 1, 2024, 7:41 am IST
SHARE ARTICLE
Some tips to overcome loneliness Health News
Some tips to overcome loneliness Health News

Health News: ਤੁਸੀ ਅਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ ਜਾਂ ਫਿਰ ਕੋਈ ਫ਼ਿਲਮ ਵੇਖ ਸਕਦੇ ਹੋ

Some tips to overcome loneliness Health News: ਆਮ ਤੌਰ ’ਤੇ ਕੰਮਕਾਰ ਵਾਲੀਆਂ ਔਰਤਾਂ ਨੂੰ ਇਕਲਾਪਾ ਮਹਿਸੂਸ ਨਹੀਂ ਹੁੰਦਾ ਪਰ ਜਦੋਂ ਘਰ ਤੋਂ ਬਾਹਰ ਨਿਕਲਣਾ ਹੀ ਨਹੀਂ ਹੈ ਤਾਂ ਵਧੇਰੇ ਔਰਤਾਂ ਨੂੰ ਇਕਲਾਪਾ ਸਤਾਉਣ ਲਗਦਾ ਹੈ। ਜੇਕਰ ਤੁਸੀ ਵੀ ਅਜਿਹੀ ਹੀ ਸਥਿਤੀ ਵਿਚ ਫਸੋ ਹੋਏ ਹੋ ਤਾਂ ਅਪਣੇ ਇਕਲਾਪਾ ਨੂੰ ਤੁਸੀ ਖ਼ੁਦ ਵੀ ਦੂਰ ਕਰ ਸਕਦੇ ਹੋ। ਅੱਜ ਅਸੀ ਤੁਹਾਨੂੰ ਦਸਦੇ ਹਾਂ ਕਿ ਜੇਕਰ ਤੁਹਾਨੂੰ ਇਕਲਾਪਾ ਮਹਿਸੂਸ ਹੋ ਰਿਹਾ ਹੈ ਤਾਂ ਤੁਹਾਨੂੰ ਕੀ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਡੀ ਇਹ ਮੁਸ਼ਕਲ ਹਲ ਹੋ ਜਾਵੇ।

ਦੋਸਤਾਂ ਨੂੰ ਫ਼ੋਨ ਕਰੋ : ਸੋਸ਼ਲ ਮੀਡੀਆ ਵਿਚ ਦੂਸਰਿਆਂ ਦੀਆਂ ਪੋਸਟਾਂ ’ਤੇ ਕੁਮੈਂਟ ਕਰਨਾ ਜਾਂ ਅਪਣੇ ਦਿਲ ਦੀ ਗੱਲ ਕਹਿ ਦੇਣਾ ਇਕ ਵਖਰੀ ਗੱਲ ਹੈ। ਅਜਿਹੇ ਵਿਚ ਜਦੋਂ ਵਧੇਰੇ ਇਕੱਲਾਪਣ ਮਹਿਸੂਸ ਹੋਣ ਲਗੇ ਤਾਂ ਤੁਸੀ ਅਪਣੇ ਖ਼ਾਸ ਦੋਸਤਾਂ ਨੂੰ ਫ਼ੋਨ ਕਰ ਸਕਦੇ ਹੋ। ਉਨ੍ਹਾਂ ਦੋਸਤਾਂ ਨੂੰ ਜ਼ਰੂਰ ਫ਼ੋਨ ਕਰੋ ਜਿਨ੍ਹਾਂ ਨਾਲ ਗੱਲਬਾਤ ਕਰ ਕੇ ਤੁਹਾਨੂੰ ਅਤੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੋਵੇ। ਜਿਸ ਨਾਲ ਤੁਸੀ ਅਪਣੇ ਮਨ ਦੀਆਂ ਸਾਰੀਆਂ ਗੱਲਾਂ ਬਿਨਾਂ ਕਿਸੇ ਪ੍ਰੇਸ਼ਾਨੀ ਜਾਂ ਝਿਜਕ ਦੇ ਸ਼ੇਅਰ ਕਰ ਸਕਦੇ ਹੋ। ਕੋਈ ਅਜਿਹਾ ਸਖ਼ਸ਼, ਜੋ ਨਾ ਸਿਰਫ਼ ਸਪੋਰਟਿਵ ਹੋਵੇ ਸਗੋਂ ਤੁਹਾਨੂੰ ਬਹੁਤ ਹਸਾਉਂਦਾ ਵੀ ਹੋਵੇ।

ਅਪਣੇ ਘਰ ਫ਼ੋਨ ਕਰੋ : ਜੇਕਰ ਤੁਸੀ ਘਰ ਤੋਂ ਦੂਰ ਰਹਿੰਦੇ ਹੋ ਅਤੇ ਤੁਹਾਨੂੰ ਅਪਣੇ ਘਰ ਦੀ ਯਾਦ ਸਤਾ ਰਹੀ ਹੋਵੇ ਤਾਂ ਤੁਸੀ ਅਪਣੇ ਘਰ ਫ਼ੋਨ ਜ਼ਰੂਰ ਕਰੋ। ਅਜੋਕੇ ਸਮੇਂ ਵਿਚ ਤੁਸੀ ਵੀਡੀਉ ਕਾਲ ਕਰ ਕੇ ਵੀ ਅਪਣੇ ਮਾਤਾ-ਪਿਤਾ ਅਤੇ ਪ੍ਰਵਾਰ ਦੇ ਹੋਰ ਮੈਂਬਰਾਂ ਨਾਲ ਸੌਖੇ ਢੰਗ ਨਾਲ ਗੱਲਬਾਤ ਕਰ ਸਕਦੇ ਹੋ। ਸਾਰਿਆਂ ਨੂੰ ਇਕਸਾਰ ਅਪਣੇ ਸਾਹਮਣੇ ਵੇਖ ਕੇ ਤੁਹਾਨੂੰ ਇਹੀ ਲਗੇਗਾ ਕਿ ਤੁਸੀ ਵੀ ਅਪਣੇ ਪਰਵਾਰ ਦੇ ਨਾਲ ਹੀ ਬੈਠੇ ਹੋ ਅਤੇ ਸਾਰੇ ਤੁਹਾਡੇ ਨਾਲ ਹਨ।

ਕਿਤਾਬਾਂ ਪੜ੍ਹੋ ਜਾਂ ਮੂਵੀ ਵੇਖੋ : ਜਦੋਂ ਇਕੱਲਾਪਣ ਤੁਹਾਨੂੰ ਜ਼ਿਆਦਾ ਸਤਾਉਣ ਲਗੇ ਅਤੇ ਕਿਸੇ ਨਾਲ ਵੀ ਕੋਈ ਗੱਲ ਨਾ ਹੋ ਰਹੀ ਹੋਵੇ ਤਾਂ ਅਜਿਹੇ ਸਮੇਂ ਵਿਚ ਤੁਸੀ ਕਿਤਾਬਾਂ ਦਾ ਸਹਾਰਾ ਲੈ ਸਕਦੇ ਹੋ। ਤੁਸੀ ਅਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ ਜਾਂ ਫਿਰ ਕੋਈ ਫ਼ਿਲਮ ਵੇਖ ਸਕਦੇ ਹੋ। ਇਸ ਨਾਲ ਤੁਹਾਡਾ ਮਨ ਬਹਿਲ ਜਾਵੇਗਾ। ਜੇਕਰ ਤੁਹਾਡੇ ਕੋਲ ਬਾਲਕੋਨੀ ਹੈ ਤਾਂ ਤੁਸੀ ਉਸ ਵਿਚ ਬੈਠ ਕੇ ਇਕ ਕੱਪ ਚਾਹ ਦਾ ਪੀਉ, ਪੰਛੀਆਂ ਦਾ ਸ਼ੋਰ ਅਤੇ ਠੰਢੀ ਹਵਾ ਤੁਹਾਡੇ ਮਨ ਨੂੰ ਸਕੂਨ ਦੇਵੇਗੀ। ਤੁਸੀ ਚਾਹੋ ਤਾਂ ਇਨ੍ਹਾਂ ਪਲਾਂ ਅਤੇ ਤਾਲਾਬੰਦੀ ਦੇ ਪਲਾਂ ਨੂੰ ਇਕ ਡਾਇਰੀ ’ਚ ਵੀ ਲਿਖ ਸਕਦੇ ਹੋ। ਇਸ ਨਾਲ ਤੁਹਾਨੂੰ ਇਕਲਾਪਾ  ਮਹਿਸੂਸ ਨਹੀਂ ਹੋਵੇਗਾ।

ਪੇਂਟਿੰਗ ਬਣਾਉ : ਅਪਣਾ ਇਕਲਾਪਾ ਦੂਰ ਕਰਨ ਲਈ ਤੁਸੀ ਕੋਈ ਪੇਂਟਿੰਗ ਵਗੈਰਾ ਵੀ ਬਣਾ ਸਕਦੇ ਹੋ ਜਾਂ ਕਲਰਿੰਗ ਬੁੱਕ ਵਿਚ ਰੰਗ ਭਰਨ ਦਾ ਕੰਮ ਵੀ ਕਰ ਸਕਦੇ ਹੋ। ਤੁਸੀ ਚਾਹੋ ਤਾਂ ਅਜਿਹੇ ਸਮੇਂ ਕੁੱਝ ਬੁਝਾਰਤਾਂ ਨੂੰ ਸੁਲਝਾਂਉਣ ਦਾ ਕੰਮ ਵੀ ਕਰ ਸਕਦੇ ਹੋ। ਇਸ ਤੋਂ ਇਨਾਵਾ ਆਰਟ ਐਂਡ ਕਰਾਫ਼ਟ ਦਾ ਕੰਮ ਵੀ ਕਰ ਸਕਦੇ ਹੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement