Lok Sabha Elections 2024 : ਮੁੱਲਾਂਪੁਰ ਦਾਖਾ ’ਚ ਪੋਲਿੰਗ ਬੂਥ 'ਤੇ ਵੋਟਰਾਂ ਦੇ ਸੁਆਗਤ ਲਈ ਲਗਾਏ ਗਏ ਟੈਂਟ 

By : BALJINDERK

Published : Jun 1, 2024, 11:34 am IST
Updated : Jun 1, 2024, 11:38 am IST
SHARE ARTICLE
ਵੋਟਰਾਂ ਦੇ ਸੁਆਗਤ ਲਈ ਬਣਾਏ ਗਏ ਸੁਆਗਤੀ ਗੇਟ
ਵੋਟਰਾਂ ਦੇ ਸੁਆਗਤ ਲਈ ਬਣਾਏ ਗਏ ਸੁਆਗਤੀ ਗੇਟ

Lok Sabha Elections 2024: ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ ਦਾਖ਼ਾ ਦੇ ਵੋਟਰ

Lok Sabha Elections 2024: ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਲੋਕ ਸਭਾ ਚੋਣਾਂ ਲਈ ਮਾਡਲ ਬੂਥ, ਪਿੰਕ ਬੂਥ ਅਤੇ ਬਜ਼ੁਰਗਾਂ ਲਈ ਪੀ.ਡਬਲਯੂ.ਡੀ. ਬਜ਼ੁਰਗਾਂ ਵਾਸਤੇ ਬਣਾਇਆ ਹੋਇਆ ਹੈ।
ਅੱਜ ਵੋਟਰਾਂ ਦੇ ਸੁਆਗਤ ਲਈ ਵਿਆਹ ਵਾਂਗ ਟੈਂਟ ਲਗਾ ਕੇ ਗੇਟ ਸਜਾਏ ਹੋਏ ਹਨ। ਉੱਥੇ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। 

ਇਹ ਵੀ ਪੜੋ:Haryana court : ਹਰਿਆਣਾ ਦੀ ਅਦਾਲਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ 

ਇਸ ਤੋਂ ਇਲਾਵਾ ਵਿਰਾਸਤ ਨੂੰ ਉਜਾਗਰ ਕਰਦਿਆਂ ਆਟਾ ਚੱਕੀ, ਕਲਚਰ ਪਾਰਕ ਦੀ ਨੁਮਾਇਸ਼ ਪ੍ਰਿੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਲਗਾਈ ਗਈ ਹੈ।
ਸਾਰੇ ਬੂਥਾਂ ਅੰਦਰ ਅਤੇ ਬਾਹਰ ਕਾਰਪੇਟ ਵਿਛਾਏ ਹੋਏ ਹਨ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੇ ਬੀ.ਐੱਲ.ਓ. ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਸਵਰਨ ਸਿੰਘ ਵੱਲੋਂ ਜਿੱਥੇ ਵੋਟਰਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉੱਥੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਹੋਈ ਹੈ। 

ਇਹ ਵੀ ਪੜੋ:Sargun Mehta : ਸਰਗੁਣ ਮਹਿਤਾ ਨੇ ਇਨ੍ਹਾਂ ਟੀਵੀ ਸੀਰੀਅਲਾਂ ਦੇ ਬਚਾਅ 'ਚ ਕਿਹਾ ਜੇ ਨਹੀਂ ਪਸੰਦ ਤਾਂ ਨਾ ਦੇਖੋ 

ਅੱਜ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਆਰੰਭ ਹੋ ਗਿਆ ਸੀ। ਬੜੀ ਸ਼ਾਂਤੀ ਨਾਲ ਲੋਕ ਵੋਟਾਂ ਦਾ ਭੁਗਤਾਨ ਕਰ ਰਹੇ ਹਨ। ਉੱਥੇ ਵਿਆਹ ਵਰਗੇ ਮਾਹੌਲ ’ਚ ਵੋਟਰ ਸੱਭਿਆਚਾਰ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ। ਸੁਰੱਖਿਆ ਵਜੋਂ ਪੰਜਾਬ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਮਾਡਲ ਬੂਥਾਂ ਅੰਦਰ ਵੀ ਚੋਣ ਅਮਲੇ ਨੂੰ ਏ.ਸੀ. ਲਗਾ ਕੇ ਦਿੱਤੇ ਹਨ ਖ਼ਬਰ ਲਿਖੇ ਜਾਣ ਤੱਕ  20% ਵੋਟ ਪੋਲ ਹੋ ਚੁੱਕੀ ਹੈ ਅਤੇ ਵੋਟਰ ਵੋਟ ਪਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। 
ਦੱਸ ਦੇਈਏ ਕਿ ਸਕੂਲ ਸਟਾਫ਼ ਅਤੇ ਚੋਣ ਅਮਲਾ ਜੋ ਦਿਵਿਆਂਗਾਂ ਨੂੰ ਖੁਦ ਵੋਟ ਪਵਾਉਣ ਲਈ ਸਹਾਇਤਾ ਕਰ ਰਿਹਾ ਹੈ ਦੀ ਪ੍ਰਸ਼ੰਸਾ ਕਰ ਰਹੇ ਹਨ ਭਾਵੇਂ ਕਿ ਗਰਮੀ ਆਪਣਾ ਜ਼ੋਰ ਵਿਖਾ ਰਹੀ ਹੈ ਉਥੇ ਵੋਟਰ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਵਾਹਨਾਂ ਤੇ ਵੋਟ ਪਾਉਣ ਆ ਰਹੇ ਹਨ ਅਤੇ ਬੜੇ ਚਾਅ ਨਾਲ ਵੋਟ ਸੈਲਫੀ ਕਾਊਂਟਰ ਤੇ ਸੈਲਫੀਆਂ ਵੀ ਲੈ ਰਹੇ ਹਨ। ਪਹਿਲੀ ਵਾਰ ਇਹੋ ਜਿਹਾ ਪ੍ਰਬੰਧ ਵੇਖ ਕੇ ਵੋਟਰ ਵਾਹ-ਵਾਹ ਕਰਨੋਂ ਨਹੀਂ ਖੁੰਝਦੇ।

(For more news apart from Tents set up to welcome voters at polling booth in Mullanpur Dakha News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement