Haryana court : ਹਰਿਆਣਾ ਦੀ ਅਦਾਲਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

By : BALJINDERK

Published : May 31, 2024, 7:53 pm IST
Updated : May 31, 2024, 7:55 pm IST
SHARE ARTICLE
ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ
ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

Haryana court : ਪੁਲਿਸ ਲੁੱਟ ਦੇ ਮੁਲਜ਼ਮ ਨੂੰ ਪੇਸ਼ ਕਰਨ ਲਈ ਲੈ ਕੇ ਆਈ ਸੀ ਕੋਰਟ

Haryana court : ਹਰਿਆਣਾ -ਪਾਣੀਪਤ ਦੀ ਜ਼ਿਲ੍ਹਾ ਅਦਾਲਤ ’ਚ ਇੱਕ 30 ਸਾਲਾ ਨੌਜਵਾਨ ਚੌਥੀ ਮੰਜ਼ਿਲ ਤੋਂ ਡਿੱਗ ਗਿਆ। ਹੇਠਾਂ ਡਿੱਗਦੇ ਹੀ ਉਸ ਦੀ ਮੌਤ ਹੋ ਗਈ। ਇਹ ਨੌਜਵਾਨ ਲੁੱਟ-ਖੋਹ ਅਤੇ ਅਸਲਾ ਐਕਟ ਦੇ ਕੇਸ ’ਚ ਮੁਲਜ਼ਮ ਸੀ। ਜਿਸ ਨੂੰ ਪੁਲਿਸ ਅਦਾਲਤ ’ਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਇੱਥੇ ਉਹ ਪੁਲਿਸ ਤੋਂ ਹੱਥ ਛੁਡਾ ਕੇ ਭੱਜਣ ਲੱਗਾ। ਜਿਸ ਦਿਸ਼ਾ ’ਚ ਉਹ ਦੌੜਦਾ ਸੀ ਉਸ ਪਾਸੇ ਤੋਂ ਕੋਈ ਰਸਤਾ ਨਹੀਂ ਸੀ। ਉਹ ਪਿਛਲੇ ਰਸਤੇ ਰਾਹੀਂ ਚੌਥੀ ਮੰਜ਼ਿਲ ਤੋਂ ਸਿੱਧਾ ਹੇਠਾਂ ਡਿੱਗ ਗਿਆ।ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੂੰ ਮੁਰਦਾਘਰ ’ਚ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਸੌਰਵ (30) ਵਾਸੀ ਪਿੰਡ ਸੌਦਾਪੁਰ ਵਜੋਂ ਹੋਈ ਹੈ।

ਇਹ ਵੀ ਪੜੋ:Sargun Mehta : ਸਰਗੁਣ ਮਹਿਤਾ ਨੇ ਇਨ੍ਹਾਂ ਟੀਵੀ ਸੀਰੀਅਲਾਂ ਦੇ ਬਚਾਅ 'ਚ ਕਿਹਾ ਜੇ ਨਹੀਂ ਪਸੰਦ ਨਹੀਂ ਤਾਂ ਨਾ ਦੇਖੋ

ਜ਼ਿਕਰਯੋਗ ਹੈ 8 ਨਵੰਬਰ 2021 ਨੂੰ ਸੈਕਟਰ 29 ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਪੱਪੂ ਨੇ ਦੱਸਿਆ ਸੀ ਕਿ ਉਹ ਮੂਲ ਰੂਪ ’ਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲ ਹੀ ’ਚ ਉਹ ਦਾਨੀਰਾਮ ਕਲੋਨੀ, ਪਿੰਡ ਸਿਵਾਹ, ਪਾਣੀਪਤ ’ਚ ਰਹਿੰਦਾ ਹੈ। ਉਹ 2 ਦਿਨਾਂ ਤੋਂ ਆਪਣੇ ਰਿਸ਼ਤੇਦਾਰ ਰਾਮਨਾਥ ਚੌਧਰੀ ਕੋਲ ਰੇਲਵੇ ਸਟੇਸ਼ਨ 'ਤੇ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ। 7 ਨਵੰਬਰ ਦੀ ਰਾਤ ਕਰੀਬ 11 ਵਜੇ ਦੋਵੇਂ ਰੇਲਵੇ ਸਟੇਸ਼ਨ ਦੇ ਬਾਹਰ ਜੀ.ਟੀ.ਰੋਡ ਤੋਂ ਇੱਕ ਆਟੋ ’ਚ ਸਵਾਰ ਹੋ ਕੇ ਆਪਣੇ ਕੰਮ ਵਾਲੇ ਕਮਰੇ ਵਿਚ ਆਏ। ਉਸ ਸਮੇਂ ਆਟੋ ’ਚ ਡਰਾਈਵਰ ਸਮੇਤ ਕੁੱਲ 4 ਲੋਕ ਸਵਾਰ ਸਨ। ਜਿਵੇਂ ਹੀ ਅਸੀਂ ਸਿਵਾ ਪਿੰਡ ਨੇੜੇ ਪਹੁੰਚੇ ਤਾਂ ਪਿੱਛੇ ਬੈਠੇ ਦੋ ਲੜਕਿਆਂ ਨੇ ਮੇਰੇ ਰਿਸ਼ਤੇਦਾਰ ਰਾਮਨਾਥ ਚੌਧਰੀ ਨੂੰ ਚੱਲਦੇ ਆਟੋ ’ਚੋਂ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਜਦੋਂ ਉਸਨੇ ਆਟੋ ਨੂੰ ਰੋਕਣ ਲਈ ਅਲਾਰਮ ਲਗਾਇਆ ਤਾਂ ਡਰਾਈਵਰ ਨੇ ਆਟੋ ਦੀ ਸਪੀਡ ਵਧਾ ਦਿੱਤੀ। ਇਸ ਤੋਂ ਬਾਅਦ ਦੋਸ਼ੀ ਨੇ ਉਸ 'ਤੇ ਚਾਕੂ ਮਾਰ ਦਿੱਤਾ। ਉਸ ਦੀ ਕੁੱਟਮਾਰ ਕਰਦੇ ਹੋਏ 5 ਹਜ਼ਾਰ ਰੁਪਏ ਅਤੇ ਉਸ ਦਾ ਮੋਬਾਈਲ ਫੋਨ ਲੁੱਟ ਲਿਆ। ਇਸ ਤੋਂ ਬਾਅਦ ਉਸ ਨੂੰ ਵੀ ਚੱਲਦੇ ਆਟੋ ਤੋਂ ਹੇਠਾਂ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ।

(For more news apart from Youth died after jumping from fourth floor of Haryana court News in Punjabi, stay tuned to Rozana Spokesman)

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement