Amritsar News : ਦਮਦਮੀ ਟਕਸਾਲ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਸਖ਼ਤ ਤਾੜਨਾ

By : BALJINDERK

Published : Jun 1, 2025, 7:10 pm IST
Updated : Jun 1, 2025, 7:10 pm IST
SHARE ARTICLE
ਸਿਮਰਜੀਤ ਸਿੰਘ ਮਾਨ
ਸਿਮਰਜੀਤ ਸਿੰਘ ਮਾਨ

Amritsar News : ਕਿਹਾ, -ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁੱਲੜਬਾਜੀ ਕਰਨ ਦੀ ਸ਼ਰਾਰਤ ਮਾਨ ਕਿਸ ਏਜੰਸੀ ਦੀ ਸ਼ਹਿ ਤੇ ਕਰਦਾ ਆ ਰਿਹਾ ਹੈ।

Amritsar News in Punjabi : ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਨੇ ਏਜੰਸੀਆਂ ਦੀ ਪੈਦਾਇਸ਼ ਅਤੇ ਅਖੌਤੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਸਾਨੂੰ ਮਰਿਆਦਾ ਦਾ ਪਾਠ ਪੜਾਉਣ ਤੋਂ ਪਹਿਲਾਂ ਮਾਨ ਇਹ ਦੱਸੇ ਕਿ ਪਿਛਲੇ 25 ਸਾਲ ਤੋਂ ਪੰਥ ਪ੍ਰਵਾਣਿਤ ਜਥੇਦਾਰਾਂ ਦੇ ਸੰਦੇਸ਼ ਦੇਣ ਦਾ ਵਿਰੋਧ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁੱਲੜਬਾਜੀ ਕਰਨ ਦੀ ਸ਼ਰਾਰਤ ਮਾਨ ਕਿਸ ਏਜੰਸੀ ਦੀ ਸ਼ਹਿ ਤੇ ਕਰਦਾ ਆ ਰਿਹਾ ਹੈ।

ਪਹਿਲਾਂ ਉਹ ਉਸਦੀ ਭੁੱਲ ਬਖਸ਼ਾਏ ਅਤੇ ਫਿਰ ਸਾਨੂੰ ਮਰਿਆਦਾ ਦਾ ਪਾਠ ਪੜਾਵੇ । ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜੂਨ 1984 ਦੇ ਸ਼ਹੀਦੀ ਸਮਾਗਮਾਂ ਦਾ ਘੋਰ ਦੋਖੀ ਹੈ ਪਹਿਲਾ ਮਾਨ ਇਹ ਦੱਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇ 400 ਸਾਲਾ ਸਮਾਗਮ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿੱਖਾਂ ਦੀਆਂ ਦਸਤਾਰਾਂ ਲੁਹਾਈਆਂ ਅਤੇ ਪੰਥ ਦੇ ਸਮਾਗਮ ਨੂੰ ਏਜੰਸੀਆਂ ਦੀ ਸ਼ਹਿ ’ਤੇ ਤਾਰ ਪੀੜ ਕੀਤਾ ।

ਪਹਿਲਾ ਮਾਨ ਨੇ ਆਪ ਹੀ ਸਰਬੱਤ ਖਾਲਸਾ ਸਦਕੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੋ ਪੰਥ ਵਾਸਤੇ ਲੰਮੇ ਸਮੇਂ ਤੋਂ ਜੇਲ ਕੱਟ ਰਹੇ ਹਨ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਸੀ ਅੱਜ ਮਾਨ ਭਾਈ ਹਵਾਰੇ ਅਤੇ ਭਾਈ ਮੰਡ ਨਾਲ ਗਦਾਰੀ ਕਰਕੇ ਉਹਨਾਂ ਦੀ ਜਥੇਦਾਰੀ ਕਿਸ ਮੁੱਲ ਵਿੱਚ ਗੜਗੱਜ ਨੂੰ ਵੇਚ ਰਿਹਾ ਹੈ।

2016 ਦੀ ਦਿਵਾਲੀ ਸਮੇਂ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸੰਦੇਸ਼ ਦੇ ਰਹੇ ਸਨ ਤਾਂ ਮਾਨ ਨੇ ਆਪਣੇ ਸ਼ਰਾਰਤੀ ਗੁੰਡਿਆਂ ਨੂੰ ਨਾਲ ਲੈ ਕੇ ਦਰਸ਼ਨੀ ਡਿਓੜੀ ’ਤੇ ਚੜ ਕੇ ਤੋਸ਼ੇ ਖਾਨੇ ਅਤੇ ਦਰਸ਼ਨੀ ਦੇ ਦਰਵਾਜੇ ਤੇ ਕਿਰਪਾਨਾ ਮਾਰੀਆਂ ਸਨ। ਮਾਨ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਕਾਰਵਾਈ ਲਈ ਏਜੰਸੀਆਂ ਨੇ ਉਸ ਨੂੰ ਕਿਸ ਮੁੱਲ ਵਿੱਚ ਖਰੀਦਿਆ ਸੀ ਮਾਨ ਜੋ ਕਿ ਆਪਣੇ ਗਦਾਰ ਨਾਨੇ ਅਰੂੜ ਸਿੰਘ ਜਿਸ ਦਾ ਖੂਨ ਇਹ ਆਪਣੀਆਂ ਰਗਾਂ ਵਿੱਚ ਲਈ ਬੈਠਾ ਹੈ।  ਉਸ ਖੂਨ ਦਾ ਕਰਜ ਉਤਾਰਦੇ ਹੋਏ ਇਸ ਨੇ ਫਰੀਦਕੋਟ ਦੇ ਐਸਐਸਪੀ ਦੇ ਕਾਰਜਕਾਲ ਸਮੇਂ ਮੱਤੇ ਦੀ ਸਰਾਂ ਵਿਖੇ ਗੁਰਦੁਆਰਾ ਸਾਹਿਬ ਤੇ ਗੋਲੀਆਂ ਚਲਵਾਈਆਂ ਅਤੇ ਚਾਰ ਨਿਹੰਗ ਸਿੰਘਾਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ।

ਪਰ ਅੱਜ ਤੱਕ ਇਸ ਸ਼ਰਾਰਤੀ ਅਨਸਰ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਗੁਨਾਹਾਂ ਦੀ ਭੁੱਲ ਨਹੀਂ ਬਖਸ਼ਾਈ ਸਗੋਂ ਸਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ ਹੈ ਘੋਰ ਬੇਅਦਬੀ ਕੀਤੀ। ਸਿੱਖਾਂ ਦੀਆਂ ਦਸਤਾਰਾਂ ਲੁਹਾਈਆਂ ਹੁੜਦੰਗ  ਮਚਾਇਆ। ਕੋਈ ਵੀ ਸ਼ਹੀਦੀ ਸਮਾਗਮ ਅੱਜ ਤੱਕ ਸ਼ਾਂਤੀ ਨਾਲ ਨਹੀਂ ਹੋਣ ਦਿੱਤਾ ਅੱਜ ਵੀ ਇਹ ਇਨਸਾਨ ਪੰਥ ਤੋਂ ਨਕਾਰੇ ਹੋਏ ਜਥੇਦਾਰ ਨੂੰ ਸਿੱਖ ਕੌਮ ਦੇ ਸਿਰ ’ਤੇ ਮੜਨ ਦਾ ਯਤਨ ਕਰ ਰਿਹਾ ਹੈ।

(For more news apart from Damdami Taksal sternly reprimands Simarjit Singh Mann News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement