Kotakapura News : ਕਿਰਤੀ ਦੇ ਪੁੱਤਰ ਨੇ ਪਾਸ ਕੀਤੀ ਏਸੀਸੀ ਦੀ ਪ੍ਰੀਖਿਆ, ਬਣਿਆ ਲੈਫ਼ਟੀਨੈਂਟ
Published : Jun 1, 2025, 11:40 am IST
Updated : Jun 1, 2025, 11:40 am IST
SHARE ARTICLE
Son of a kiln worker passes ACC exam, becomes a lieutenant Latest News in Punjabi
Son of a kiln worker passes ACC exam, becomes a lieutenant Latest News in Punjabi

Kotakapura News : ਪਰਵਾਰ ’ਚ ਖ਼ੁਸ਼ੀ ਦਾ ਮਾਹੌਲ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

Son of a kiln worker passes ACC exam, becomes a lieutenant Latest News in Punjabi : ਕੋਟਕਪੂਰਾ : ਭੱਠੇ ’ਤੇ ਮਜ਼ਦੂਰੀ ਕਰਨ ਵਾਲੇ ਪਰਵਾਰ ਦੇ ਪੁੱਤਰ ਨੌਜਵਾਨ ਅਕਾਸ਼ਦੀਪ ਸਿੰਘ ਵਾਸੀ ਪਿੰਡ ਕੋਟਸੁਖੀਆ, ਕੋਟਕਪੂਰਾ ਨੇ ਪਿਛਲੇ ਦਿਨੀਂ ਹੋਈ ਏਸੀਸੀ (Army Cadet College Exam) ਦੀ ਪ੍ਰੀਖਿਆ ’ਚ ਦੇਸ਼ ਭਰ ’ਚੋਂ 63ਵਾਂ ਰੈਂਕ ਪ੍ਰਾਪਤ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਿਛਲੇ ਚਾਰ ਸਾਲਾਂ ਤੋਂ ਏਅਰ ਫ਼ੋਰਸ ’ਚ ਬਤੌਰ ਸਿਪਾਹੀ ਨੌਕਰੀ ਕਰ ਰਿਹਾ ਹੈ ਤੇ ਡਿਊਟੀ ਦੌਰਾਨ ਏਸੀਸੀ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਅਕਾਸ਼ਦੀਪ ਸਿੰਘ ਲੈਫ਼ਟੀਨੈਂਟ ਬਣ ਗਿਆ ਹੈ। 

ਉਨ੍ਹਾਂ ਦੇ ਪਿਤਾ ਹਾਕਮ ਸਿੰਘ ਤੇ ਮਾਤਾ ਕੁਲਦੀਪ ਕੌਰ ਨੇ ਦਸਿਆ ਕਿ ਅਕਾਸ਼ਦੀਪ ਸਿੰਘ ਨੇ ਦਸਵੀਂ ਕਲਾਸ ਤਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਸਕੂਲ ਆਫ਼ ਮੈਰੀਟੋਰੀਅਸ ਐਸ.ਬੀ.ਐਸ ਨਗਰ ਮੋਹਾਲੀ ਤੋਂ ਪ੍ਰਾਪਤ ਕੀਤੀ। 

ਵਰਤਮਾਨ ਸਮੇਂ ’ਚ ਉਨ੍ਹਾਂ ਦੇ ਮਾਤਾ-ਪਿਤਾ ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰਦੇ ਹਨ, ਸਖ਼ਤ ਮਿਹਨਤ ਤੇ ਇਮਾਨਦਾਰੀ ਦੇ ਰਸਤੇ ’ਤੇ ਚੱਲਦਿਆਂ ਅਕਾਸ਼ਦੀਪ ਸਿੰਘ ਨੇ ਏਸੀਸੀ ਦੀ ਪ੍ਰੀਖਿਆ ਪਾਸ ਕਰ ਕੇ ਅਪਣੇ ਮਾਪਿਆਂ ਸਣੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।

ਅਕਾਸ਼ਦੀਪ ਸਿੰਘ ਦੇ ਪਰਵਾਰ ਨੂੰ ਮੁਬਾਰਕਬਾਦ ਦੇਣ ਵਾਲਿਆਂ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਸਰਪੰਚ ਬਲਰਾਜ ਸਿੰਘ ਭੋਲਾ ਸਮੇਤ ਹੋਰ ਸਮਾਜਕ ਤੇ ਰਾਜਨਿਤਕ ਸ਼ਖ਼ਸੀਅਤਾਂ ਸ਼ਾਮਲ ਸਨ।
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement