''ਸਕੂਲ ਫ਼ੀਸ ਮਾਮਲੇ 'ਚ ਕਿਸੇ ਕੰਮ ਨਹੀਂ ਆ ਸਕੀ ਸਰਕਾਰੀ ਵਕੀਲਾਂ ਦੀ ਫ਼ੌਜ''
Published : Jul 1, 2020, 5:30 pm IST
Updated : Jul 3, 2020, 9:30 am IST
SHARE ARTICLE
Kapurthala Government of Punjab Sukhpal Singh Khaira Captain Amarinder Singh
Kapurthala Government of Punjab Sukhpal Singh Khaira Captain Amarinder Singh

ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਹੜੇ ਤਾਂ ਕੈਪਟਨ ਦੇ...

ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਹਾਈਕੋਰਟ ਦੇ ਸਕੂਲ ਫ਼ੀਸਾਂ 'ਤੇ ਆਏ ਫ਼ੈਸਲੇ 'ਤੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

Sukhpal KhairaSukhpal Khaira

ਉਨ੍ਹਾਂ ਨੇ ਕਿਹਾ ਕਿ ਇਸ 'ਚ ਪੰਜਾਬ ਸਰਕਾਰ ਦੀ ਨਲਾਇਕੀ ਸਾਹਮਣੇ ਆਈ ਹੈ ਕਿ ਜੇਕਰ ਲੋਕਾਂ ਦੇ ਕੰਮਕਾਜ ਤਾਲਾਬੰਦੀ ਦੌਰਾਨ ਬੰਦ ਪਏ ਹਨ ਤਾਂ ਉਹ ਫੀਸਾਂ ਕਿੱਥੋਂ ਭਰ ਸਕਦੇ ਹਨ। ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜਿਹਨਾਂ ਦੀ ਰੋਟੀ ਦਾ ਗੁਜ਼ਾਰਾ ਵੀ ਮਸਾਂ ਹੁੰਦਾ ਹੈ ਤੇ ਉਹ ਆਨਲਾਈਨ ਪੜ੍ਹਾਈ ਕਿਥੋਂ ਕਰਵਾ ਸਕਦੇ ਸੀ। ਉਹਨਾਂ ਦੀ ਆਮਦਨ ਵੀ ਬਹੁਤ ਹੀ ਘਟ ਹੈ।

Capt. Amrinder Singh Capt. Amrinder Singh

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ 'ਚ ਜੇ ਪੂਰੀ ਤਰ੍ਹਾਂ ਆਨਲਾਈਨ ਪੜ੍ਹਾਈ ਨਹੀਂ ਕਰਵਾਈ ਤਾਂ ਉਸ ਫੀਸਾਂ ਕਿਸ ਚੀਜ਼ ਦੀਆਂ ਦੇਣ। ਖਹਿਰਾ ਦਾ ਕਹਿਣਾ ਹੈ ਕਿ ਪੰਜਾਬ 'ਚ ਆਨਲਾਈਨ ਕਲਾਸਾਂ ਲਗਾਉਣ ਦੀ ਪੂਰੀ ਯੋਗਤਾ ਨਹੀਂ ਹੈ ਤਾਂ ਇਸ ਕਰ ਕੇ ਮਾਪਿਆਂ ਨੂੰ ਇਹ ਫੀਸ ਦੇਣੀ ਵੀ ਚੁੱਬਦੀ ਹੈ।

SCHOOLSchool

ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਹੜੇ ਤਾਂ ਕੈਪਟਨ ਦੇ ਆਪਣੇ ਕੇਸ ਹਨ, ਜਿਵੇਂ ਦਿਨਕਰ ਗੁਪਤਾ ਨੂੰ ਡੀ.ਜੀ.ਪੀ. ਲਾਇਆ ਸੀ ਤਾਂ 5 ਆਈ.ਪੀ.ਐੱਸ. ਅਫਸਰਾਂ ਨੂੰ ਸੁਪਰਸੀਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਪੈਸ਼ਲ ਗਈ ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਹੋਏ। ਉਨ੍ਹਾਂ ਨੇ ਇਹ ਕਿਹਾ ਕਿ ਸਾਡਾ ਡੀ.ਜੀ.ਪੀ. ਬਚਣਾ ਚਾਹੀਦਾ ਹੈ।

StudentsStudents

ਹੁਣ ਜਦੋਂ ਹਾਈਕੋਰਟ ਵਿਚ ਇਹ ਮਾਮਲਾ ਪਹੁੰਚਿਆ ਤਾਂ ਫੈਸਲਾ ਵੀ ਸਕੂਲਾਂ ਦੇ ਹੱਕ ਵਿਚ ਆਇਆ ਜਿਸ ਕਾਰਨ ਗਰੀਬਾਂ ਨੂੰ ਮਾਰ ਪਈ ਹੈ। ਖਹਿਰਾ ਨੇ ਕਿਹਾ ਕਿ ਅਜੇ ਵੀ ਡੀ.ਜੀ. ਪੀ ਦਿਨਕਰ ਗੁਪਤਾ ਦਾ ਕੇਸ ਚੱਲ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ 'ਚ ਜਿਹੜੀ ਵਕੀਲਾਂ ਦੀ ਫੌਜ ਰੱਖੀ ਹੈ, ਉਸ ਤੋਂ ਪਰੇ ਹੱਟ ਕੇ ਪੰਜਾਬ ਸਰਕਾਰ ਦਿੱਲੀ ਤੋਂ ਵਕੀਲ ਲੈ ਕੇ ਆਉਂਦੀ ਹੈ ਪਰ ਜਦੋਂ ਆਮ ਜਨਤਾ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਪਿੱਛੇ ਹੱਟ ਜਾਂਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।Boost Post

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement