ਫ਼ਰਜ਼ੀ ਗ਼ੈਰਤਮੰਦ ਹੈ ਸੁਖਪਾਲ ਸਿੰਘ ਖਹਿਰਾ : ਮਨਜੀਤ ਬਿਲਾਸਪੁਰ
Published : Jan 19, 2019, 12:30 pm IST
Updated : Jan 19, 2019, 12:30 pm IST
SHARE ARTICLE
Manjeet Bilaspur
Manjeet Bilaspur

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅਨੁਸੂਚਿਤ ਜਾਤੀ (ਐਸ.ਸੀ) ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ...

ਚੰਡੀਗੜ੍ਹ, 19 ਜਨਵਰੀ (ਨੀਲ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅਨੁਸੂਚਿਤ ਜਾਤੀ (ਐਸ.ਸੀ) ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ (ਦੋਵੇਂ ਵਿਧਾਇਕ) ਨੇ ਸੁਖਪਾਲ ਸਿੰਘ ਖਹਿਰਾ ਨੂੰ ਫ਼ਰਜ਼ੀ ਗ਼ੈਰਤਮੰਦ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਖਹਿਰਾ 'ਚ ਰੱਤੀ-ਮਾਸਾ ਵੀ ਗ਼ੈਰਤ ਹੈ ਤਾਂ ਉਹ ਸਪੀਕਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਪਹਿਲਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ।

Sukhpal KhairaSukhpal Khaira

'ਆਪ' ਮੁੱਖ ਦਫ਼ਤਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਖਹਿਰਾ ਅਤਿ ਦਰਜੇ ਦਾ ਮੌਕਾਪ੍ਰਸਤ ਅਤੇ ਕੁਰਸੀ ਦਾ ਲਾਲਚੀ ਹੈ। 'ਆਪ' ਦੇ ਚੋਣ ਨਿਸ਼ਾਨ ਝਾੜੂ ਅਤੇ 'ਆਪ' ਆਗੂਆਂ-ਵਲੰਟੀਅਰਾਂ ਦੇ ਪ੍ਰਚਾਰ ਨਾਲ ਜਿੱਤੀ ਵਿਧਾਇਕੀ ਦਾ 'ਆਪ' ਨਾਲੋਂ ਅਲੱਗ ਹੋ ਕੇ ਵੀ ਮੋਹ ਨਾ ਛੱਡਣਾ ਖਹਿਰਾ ਦੀ ਮੌਕਾਪ੍ਰਸਤੀ ਅਤੇ ਲੋਭ-ਲਾਲਚੀ ਫ਼ਿਤਰਤ ਦਾ ਸਬੂਤ ਹੈ।

AAP targeted to BadalsAAP 

ਮਨਜੀਤ ਸਿੰਘ ਬਿਲਾਸਪੁਰ ਨੇ ਸੁਖਪਾਲ ਸਿੰਘ ਖਹਿਰਾ ਉੱਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਉਤੇ 100 ਅਹੁਦੇ ਕੁਰਬਾਨ ਕਰਨ ਦੇ ਫ਼ਰਜ਼ੀ ਦਾਅਵੇ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਇਨ੍ਹਾਂ ਵੀ ਜ਼ਰ ਨਹੀਂ ਸਕੇ ਕਿ ਪਾਰਟੀ ਨੇ ਵਿਰੋਧੀ ਧਿਰ ਦੀ ਕੁਰਸੀ ਖਹਿਰਾ ਤੋਂ ਲੈ ਕੇ ਇਕ ਦਲਿਤ ਵਿਧਾਇਕ ਨੂੰ ਕਿਉਂ ਅਤੇ ਕਿਵੇਂ ਦੇ ਦਿਤੀ। 

Sukhpal KhairaSukhpal Khaira

ਕੁਲਵੰਤ ਸਿੰਘ ਪੰਡੋਰੀ ਨੇ ਦਾਅਵਾ ਕੀਤਾ ਕਿ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਮਗਰੋਂ ਖਹਿਰਾ ਦੀ ਇਸ ਗੱਲ 'ਚ ਦਮ ਨਹੀਂ ਸੀ ਕਿ ਉਹ ਉਸ ਦੇ ਗਰੁਪ ਦੇ ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਜੱਗਾ ਜਾਂ ਪਿਰਮਲ ਸਿੰਘ ਖ਼ਾਲਸਾ ਨੂੰ ਜੇਕਰ ਵਿਰੋਧੀ ਧਿਰ ਦਾ ਨੇਤਾ ਬਣਾ ਦਿਤਾ ਜਾਵੇ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ। ਬਿਲਾਸਪੁਰ ਅਨੁਸਾਰ ਜੇਕਰ ਖਹਿਰਾ ਦੀ ਥਾਂ ਇਨ੍ਹਾਂ ਤਿੰਨਾਂ ਦਲਿਤਾਂ ਵਿਧਾਇਕਾਂ 'ਚੋਂ ਵੀ ਕਿਸੇ ਇਕ ਨੂੰ ਖਹਿਰਾ ਦੀ ਥਾਂ ਵਿਰੋਧੀ ਧਿਰ ਦਾ ਨੇਤਾ ਬਣਾ ਦਿਤਾ ਜਾਂਦਾ ਤਾਂ ਵੀ ਖਹਿਰਾ ਨੇ ਪਾਰਟੀ ਤੋੜਨੀ ਹੀ ਸੀ ਕਿਉਂਕਿ ਖਹਿਰਾ ਦੇ ਸੁਭਾਅ 'ਚ ਨਾ ਕੁਰਸੀ ਦਾ ਤਿਆਗ ਹੈ ਅਤੇ ਨਾ ਹੀ ਦਲਿਤ ਵਰਗ ਦਾ ਸਨਮਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement