
ਸੰਦੀਪ ਕੁਮਾਰ ਗੋਇਲ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ
ਬਰਨਾਲਾ, 30 ਜੂਨ (ਗਰੇਵਾਲ): ਸੰਦੀਪ ਕੁਮਾਰ ਗੋਇਲ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਤਿੰਦਰ ਸਿੰਘ ਉਰਫ਼ ਤੇਜੀ ਵਾਸੀ ਡੱਲਾ ਜ਼ਿਲ੍ਹਾ ਰੋਪੜ, ਗੁਰਸੇਵਕ ਸਿੰਘ ਉਰਫ਼ ਸੇਵਾ ਵਾਸੀ ਹੋਤੀਪੁਰਾ ਜ਼ਿਲ੍ਹਾ ਸੰਗਰੂਰ ਅਪਣੀ ਕਾਰ ਵਰਨਾ ਰੰਗ ਗੋਲਡਨ ਸਿਲਵਰ ਪਰ ਬਾਹਰਲੀ ਸਟੇਟ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਦਾ ਹੈ ਜੋ ਅਪਣੀ ਗੱਡੀ ਉਤੇ ਸੰਗਰੂਰ ਸਾਇਡ ਤੋਂ ਲਿੰਕ ਰੋਡਾ ਰਾਹੀਂ ਧਨੋਲਾ ਵਲ ਨੂੰ ਆਉਣਾ ਹੈ ਅਤੇ ਤਲਾਸ਼ੀ ਦੌਰਾਨ ਪੁਲਿਸ ਨੇ ਜਤਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਉਕਤਾਨ ਦੇ ਕਬਜ਼ੇ ਵਿਚੋਂ 2 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਮੁਕੱਦਮ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।