
ਦਲਿਤਾਂ ਨੂੰ ਲਾਲਚ ਦੇ ਕੇ ਅਪਣੇ ਵਲ ਖਿੱਚਣਾ ਗ਼ਰੀਬੀ ਨਾਲ ਮਜ਼ਾਕ : ਮਾਧੋਪੁਰ
ਜੀਵਨ ਪੱਧਰ ਉੱਚਾ ਚੁੱਕਣ ਲਈ ਸਿਖਿਆ, ਸਿਹਤ ਬੀਮਾ ਤੇ
ਬੱਸੀ ਪਠਾਣਾਂ, 30 ਜੂਨ (ਗੁਰਬਚਨ ਸਿੰਘ ਰੁਪਾਲ): ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਹੈ ਕਿ ਦਲਿਤ ਵਰਗ ਨੂੰ ਆਤਮ ਨਿਰਭਰ ਬਣਾਉਣ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਇਨਾਂ ਨੂੰ ਸਿਖਿਆ,ਚੰਗੀ ਸਿਹਤ ਲਈ ਸਿਹਤ ਬੀਮਾ ਯੋਜਨਾਵਾਂ ਅਤੇ ਰੋਜ਼ਗਾਰ ਨੂੰ ਮੁਢਲਾ ਅਧਿਕਾਰ ਬਣਾ ਕੇ ਰੁਜ਼ਗਾਰ ਦੀ ਗਾਰੰਟੀ ਦੇਣ ਦੀ ਲੋੜ ਹੈ। ਪਰੰਤੂ ਇਸ ਦੇ ਉਲਟ ਰਾਜਨੀਤਕ ਪਾਰਟੀਆਂ ਦਲਿਤ ਗਰੀਬ ਪਰਿਵਾਰਾਂ ਨੂੰ ਆਪਣੇ ਵੱਲ ਖਿੱਚਣ ਲਈ ਛੋਟੀਆਂ ਛੋਟੀਆਂ ਸਹੂਲਤਾਂ ਦੇ ਐਲਾਨ ਕਰ ਕੇ ਉਨ੍ਹਾਂ ਦੀ ਗਰੀਬੀ ਦਾ ਮਖੌਲ ਉਡਾ ਰਹੀਆਂ ਹਨ ਜਿਸ ਨਾਲ ਦਲਿਤ ਪਰਿਵਾਰਾਂ ਨੂੰ ਹਮੇਸ਼ਾਂ ਵਾਸਤੇ ਸਰਕਾਰ ਦੇ ਹੱਥਾਂ ਵਲ ਵੱਲ ਝਾਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਥੇ ਮੁਖ ਸੜਕ ਉਤੇ ਸਥਿਤ ਜਥੇਬੰਦੀ ਦੇ ਮੁਖ ਦਫਤਰ ਵਿਖੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਕੋਈ ਪਾਰਟੀ ਦਲਿਤ ਵਰਗ ਵਿੱਚੋਂ ਉਪ ਮੁੱਖ ਮੰਤਰੀ ਅਤੇ ਕੋਈ ਪਾਰਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਦੀ ਹੈ ਜਦਕਿ ਸੱਚਾਈ ਇਹ ਵੀ ਹੈ ਕਿ ਇਹ ਆਗੂ ਪਾਰਟੀ ਦੇ ਅਨੁਸ਼ਾਸ਼ਨ ਦੇ ਡੰਡੇ ਕਾਰਣ ਆਜ਼ਾਦ ਫੈਸਲੇ ਲੈਣ ਦੇ ਸਮਰੱਥ ਨਹੀਂ ਹਨ ਜਿਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਜੇ ਵੀ ਧਰਮ ਦੇ ਠੇਕੇਦਾਰਾਂ ਵੱਲੋਂ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਲੋਕਤੰਤਰ ਦੇ ਸਰਵ ਉਚ ਮੰਦਰ ਸੰਸਦ ਦੀ ਨਵੀਂ ਬਣ ਰਹੀ ਇਮਾਰਤ ਦਾ ਨੀਂਹ ਪੱਥਰ ਵੀ ਦੇਸ਼ ਦੇ ਰਾਸ਼ਟਰਪਤੀ ਕੋਲੋਂ ਨਹੀਂ ਰਖਵਾਇਆ ਗਿਆ ਜਦੋਂਕਿ ਭਾਰਤੀ ਜਮਹੂਰੀਅਤ, ਸੰਵਿਧਾਨ ਦੇ ਰਾਖੇ ਅਤੇ ਦੇਸ਼ ਦੇ ਪਹਿਲੇ ਨਾਗਰਿਕ ਹੋਣ ਦੇ ਨਾਤੇ ਉਨਾਂ ਦਾ ਅਧਿਕਾਰ ਵੀ ਬਣਦਾ ਸੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਅਤੇ ਦਲਿਤ ਦਲ ਵਲੋਂ ਦੇਸ਼ ਦੀਆਂ ਸਮੂੰਹ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਵਾਅਦੇ ਕਰਨੇ ਹਨ ਤਾਂ ਦਲਿਤ ਵਰਗ ਨੂੰ ਸਿਖਿਅਤ ਕਰਨ ਲਈ ਕਰੋ ਅਤੇ ਪੂਰੇ ਕਰੋ ਤਾਂ ਕਿ ਇਹ ਲੋਕ ਵਧੀਆ ਪੜਾਈ ਕਰਕੇ ਆਪਣਾ ਜ਼ਿੰਦਗੀ ਜਿਉਣ ਦਾ ਪੱਧਰ ਉੱਚਾ ਚੁੱਕ ਸਕਣ।
News 30 Rupal 1 with pic