ਸੜਕ ਹਾਦਸੇ 'ਚ ਚਾਰ ਮਜ਼ਦੂਰਾਂ ਦੀ ਮੌਤ, ਚਾਰ ਜ਼ਖ਼ਮੀ
Published : Jul 1, 2021, 6:48 am IST
Updated : Jul 1, 2021, 6:48 am IST
SHARE ARTICLE
image
image

ਸੜਕ ਹਾਦਸੇ 'ਚ ਚਾਰ ਮਜ਼ਦੂਰਾਂ ਦੀ ਮੌਤ, ਚਾਰ ਜ਼ਖ਼ਮੀ

ਜੰਮੂ, 30 ਜੂਨ (ਸਰਬਜੀਤ ਸਿੰਘ) : ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਰਾਮਬਨ ਜ਼ਿਲੇ ਦੇ ਅਧੀਨ ਪੈਂਦੇ ਖੂਨੀ ਨਾਲਾ ਖੇਤਰ ਵਿਚ ਅੱਜ ਸਵੇਰੇ ਇਕ ਵਾਹਨ ਡੂੰਘੀ ਖੱਡ ਵਿਚ ਡਿੱਗ ਗਿਆ | ਵਾਹਨ ਵਿਚ ਸਵਾਰ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ ਹਨ | ਇਸ ਹਾਦਸੇ ਵਿਚ ਕੁਝ ਮਜ਼ਦੂਰ ਲਾਪਤਾ ਵੀ ਹਨ, ਇਨ੍ਹਾਂ ਸਾਰਿਆਂ ਦੀ ਭਾਲ ਕੀਤੀ ਜਾ ਰਹੀ ਹੈ | 
ਜਾਣਕਾਰੀ ਅਨੁਸਾਰ ਇੱਟ-ਭੱਠਿਆਂ 'ਤੇ ਕੰਮ ਕਰ ਰਹੇ ਛੱਤੀਸਗੜ੍ਹ ਦੇ ਮਜ਼ਦੂਰ ਮਹਿੰਦਰਾ ਵਾਹਨ ਨੰਬਰ- ਜੇ ਕੇ 022 ਏਪੀ-4588 ਵਿਚ ਸਵਾਰ ਹੋ  ਕੇ ਜੰਮੂ ਤੋਂ ਸ਼੍ਰੀਨਗਰ ਜਾ ਰਹੇ ਸਨ ਜਦੋਂ ਮਹਿੰਦਰਾ ਵਾਹਨ ਰਮਬਨ ਜ਼ਿਲ੍ਹੇ ਦੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਸਵੇਰੇ 5 ਵਜੇ ਦੇ ਕਰੀਬ ਖੂਨੀ ਨਾਲਾ ਖੇਤਰ ਵਿਚ ਪਹੁੰਚਿਆ ਤਾਂ ਗੱਡੀ ਅਚਾਨਕ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇਕ ਡੂੰਘੀ ਖੱਡ ਵਿਚ ਡਿੱਗ ਗਈ | ਇਸ ਹਾਦਸੇ ਵਿਚ ਚਾਰ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦੋਂ ਕਿ ਚਾਰ ਹੋਰ ਜ਼ਖ਼ਮੀ ਹੋ ਗਏ | ਇਨ੍ਹਾਂ ਸਾਰਿਆਂ ਦਾ ਇਲਾਜ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ | ਇਸ ਦੌਰਾਨ ਲਾਪਤਾ ਮਜ਼ਦੂਰਾਂ ਦੀ ਵੀ ਭਾਲ ਜਾਰੀ ਹੈ | ਰਾਮਬਨ ਪੁਲਿਸ ਸਣੇ ਫ਼ੌਜ ਦੀ ਟੀਮ ਵੀ ਮੌਕੇ ਉਤੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਲੱਗ ਗਈ | ਮਾਰੇ ਗਏ ਮਜ਼ਦੂਰਾਂ ਦੀ ਪਛਾਣ ਨਾਰਾਇਣ ਮਾਂਝੀ, ਦਿਨੇਸ਼ ਕੁਮਾਰ, ਮੇਘਾ ਲਾਲ ਅਤੇ ਦੋ ਸਾਲਾ ਆਰੀਅਨ ਪੁੱਤਰੀ ਦੀਪਕ ਸਾਹੂ ਨਿਵਾਸੀ ਛੱਤੀਸਗੜ ਵਜੋਂ ਹੋਈ ਹੈ |

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement