
ਦੇਸ਼ ਵਿਚ ਕੋਰੋਨਾ ਦੇ 45,951 ਨਵੇਂ ਮਾਮਲੇ ਆਏ, 817 ਮੌਤਾਂਦੇਸ਼ ਵਿਚ ਕੋਰੋਨਾ ਦੇ 45,951 ਨਵੇਂ ਮਾਮਲੇ ਆਏ, 817 ਮੌਤਾਂ
ਨਵੀਂ ਦਿੱਲੀ, 30 ਜੂਨ : ਇਕ ਦਿਨ ਵਿਚ ਦੇਸ਼ ਵਿਚ ਕੋਵਿਡ-19 ਦੇ 45,951 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਲਾਗ ਦੇ ਮਾਮਲਿਆਂ ਦੀ ਗਿਣਤੀ 3,03,62,848 ਪਹੁੰਚ ਗਈ ਹੈ, ਜਦੋਂ ਕਿ ਅਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਇਕ ਦਿਨ ਦੌਰਾਨ ਲਗਾਤਾਰ ਤੀਜੇ ਦਿਨ 1000 ਤੋਂ ਘੱਟ ਰਹੀ | ਕੇਂਦਰੀ ਸਿਹਤ ਮੰਤਰਾਲੇ ਵਲੋਂ ਬੁਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 817 ਹੋਰ ਲੋਕਾਂ ਦੇ ਮਾਰੇ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,98,454 ਹੋ ਗਈ ਹੈ | ਇਕ ਦਿਨ ਵਿਚ ਕੋਰੋਨਾ ਵਾਇਰਸ ਨਾਲ ਅਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਇਹ ਗਿਣਤੀ 81 ਦਿਨਾਂ ਵਿਚ ਸਭ ਤੋਂ ਘੱਟ ਹੈ | (ਪੀਟੀਆਈ)