ਦੀਨਾਨਗਰ ਪੁਲਿਸ ਨੇ 80 ਕਰੋੜ ਦੀ ਹੈਰੋਇਨ ਸਣੇ 4 ਵੱਡੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Published : Jul 1, 2022, 3:51 pm IST
Updated : Jul 1, 2022, 3:51 pm IST
SHARE ARTICLE
Gurdaspur police arrested four smugglers with 16 kg heroin
Gurdaspur police arrested four smugglers with 16 kg heroin

ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਮਲਕੀਤ ਸਿੰਘ ਵੱਲੋਂ ਅੰਤਰਰਾਸ਼ਟਰੀ ਤਾਲਮੇਲ ਕਰਕੇ ਇਹ ਨਸ਼ਾ ਮੰਗਵਾਇਆ ਗਿਆ ਜੋ ਕਿ ਜੰਮੂ ਤੋਂ ਪੰਜਾਬ ਭੇਜਿਆ ਜਾ ਰਿਹਾ ਸੀ।

 

ਦੀਨਾਨਗਰ: ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੀਨਾਨਗਰ ਪੁਲਿਸ ਨੇ ਵੱਡੀ ਮਾਤਰਾ ’ਚ ਹੈਰੋਇਨ ਸਮੇਤ 4 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਹੈਰੋਇਨ ਦੀ ਕੀਮਤ 80 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਗੁਰਦਾਸਪੁਰ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਡੀਐਸਪੀ/ਕਲਾਨੌਰ ਦੀ ਦੇਖ-ਰੇਖ ਹੇਠ 30 ਜੂਨ ਨੂੰ ਨਾਕਾਬੰਦੀ ਦੌਰਾਨ ਜੰਮੂ ਵੱਲੋਂ ਆ ਰਹੇ ਹੈਰੋਇਨ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਦੀਨਾਨਗਰ ਥਾਣੇ ਦੇ ਐੱਸਐੱਚਓ ਕਪਿਲ ਕੌਸ਼ਲ ਨੇ ਸ਼ੂਗਰ ਮਿੱਲ ਪਨਿਆੜ ਦੇ ਨੇੜੇ ਨਾਕੇਬੰਦੀ ਕੀਤੀ ਸੀ, ਜਿੱਥੇ ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਕੁਝ ਨਸ਼ਾ ਤਸਕਰ ਜੰਮੂ ਕਸ਼ਮੀਰ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਆ ਰਹੇ ਹਨ।

Gurdaspur police arrested four smugglers with 16 kg heroinGurdaspur police arrested four smugglers with 16 kg heroin

ਨਾਕਾਬੰਦੀ ਦੌਰਾਨ ਏਐਸਆਈ ਜਸਬੀਰ ਸਿੰਘ ਅਤੇ ਮੁੱਖ ਸਿਪਾਹੀ ਗੁਰਵਿੰਦਰ ਸਿੰਘ ਦੀ ਟੀਮ ਵੱਲ਼ੋਂ ਮੁੱਖ ਅਫ਼ਸਰ ਥਾਣਾ ਦੀਨਾਨਾਗਰ ਦੀ ਅਗਵਾਈ ਹੇਠ 2 ਇਨੌਵਾ ਗੱਡੀਆਂ ਦੀ ਤਲਾਸ਼ੀ ਲਈ ਗਈ। ਇਹਨਾਂ ਗੱਡੀਆਂ ਵਿਚੋਂ 16 ਕਿਲੋ ਹੈਰਇਨ ਬਰਾਮਦ ਕੀਤੀ ਗਈ ਹੈ। ਇਹਨਾਂ ਗੱਡੀਆਂ ਦੀ ਪਛਾਣ PB13BF7613 ਇਨੋਵਾ ਕਰਿਸਟਾ ਅਤੇ PB08CX2171 ਇਨੋਵਾ ਰੰਗ ਚਿੱਟਾ ਪੁਰਾਣਾ ਮਾਡਲ ਵਜੋਂ ਹੋਈ ਹੈ।

Arrested Arrested

ਪੁਲਿਸ ਨੇ ਇਹਨਾਂ ਗੱਡੀਆਂ ਵਿਚ ਸਵਾਰ ਗੁਰਦਿੱਤ ਸਿੰਘ ਗਿੱਤਾ (35 ਸਾਲ) ਵਾਸੀ ਚੀਮਾ ਕਲਾਂ,  ਭੋਲਾ ਸਿੰਘ (32 ਸਾਲ) ਵਾਸੀ ਚੀਮਾ ਕਲਾਂ, ਮਨਜਿੰਦਰ ਸਿੰਘ ਮੰਨਾ (28 ਸਾਲ) ਵਾਸੀ ਚੀਮਾ ਕਲਾਂ ਅਤੇ ਕੁਲਦੀਪ ਸਿੰਘ ਗੀਵੀ (32 ਸਾਲ) ਵਾਸੀ ਕਾਜ਼ੀ ਕੋਟ ਰੋਡ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਮਲਕੀਤ ਸਿੰਘ ਵੱਲੋਂ ਅੰਤਰਰਾਸ਼ਟਰੀ ਤਾਲਮੇਲ ਕਰਕੇ ਇਹ ਨਸ਼ਾ ਮੰਗਵਾਇਆ ਗਿਆ ਜੋ ਕਿ ਜੰਮੂ ਤੋਂ ਪੰਜਾਬ ਭੇਜਿਆ ਜਾ ਰਿਹਾ ਸੀ।

Gurdaspur police arrested four smugglers with 16 kg heroinGurdaspur police arrested four smugglers with 16 kg heroin

ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਖ਼ਿਲਾਫ਼ ਥਾਣਾ ਦੀਨਾਨਾਗਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿਚ ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement