
ਮਾਹੌਲ ਤਣਾਅਪੂਰਨ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿੱਚ ਮਾਹੌਲ ਉਸ ਸਮੇਂ ਤਣਾਵਪੂਰਨ ਬਣ ਗਿਆ। ਜਦੋਂ ਇਕ ਵਿਅਕਤੀ ਨੇ ਭਗਵਾਨ ਸ਼ਿਵ ਦੀ ਮੂਰਤੀ ਦੀ ਫੋਟੋ ਦੀ ਬੇਅਦਬੀ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਨਵਰਾਤੇ ਅਸ਼ਟਮੀ ਮੌਕੇ ਕਸਬਾ ਦੋਰਾਂਗਲਾ 'ਚ ਹਿੰਦੂ ਭਗਤਾਂ ਨੇ ਮਾਤਾ ਰਾਣੀ ਮੰਦਰ ਸਾਹਮਣੇ ਲੰਗਰ ਲਗਾਇਆ ਹੋਇਆ ਸੀ ਇਸ ਦੌਰਾਨ ਇਕ ਨੌਜਵਾਨ ਨੇ ਧਾਰਮਿਕ ਫੋਟੋਆਂ ਅੱਗੇ ਜੁੱਤੀ ਰੱਖ ਦਿੱਤੀ।
PHOTO
ਜਿਸ ਤੋਂ ਬਾਅਦ ਲੋਕਾਂ ਨੇ ਮੌਕੇ ਉੱਤੇ ਹੀ ਉਸ ਨੌਜਵਾਨ ਨੂੰ ਫੜ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਭੀੜ ਤੋਂ ਬਚਾਇਆ ਅਤੇ ਆਪਣੀ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਧਰਨਾ ਦੇਣਾ ਸ਼ੁਰੂ ਕਰ ਦਿਤਾ ਅਤੇ ਪੁਲਿਸ ਉਪਰ ਦੋਸ਼ ਲਗਾਏ ਕਿ ਪੁਲਿਸ ਦੋਸ਼ੀ ਦਾ ਸਾਥ ਦੇ ਰਹੀ ਹੈ ਅਤੇ ਇਸਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਇਆ ਜਾ ਰਿਹਾ ਹੈ।
PHOTO
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਦੋਰਾਂਗਲਾ ਵਿਖੇ ਉਨ੍ਹਾਂ ਨੇ ਰਾਮ ਨੌਮੀ ਦੇ ਸਬੰਧ ਵਿਚ ਲੰਗਰ ਲਗਾਇਆ ਹੋਇਆ ਸੀ। ਜਿਸ ਦੌਰਾਨ ਇੱਕ ਕੁਲਜੀਤ ਨਾਮ ਦੇ ਵਿਅਕਤੀ ਨੇ ਧਾਰਮਿਕ ਤਸਵੀਰਾਂ ਅਗੇ ਚੱਪਲਾਂ ਰੱਖ ਕੇ ਬੇਅਦਬੀ ਕੀਤੀ ,ਜਿਸ ਕਾਰਨ ਉਥੇ ਮੌਜੂਦ ਭੀੜ ਨੇ ਉਕਤ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਫ਼ਾਈ ਦਿੱਤੀ ਜਾ ਰਹੀ ਹੈ ਕਿ ਬੇਅਦਬੀ ਕਰਨ ਵਾਲਾ ਸ਼ਖ਼ਸ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।