ਸਿੱਧੂ ਮੂਸੇਵਾਲਾ ਕਤਲ ਮਾਮਲਾ: ਕਾਤਲਾਂ ਨੂੰ ਹਥਿਆਰ ਦੇਣ ਵਾਲਾ ਘੋੜਿਆਂ ਦਾ ਕਾਰੋਬਾਰੀ ਗ੍ਰਿਫ਼ਤਾਰ! 
Published : Jul 1, 2022, 4:45 pm IST
Updated : Jul 1, 2022, 4:45 pm IST
SHARE ARTICLE
Satbir Singh
Satbir Singh

ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਦੇ ਲੱਗੇ ਦੋਸ਼

 

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਨੇ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਸਤਬੀਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਲੱਗੇ ਹਨ। ਸਤਬੀਰ ਸਿੰਘ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਸਤਬੀਰ ਦੇ ਸਟੱਡ ਫਾਰਮ ਹਨ ਅਤੇ ਉਸ ਕੋਲ 40 ਤੋਂ ਵੱਧ ਘੋੜੇ ਹਨ।
ਇਹ ਮੂਸੇਵਾਲਾ ਕਤਲਕਾਂਡ 'ਚ ਵੱਡੀ ਗ੍ਰਿਫ਼ਤਾਰੀ ਮੰਨੀ ਜਾ ਰਹੀ ਹੈ।

Satbir Singh

Satbir Singh

ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਫਾਰਚੂਨਰ ਸਮੇਤ ਲੁਧਿਆਣਾ ਤੋਂ ਕਾਬੂ ਕੀਤਾ ਹੈ। ਉਹ ਵਿਦੇਸ਼ੀ ਭੱਜਣ ਦ ਫਿਰਾਕ 'ਚ ਅੰਮ੍ਰਿਤਸਰ ਤੋਂ ਦਿੱਲੀ ਜਾ ਰਿਹਾ ਸੀ। ਸਤਬੀਰ ਕੋਲੋਂ ਪਿਸਤੌਲ, ਦੇਸੀ ਕੱਟਾ ਅਤੇ 2 ਕਾਰਤੂਸ ਬਰਾਮਦ ਹੋਏ ਹਨ। ਸਤਬੀਰ ਦੇ ਤਿੰਨ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ, ਜਿੰਨਾਂ ਦੀ ਪੁਲਿਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਤਬੀਰ ਦੀ ਮਾਲਕੀ ਵਾਲੀ ਟੋਇਟਾ ਫਾਰਚੂਨਰ (DL4CNE 8716), ਜੋ ਹਥਿਆਰਾਂ ਦੀ ਸਪਲਾਈ ਲਈ ਵਰਤੀ ਜਾਂਦੀ ਸੀ,  ਉਸ ਨੂੰ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਪੁਲਿਸ ਨੇ ਸਤਬੀਰ ਕੋਲੋਂ ਦੋ ਜਿੰਦਾ ਕਾਰਤੂਸ ਸਮੇਤ ਇੱਕ ਦੇਸੀ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਸਤਬੀਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ। ਗੱਡੀ 'ਚ ਬਟਾਲਾ ਵਾਸੀ ਮਨਦੀਪ ਸਿੰਘ ਤੂਫਾਨ, ਪਿੰਡ ਖਲਸੀਆਂ ਦਾ ਮਨਪ੍ਰੀਤ ਮਨੀ ਅਤੇ ਇੱਕ ਹੋਰ ਅਣਪਛਾਤਾ ਸ਼ਖਸ ਵੀ ਸੀ, ਜੋ ਪਹਿਲਾਂ ਹੀ ਫ਼ਰਾਰ ਹੋ ਗਏ ਪਰ ਸਤਬੀਰ ਨੂੰ ਪੁਲਿਸ ਨੇ ਸ਼ਿਕੰਜਾ ਕੱਸ ਲਿਆ। ਇੱਕ ਬਲਾਕ ਵਿਕਾਸ ਅਧਿਕਾਰੀ ਸੰਦੀਪ ਕਾਹਲੋਂ ਦਾ ਵੀ ਨਾਮ ਸਾਹਮਣੇ ਆਇਆ ਹੈ। ਸੰਦੀਪ ਕਾਹਲੋਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Sidhu Moose walaSidhu Moose wala

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਸਤਬੀਰ ਸਿੰਘ ਨੇ ਆਪਣੀ ਕਾਰ 'ਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਕਤਲੇਆਮ ਤੋਂ ਬਾਅਦ ਅੰਮ੍ਰਿਤਸਰ ਵਾਸੀ ਸੰਦੀਪ ਕਾਹਲੋਂ ਉਰਫ਼ ਸੋਨਾ ਨੇ ਉਸ ਨੂੰ ਇੱਕ ਦੇਸੀ ਪਿਸਤੌਲ ਅਤੇ ਕਾਰਤੂਸ ਦਿੱਤੇ ਅਤੇ ਦੱਸਿਆ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ। ਤੁਸੀਂ ਇਹ ਹਥਿਆਰ ਆਪਣੇ ਬਚਾਅ ਲਈ ਰੱਖੋ। ਕੁਝ ਦਿਨਾਂ ਬਾਅਦ ਹੋਰ ਹਥਿਆਰ ਦੇਵਾਂਗੇ। ਫਤਿਹਗੜ੍ਹ ਚੂੜੀਆਂ ਨਿਵਾਸੀ ਰਣਜੀਤ ਸਿੰਘ ਨੇ ਕਿਹਾ ਸੀ ਕਿ ਉਹ 10 ਲੱਖ ਰੁਪਏ ਖਰਚ ਕੇ ਪਾਸਪੋਰਟ ਬਣਵਾ ਕੇ ਤੁਹਾਨੂੰ ਵਿਦੇਸ਼ ਭੇਜ ਦੇਣਗੇ। ਉੱਥੇ ਤੁਹਾਨੂੰ ਕੋਈ ਖ਼ਤਰਾ ਨਹੀਂ ਹੋਵੇਗਾ ਤੇ ਅੱਜ ਉਹ ਭੱਜਣ ਦੀ ਫਿਰਾਕ ਵਿਚ ਸਨ ਪਰ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। 


 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement