ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ
Published : Jul 1, 2022, 7:11 am IST
Updated : Jul 1, 2022, 7:11 am IST
SHARE ARTICLE
image
image

ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ

 

ਵਾਸ਼ਿੰਗਟਨ, 30 ਜੂਨ : ਅਮਰੀਕਾ ਦੇ ਟੈਕਸਾਸ ਵਿਚ ਮੈਕਸੀਕੋ ਤੋਂ ਆਏ ਟਰੱਕ ਅੰਦਰੋਂ ਹੁਣ ਤਕ 51 ਲਾਸ਼ਾਂ ਮਿਲੀਆਂ ਹਨ | ਇਹ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਟਰੱਕਾਂ ਵਿਚ ਭਰ ਕੇ ਲਿਆਏ ਗਏ ਸਨ | ਇਸ ਭਿਆਨਕ ਘਟਨਾ ਕਾਰਨ ਸ਼ਰਨਾਰਥੀਆਂ ਦਾ ਮੁੱਦਾ ਫਿਰ ਭਖ ਗਿਆ ਹੈ | ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਹਾਲ ਦੇ ਸਾਲਾਂ ਵਿਚ ਗ਼ੈਰ-ਕਾਨੂੰਨੀ ਪ੍ਰਵੇਸ਼ ਦੇ ਮਾਮਲੇ ਵਿਚ ਭਾਰਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ | ਹਾਲ ਹੀ ਵਿਚ ਇਕ ਅਮਰੀਕੀ ਸੰਘੀ ਏਜੰਸੀ ਨੇ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਜੋ ਕੈਨੇਡੀਅਨ ਸਰਹੱਦ ਤੋਂ ਭਾਰਤੀਆਂ ਦੇ ਗ਼ੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦਿੰਦਾ ਸੀ | ਗਰੋਹ ਦੇ ਸਰਗਨਾ ਜਸਪਾਲ ਗਿੱਲ ਨੂੰ  ਗਿ੍ਫ਼ਤਾਰ ਕਰ ਲਿਆ ਗਿਆ ਹੈ, ਜੋ ਕੈਲੀਫ਼ੋਰਨੀਆ ਤੋਂ ਇਸ ਨੈੱਟਵਰਕ ਨੂੰ  ਚਲਾਉਂਦਾ ਸੀ |
ਜਾਂਚ ਵਿਚ ਸ਼ਾਮਲ ਇਕ ਸੰਘੀ ਏਜੰਟ ਨੇ ਦਸਿਆ ਕਿ ਇਸ ਗਰੋਹ ਨੇ ਹਜ਼ਾਰਾਂ ਭਾਰਤੀਆਂ ਨੂੰ  ਉਬੇਰ ਕੈਬ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਇਆ | ਗਿੱਲ ਨੇ ਹਰੇਕ ਵਿਅਕਤੀ ਕੋਲੋਂ 23 ਤੋਂ 55 ਲੱਖ ਰੁਪਏ ਵਸੂਲ ਕੀਤੇ | ਇਨ੍ਹਾਂ ਲੋਕਾਂ ਨੂੰ  ਟੂਰਿਸਟ ਵੀਜ਼ੇ 'ਤੇ ਕੈਨੇਡਾ ਲਿਆਂਦਾ ਜਾਂਦਾ ਹੈ, ਇਥੋਂ ਇਨ੍ਹਾਂ ਨੂੰ  ਫ਼ਰਜ਼ੀ ਦਸਤਾਵੇਜ਼ਾਂ 'ਤੇ ਉਬੇਰ ਕੈਬ ਰਾਹੀਂ ਅਮਰੀਕਾ ਲਿਆਂਦਾ ਜਾਂਦਾ ਹੈ | ਅਮਰੀਕਾ ਵਿਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚ ਭਾਰਤੀ ਤੀਜਾ ਵੱਡਾ ਹਿੱਸਾ ਹਨ | ਅਮਰੀਕਾ ਵਿਚ ਰਹਿ ਰਹੇ ਇਕ ਕਰੋੜ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ 6 ਲੱਖ ਭਾਰਤੀ ਹਨ | ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਫੜੇ ਗਏ ਲੋਕਾਂ ਵਿਚ 2007 ਵਿਚ 76 ਭਾਰਤੀ, 2019 ਵਿਚ 7,600 ਭਾਰਤੀ ਅਤੇ 2021 ਵਿਚ 2,600 ਭਾਰਤੀ ਫੜੇ ਗਏ ਸਨ | ਇਸ ਸਾਲ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਵਿਚ 40 ਫ਼ੀ ਸਦੀ ਭਾਰਤੀ, 80 ਫ਼ੀ ਸਦੀ ਚੀਨ ਦੇ ਅਤੇ 99 ਫ਼ੀ ਸਦੀ ਫ਼ਿਲੀਪੀਨ ਦੇ ਨਾਗਰਿਕ ਫੜੇ ਗਏ |
ਹੋਮਲੈਂਡ ਸਕਿਉਰਿਟੀ ਏਜੰਟ ਡੇਵਿਡ ਏ. ਸਪਿਟਜ਼ਰ ਨੇ ਦਸਿਆ ਕਿ ਉਬੇਰ ਜ਼ਰੀਏ ਏਸ਼ੀਆ, ਖ਼ਾਸ ਕਰ ਕੇ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ  ਲਿਆਂਦਾ ਜਾ ਰਿਹਾ ਹੈ | ਕਾਨੂੰਨੀ ਪੇਚੀਦਗੀਆਂ ਨਾਲ ਨਜਿੱਠਣ ਲਈ ਅਕਸਰ ਉਨ੍ਹਾਂ ਕੋਲ ਜਾਅਲੀ ਦਸਤਾਵੇਜ਼ ਹੁੰਦੇ ਹਨ | ਗਿੱਲ ਗੈਂਗ ਦੇ 17 ਉਬੇਰ ਖਾਤੇ ਮਿਲੇ ਹਨ | ਉਸ ਨੇ ਇਕ ਖਾਤੇ ਨਾਲ 90 ਯਾਤਰਾਵਾਂ ਕੀਤੀਆਂ ਹਨ | ਇਸ ਗਰੋਹ ਨੇ ਲਗਭਗ 1,530 ਚੱਕਰ ਲਗਾਏ ਅਤੇ ਹਜ਼ਾਰਾਂ ਭਾਰਤੀਆਂ ਨੂੰ  ਅਮਰੀਕਾ ਅੰਦਰ ਲਿਆਂਦਾ |
                       (ਏਜੰਸੀ)

SHARE ARTICLE

ਏਜੰਸੀ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement