ਪੰਜਾਬ 'ਚ ਮੌਨਸੂਨ ਹੋਇਆ ਸੁਸਤ : ਅਗਲੇ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਘੱਟ
Published : Jul 1, 2023, 4:04 pm IST
Updated : Jul 1, 2023, 4:04 pm IST
SHARE ARTICLE
photo
photo

ਤਾਪਮਾਨ 3 ਡਿਗਰੀ ਤੱਕ ਵਧੇਗਾ; 4 ਜੁਲਾਈ ਤੋਂ ਮੀਂਹ ਪੈਣ ਦੀ ਸੰਭਾਵਨਾ

 

ਚੰਡੀਗੜ੍ਹ : ਮਾਨਸੂਨ ਨੇ ਪੰਜਾਬ ਪਹੁੰਚਦੇ ਹੀ ਹੌਲੀ ਰਫ਼ਤਾਰ ਫੜਨੀ ਸ਼ੁਰੂ ਕਰ ਦਿਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਾਰਨ ਅਗਲੇ 3 ਦਿਨਾਂ 'ਚ ਤਾਪਮਾਨ 'ਚ ਵੀ ਵਾਧਾ ਹੋਵੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਜੋ ਇਸ ਵੇਲੇ 33 ਡਿਗਰੀ ਦੇ ਆਸ-ਪਾਸ ਹੈ, 36 ਡਿਗਰੀ ਦੇ ਆਸ-ਪਾਸ ਪਹੁੰਚ ਜਾਵੇਗਾ। ਇਸ ਦੇ ਨਾਲ ਹੀ 6 ਜੁਲਾਈ ਤੱਕ ਪੂਰੇ ਪੰਜਾਬ ਵਿਚ ਮਾਨਸੂਨ ਦੇ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।

ਪਿਛਲੇ ਦਿਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਵਿਚ 24.6 ਐਮਐਮ, ਲੁਧਿਆਣਾ ਵਿਚ 22.4 ਐਮਐਮ, ਪਟਿਆਲਾ ਵਿਚ 20.4 ਐਮਐਮ ਅਤੇ ਫਿਰੋਜ਼ਪੁਰ ਵਿਚ 9.5 ਐਮਐਮ ਮੀਂਹ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿਚ ਪਿਛਲੇ ਦਿਨ ਨਾਲੋਂ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਤਿੰਨਾਂ ਸ਼ਹਿਰਾਂ ਵਿਚ ਮੀਂਹ ਪੈਣ ਕਾਰਨ ਮੁਹਾਲੀ ਅਤੇ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਅਤੇ ਹਰਿਆਣਾ ਵਿਚ 4 ਜੁਲਾਈ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਮੀਂਹ ਵੀ ਬਹੁਤ ਘੱਟ ਹੋਵੇਗਾ। 2 ਅਤੇ 3 ਜੁਲਾਈ ਨੂੰ ਮੀਂਹ ਦੀ ਸੰਭਾਵਨਾ ਸਿਰਫ 25 ਫੀਸਦੀ ਹੈ। ਦੂਜੇ ਪਾਸੇ 4 ਜੁਲਾਈ ਨੂੰ 50 ਫੀਸਦੀ ਤੱਕ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ ਪਰ ਉਹ ਵੀ ਪੱਛਮੀ ਅਤੇ ਪੂਰਬੀ ਮਾਲਵੇ ਵਿਚ ਹੀ ਬਣ ਰਹੇ ਹਨ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement