ਗੁਰਾਇਆ ਦੇ ਅੰਗਹੀਣ ਨੌਜਵਾਨ ਨੂੰ ਟ੍ਰੈਵਲ ਏਜੰਟ ਨੇ ਦਿਤਾ ਧੋਖਾ, ਰੂਸੀ ਫ਼ੌਜ 'ਚ ਜਬਰੀ ਕਰਵਾਇਆ ਭਰਤੀ
Published : Jul 1, 2024, 5:28 pm IST
Updated : Jul 1, 2024, 7:28 pm IST
SHARE ARTICLE
ਰੂਸੀ ਫ਼ੌਜ ਦੇ ਜਵਾਨਾਂ ਦੀ ਇਕ ਸੰਕੇਤਕ ਤਸਵੀਰ।
ਰੂਸੀ ਫ਼ੌਜ ਦੇ ਜਵਾਨਾਂ ਦੀ ਇਕ ਸੰਕੇਤਕ ਤਸਵੀਰ।

ਇਟਲੀ ਜਾਣਾ ਚਾਹੁੰਦਾ ਸੀ ਮਨਦੀਪ ਕੁਮਾਰ

Goraya (Jalandhar) Youth Forced to Join Russian Army. ਜਲੰਧਰ: ਇਟਲੀ ਜਾਣ ਦਾ ਚਾਹਵਾਨ ਇਕ ਅੰਗਹੀਣ ਪੰਜਾਬੀ ਨੌਜਵਾਨ ਮਨਦੀਪ ਕੁਮਾਰ ਪਹਿਲਾਂ ਟ੍ਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਅਤੇ ਫਿਰ ਉਸ ਨੂੰ ਜ਼ਬਰਦਸਤੀ ਰੂਸੀ ਫ਼ੌਜ ’ਚ ਭਰਤੀ ਕਰ ਲਿਆ ਗਿਆ। ਦਰਅਸਲ, ਇਸ ਵੇਲੇ ਯੂਕਰੇਨ ਨਾਲ ਜੰਗ ਲੱਗੀ ਹੋਣ ਕਾਰਣ ਰੂਸ ਨੂੰ ਫ਼ੌਜੀ ਜਵਾਨਾਂ ਦੀ ਡਾਢੀ ਲੋੜ ਹੈ। ਇਸੇ ਲਈ ਇਸ ਤੋਂ ਪਹਿਲਾਂ ਵੀ ਕੁੱਝ ਪੰਜਾਬੀ ਨੌਜਵਾਨਾਂ ਨੂੰ ਇੰਝ ਹੀ ਉਸ ਦੇਸ਼ ਦੀ ਫ਼ੌਜ ’ਚ ਜਬਰੀ ਭਰਤੀ ਦੀਆਂ ਖ਼ਬਰਾਂ ਆਈਆਂ ਸਨ। ਟ੍ਰੈਵਲ ਏਜੰਟ ਰੂਸੀ ਫ਼ੌਜ ’ਚ ਨਿਤ ਨਵੇਂ ਨੌਜਵਾਨਾਂ ਨੂੰ ਭਰਤੀ ਕਰਵਾਉਣ ਲਈ ਅਜਿਹੀਆਂ ਧੋਖਾਧੜੀਆਂ ਕਰ ਰਹੇ ਹਨ। ਹੋ ਸਕਦਾ ਹੈ ਕਿ ਇਸ ਕੰਮ ਲਈ ਰੂਸੀ ਸਰਕਾਰ ਤੋਂ ਵੀ ਉਨ੍ਹਾਂ ਨੂੰ ਕੋਈ ‘ਇੰਸੈਂਟਿਵ’ ਮਿਲਦਾ ਹੋਵੇ।

ਗੁਰਾਇਆ (ਜਲੰਧਰ) ਦਾ ਜੰਮਪਲ ਮਨਦੀਪ ਕੁਮਾਰ ਜਾਣਾ ਤਾਂ ਇਟਲੀ ਚਾਹੁੰਦਾ ਸੀ ਪਰ ਟ੍ਰੈਵਲ ਏਜੰਟ ਨੇ ਧੋਖੇ ਨਾਲ ਉਸ ਨੂੰ ਰੂਸ ਦੀ ਰਾਜਧਾਨੀ ਮਾਸਕੋ ਭੇਜ ਦਿਤਾ, ਜਿਥੇ ਉਸ ਨੂੰ ‘ਜ਼ਬਰਦਸਤੀ’ ਰੂਸੀ ਫ਼ੌਜ ’ਚ ਭਰਤੀ ਕਰ ਦਿਤਾ ਗਿਆ। ਪੀੜਤ ਨੌਜਵਾਨ ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਉਸ ਦੇ ਭਰਾ ਦੇ ਖੱਬੇ ਪੈਰ ’ਚ ਨੁਕਸ ਹੈ। ਇਕ ਟ੍ਰੈਵਲ ਏਜੰਟ ਨੇ ਮਨਦੀਪ ਤੇ ਉਸ ਦੇ ਦੋਸਤਾਂ ਨੂੰ ਇਹ ਲਾਰਾ ਲਾਇਆ ਸੀ ਕਿ ਉਨ੍ਹਾਂ ਨੂੰ ਆਰਮੀਨੀਆ ਦੇਸ਼ ਰਾਹੀਂ ਇਟਲੀ ਭੇਜ ਦਿਤਾ ਜਾਵੇਗਾ ਪਰ ਰੂਸ ਪੁੱਜ ਕੇ ਟ੍ਰੈਵਲ ਏਜੰਟ ਹੋਰ ਪੈਸੇ ਮੰਗਣ ਲੱਗ ਪਿਆ ਤੇ ਪਰਦੇਸ ’ਚ ਬੈਠੇ ਨੌਜਵਾਨਾਂ ਨੂੰ ਧਮਕੀਆਂ ਵੀ ਦਿਤੀਆਂ। 

ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੀ ਜਦੋਂ ਮਨਦੀਪ ਨਾਲ ਆਖ਼ਰੀ ਵਾਰ ਗੱਲਬਾਤ ਹੋਈ ਸੀ, ਤਾਂ ਉਹ ਫ਼ੌਜੀ ਵਰਦੀ ’ਚ ਸੀ ਤੇ ਇਹੋ ਆਖ ਰਿਹਾ ਸੀ ਕਿ ਉਸ ਨੂੰ ਬਚਾ ਲਿਆ ਜਾਵੇ। ਜਗਦੀਪ ਕੁਮਾਰ ਨੇ ਕਿਹਾ ਕਿ ਮਨਦੀਪ ਤੇ ਉਸ ਵਰਗੇ ਹੋਰ ਅਨੇਕ ਪੰਜਾਬੀ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫ਼ੌਜ ’ਚ ਭਰਤੀ ਕਰ ਕੇ ਯੂਕਰੇਨ ਭੇਜਿਆ ਜਾ ਰਿਹਾ ਹੈ। ਗੁਰਾਇਆ ਦੇ ਇਸ ਦੁਖੀ ਪ੍ਰਵਾਰ ਨੇ ਭਾਰਤ ਸਰਕਾਰ ਤੋਂ ਵੀ ਮਦਦ ਮੰਗੀ ਹੈ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement