
'ਡਾਕੂਮੈਂਟਰੀ ਯੂਕੇ 'ਚ ਕੀਤੀ ਗਈ ਰਿਲੀਜ਼ ਤੇ ਇਸ ਲਈ ਭਾਰਤ ਦਾ ਕਾਨੂੰਨ ਇਸ 'ਤੇ ਨਹੀਂ ਹੁੰਦਾ ਲਾਗੂ'
ਮਾਨਸਾ: ਮਾਨਸਾ ਅਦਾਲਤ ਵਿੱਚ ਸਿੱਧੂ ਮੂਸੇ ਵਾਲਾ 'ਤੇ ਬਣੀ ਬੀਬੀਸੀ ਡਾਕੂਮੈਂਟਰੀ ਦੀ ਸੁਣਵਾਈ ਹੋਈ, ਜਿਸ ਵਿੱਚ ਬੀਬੀਸੀ ਨੇ ਅਦਾਲਤ ਨੂੰ ਦੱਸਿਆ ਕਿ ਬੀਬੀਸੀ ਨੇ ਇਹ ਡਾਕੂਮੈਂਟਰੀ ਯੂਕੇ ਤੋਂ ਜਾਰੀ ਕੀਤੀ ਹੈ, ਇਸ ਲਈ ਭਾਰਤੀ ਕਾਨੂੰਨ ਇਸ 'ਤੇ ਲਾਗੂ ਨਹੀਂ ਹੁੰਦਾ। ਬੀਬੀਸੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਦਸਤਾਵੇਜ਼ੀ ਦਾ ਸਿੱਧੂ ਕਤਲ ਕੇਸ ਨਾਲ ਕੋਈ ਸਬੰਧ ਨਹੀਂ ਹੈ, ਜਿਸ ਕਾਰਨ ਅਦਾਲਤ ਨੇ ਅਗਲੀ ਸੁਣਵਾਈ 21 ਜੁਲਾਈ ਨੂੰ ਤੈਅ ਕੀਤੀ ਹੈ।
ਦੱਸ ਦੇਈਏ ਕਿ ਬੀਬੀਸੀ ਡਾਕੂਮੈਂਟਰੀ ਫਿਲਮ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੋਰਟ ਵਿੱਚ ਪਟੀਸ਼ਨ ਪਾਈ ਸੀ ਅਤੇ ਇਹ ਫਿਲਮ ਨੂੰ ਰੋਕਣ ਦੀ ਮੰਗ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ ਇਹ ਫਿਲਮ ਨੂੰ ਬੀਬੀਸੀ ਨੇ ਵੱਖ-ਵੱਖ ਭਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ।
(For more news apart from Sidhu Moose Wala News: BBC files reply on documentary in Mansa court, know what it said News in Punjabi, stay tuned to Rozana Spokesman)