
ਪਰਚੀ ਕੱਟਣ ਵਾਲੇ ਸਟਾਫ ਨੇ ਉਹਨਾਂ ਨੂੰ ਧੱਕੇ ਮਾਰ ਕੇ...
ਗੁਰਦਾਸ:ਮਰੀਜ਼ ਆਖਰੀ ਸਾਹ ਲੈ ਰਿਰਾ ਸੀ ਤੇ ਡਾਕਟਰ ਕੋਰੋਨਾ ਟੈਸਟ ਤੇ ਅੜੇ ਰਹੇ ਅਤੇ ਪਰਚੀਆਂ ਦੇ ਚੱਕਰ ਵਿਚ ਅੱਜ ਇਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ। ਮਾਮਲਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦਾ ਹੈ ਜਿੱਥੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਧੀਆਂ ਤੇ ਇਕ ਪੁੱਤ ਨੇ ਅਪਣਾ ਪਿਓ ਗਵਾ ਦਿੱਤਾ।
Gurdaspur Hospital
ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦੇ ਪਿਤਾ ਨੂੰ ਪੇਟ ਵਿਚ ਦਰਦ ਹੋਣ ਕਾਰਨ ਹਸਪਤਾਲ ਲੈ ਕੇ ਆਏ ਸੀ ਪਰ ਡਾਕਟਰ ਪਰਚੀਆਂ ਦੇ ਮਾਮਲੇ ਵਿਚ ਅਤੇ ਕੋਰੋਨਾ ਮਰੀਜ਼ਾਂ ਨੂੰ ਦੇਖਣ ਵਿਚ ਲੱਗੇ ਰਹੇ ਅਤੇ ਇਸ ਮਰੀਜ਼ ਦੀ ਕਿਸੇ ਨੇ ਵੀ ਸਾਰ ਨਾ ਲਈ।
Gurdaspur Hospital
ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਸਕੈਨ, ਰਿਪੋਰਟਾਂ ਆਦਿ ਸਭ ਕਰਵਾਇਆ ਹੋਇਆ ਸੀ ਤੇ ਉਹ ਇਕ ਦਿਨ ਪਹਿਲਾਂ ਅਪਣੇ ਪਿਤਾ ਨੂੰ ਹਸਪਤਾਲ ਲੈ ਕੇ ਆਏ ਸਨ ਪਰ ਡਾਕਟਰਾਂ ਨੇ ਕਿਹਾ ਕਿ ਉਹ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਨੂੰ ਰੱਖਦੇ ਹਨ ਇਸ ਲਈ ਉਹਨਾਂ ਨੂੰ ਵਾਪਸ ਘਰ ਲੈ ਜਾਣ। ਇਸ ਤੋਂ ਬਾਅਦ ਉਹਨਾਂ ਦੇ ਪਿਤਾ ਨੂੰ ਅਗਲੇ ਦਿਨ ਫਿਰ ਦਰਦ ਹੋਇਆ ਤੇ ਉਹ ਹਸਪਤਾਲ ਵਿਚ ਉਹਨਾਂ ਨੂੰ ਲੈ ਕੇ ਪਹੁੰਚੇ।
Gurdaspur Hospital
ਪਰਚੀ ਕੱਟਣ ਵਾਲੇ ਸਟਾਫ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ। ਉਹਨਾਂ ਦੇ ਬੇਟੇ ਨੂੰ ਧੱਕੇ ਮਾਰੇ ਗਏ ਤੇ ਕੁੱਟਮਾਰ ਵੀ ਕੀਤੀ। ਪਰਿਵਾਰ ਨੇ ਡਾਕਟਰਾਂ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਅਣਗਹਿਲੀ ਨਾਲ ਹੀ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ।
Gurdaspur Hospital
ਹਸਪਤਾਲ ਦੇ ਸਰਕਾਰੀ ਡਾਕਟਰਾਂ ਦੀ ਲਾਪਰਵਾਹੀ ਤੋਂ ਬਾਅਦ ਜਦੋਂ ਇਸ ਵਿਅਕਤੀ ਨੇ ਅਪਣਾ ਦਮ ਤੋੜ ਦਿੱਤਾ ਤਾਂ ਪਰਿਵਾਰ ਨੇ ਲਾਸ਼ ਨੂੰ ਹਸਪਤਾਲ ਦੇ ਬਾਹਰ ਰੱਖ ਕੇ ਜਮ ਕੇ ਪ੍ਰਦਰਸ਼ਨ ਕੀਤਾ ਤੇ ਉੱਧਰ ਹੀ ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੋਇਆ ਤੇ ਸਰਕਾਰੀ ਡਾਕਟਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਕੀਤੀ ਗਈ।
Gurdaspur Hospital
ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਪਹਿਲਾਂ ਹੀ ਮਰ ਚੁੱਕਿਆ ਸੀ ਤੇ ਉਹਨਾਂ ਨੇ ਕੋਈ ਅਣਗਹਿਲੀ ਨਹੀਂ ਵਰਤੀ ਤੇ ਉਹ ਸਾਰੇ ਤਰ੍ਹਾਂ ਦੇ ਮਰੀਜ਼ ਚੈੱਕਰ ਕਰ ਰਹੇ ਹਨ ਤੇ ਉਹਨਾਂ ਦਾ ਇਲਾਜ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।