
ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ!
ਤਰਨਤਾਰਨ: ਮਾਮਲਾ ਤਰਨਤਾਰਨ ਦੇ ਕੱਚਾ ਪੱਕਾ ਅਧੀਂਨ ਆਉਂਦੇ ਪਿੰਡ ਮੱਖੀ ਕਲਾਂ ਦਾ ਹੈ ਜਿੱਥੇ ਇੱਕ ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ ਤੇ ਕੁੱਟਮਾਰ ਦੀ ਗੱਲ ਸਾਹਮਣੇ ਆਈ ਹੈ। ਪੀੜ੍ਹਤ ਗ੍ਰੰਥੀ ਨੇ ਦੱਸਿਆ ਕਿ ਉਸ ਨਾਲ ਜਗ੍ਹਾ ਦੇ ਝਗੜੇ ਨੂੰ ਲੈ ਕੇ ਉਸ ਦੇ ਭਰਾ ਤੇ ਭਤੀਜਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਹੀ ਨਹੀਂ ਕੀਤੀ ਬਲਕਿ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਹੈ।
Man
ਜਿਸ ਦੀ ਕਿ ਪੀੜ੍ਹਤ ਗ੍ਰੰਥੀ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪੀੜ੍ਹਤ ਗ੍ਰੰਥੀ ਨੇ ਦਸਿਆ ਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਇਸ ਲਈ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗ੍ਰੰਥੀ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
Office
ਇਸ ਲਈ ਉਹ ਵੀ ਮੰਗ ਕਰਦੇ ਹਨ ਕਿ ਉਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਓਧਰ ਜਦੋਂ ਇਸ ਸਬੰਧ ਵਿਚ ਕਥਿਤ ਵਿਅਕਤੀਆਂ ਭਾਵ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਗ੍ਰੰਥੀ ਨੂੰ ਲੈ ਕੇ ਹੀ ਹੈਰਾਨੀਜਨਕ ਖੁਲਾਸੇ ਕਰ ਦਿੱਤੇ। ਦੂਜੀ ਧਿਰ ਨੇ ਕਿਹਾ ਕਿ ਉਹ ਔਰਤਾਂ ਦੀ ਵਰਤੋਂ ਕਰ ਕੇ ਉਹਨਾਂ ਛੱਡ ਦਿੰਦਾ ਹੈ ਇਸ ਬਾਰੇ ਸਾਰੇ ਪਿੰਡ ਨੂੰ ਪਤਾ ਹੈ। ਉਹਨਾਂ ਨੇ ਗ੍ਰੰਥੀ ਨਾਲ ਕੋਈ ਲੜਾਈ ਵੀ ਨਹੀਂ ਕੀਤੀ।
Police
ਉਹ ਉਹਨਾਂ ਨੂੰ ਮੰਦੀ ਸ਼ਬਦਾਵਲੀ ਵੀ ਬੋਲਦਾ ਹੈ ਇਸ ਲਈ ਉਹਨਾਂ ਤੇ ਹੀ ਝੂਠੇ ਇਲਜ਼ਾਮ ਲਗਾ ਰਿਹਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਪੜਤਾਲ ਕਰ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਗ੍ਰੰਥੀ ਨੇ ਅਪਣੇ ਭਤੀਜਿਆਂ ਖਿਲ਼ਾਫ ਪਰਚਾ ਦਰਜ ਕਰਵਾਇਆ ਹੈ ਕਿ ਉਹਨਾਂ ਨੇ ਉਸ ਨਾਲ ਲੜਾਈ ਕੀਤੀ ਹੈ।
Sikh
ਪਰ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੂਰੀ ਪੜਤਾਲ ਤੋਂ ਬਾਅਦ ਉਹ ਬਣਦੀ ਕਾਰਵਾਈ ਕਰਨਗੇ। ਸੋ ਸੱਚ ਕੀ ਹੈ ਇਹ ਤਾਂ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਗ੍ਰੰਥੀ ਵੱਲੋਂ ਕੇਸਾਂ ਦੀ ਬੇਅਦਬੀ ਦੇ ਇਲਜ਼ਾਮਾਂ ਨੇ ਇਹ ਮਾਮਲਾ ਗੰਭੀਰ ਜ਼ਰੂਰ ਕਰ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।