ਜਥੇਦਾਰ ਹਵਾਰਾ ਨੇ ਸਿੱਖ ਸੰਸਥਾਵਾਂ ਨੂੰ ਰਾਗੀਆਂ, ਗ੍ਰੰਥੀਆਂ ਤੇ ਪਾਠੀ ਸਿੰਘਾਂ ਦੀ ਆਰਥਕ ਪੱਖੋਂ...
Published : Jul 18, 2020, 10:54 am IST
Updated : Jul 18, 2020, 10:54 am IST
SHARE ARTICLE
Jagtar Singh Hawara
Jagtar Singh Hawara

ਸਰੱਬਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ

ਅੰਮਿ੍ਰਤਸਰ 17 ਜੁਲਾਈ ( ਸੁਖਵਿੰਦਰਜੀਤ ਸਿੰਘ ਬਹੋੜੂ) : ਸਰੱਬਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮੀ ਵਿਰਾਸਤ ਦੇ ਪ੍ਰਚਾਰਕ ਅਤੇ ਗੁਰਮਤਿ ਵਿਚਾਰਾਂ ਸੰਗਤਾਂ ਨੂੰ ਦਿ੍ਰੜ ਕਰਾਉਣ ਵਾਲੇ ਕਥਾਵਾਚਕਾਂ, ਰਾਗੀ ਸਿੰਘਾਂ, ਢਾਡੀਆਂ, ਕਵੀਸਰੀਆਂ, ਪ੍ਰਚਾਰਕਾਂ, ਪਾਠੀ ਸਿੰਘਾਂ, ਗ੍ਰੰਥੀ ਸਿੰਘਾਂ ਆਦਿ ਦੇ ਹੱਕ ਵਿਚ ਖ਼ਾਲਸਾ ਪੰਥ ਨੂੰ ਸੰਦੇਸ਼ ਜਾਰੀ ਕੀਤਾ ਹੈ। ਜਥੇਦਾਰ ਨੇ ਜਾਰੀ ਬਿਆਨ ’ਚ ਕਿਹਾ ਕਿ ਗੁਰਬਾਣੀ, ਗੁਰ ਇਤਿਹਾਸ, ਗੁਰ ਸਿਧਾਂਤ, ਸਿੱਖ ਸੰਸਥਾਵਾਂ ਤੇ ਤਖ਼ਤਾਂ ਦੀ ਮਹਾਨਤਾ ਖ਼ਾਲਸਾ ਪੰਥ ਦਾ ਬ੍ਰਹਿਮੰਡੀ ਖ਼ਜ਼ਾਨਾ ਹੈ।

ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਜਿਥੇ ਅਸੀ ਗੁਰਬਾਣੀ ਦਾ ਅਸੀਮ ਸਤਿਕਾਰ ਕਰਨਾ ਹੈ ਉਥੇ ਇਨ੍ਹਾਂ ਵਜ਼ੀਰਾਂ ਦਾ ਵੀ ਸਤਿਕਾਰ ਕਰਨ ਵਿਚ ਕੋਈ ਕਮੀ ਨਾ ਆਉਣ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਗੁਰੂ ਘਰ ਦੇ ਇਨ੍ਹਾਂ ਵਜ਼ੀਰਾਂ ਦੀਆਂ ਤਨਖ਼ਾਹਾਂ ਤੇ ਸਹੂਲਤਾਂ ਪਖੋਂ ਸਾਡੇ ਸਮਾਜ ਵਲੋਂ ਸ਼ੋਸ਼ਣ ਹੁੰਦਾ ਆਇਆ ਹੈ ਜੋ ਕਿ ਗੁਰੂ ਨਾਲ ਪਿਆਰ ਕਰਨ ਵਾਲਿਆਂ ਨੂੰ ਸੋਭਦਾ ਨਹੀਂ।

Jagtar Singh Hwara Jagtar Singh Hwara

ਕਈ ਵਾਰ ਤਾਂ ਇਨ੍ਹਾਂ ਦੇ ਪਰਵਾਰ ਇਲਾਜ ਪੱਖੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਦੇ ਬਚਿਆ ਦੀ ਪੜ੍ਹਾਈ ਆਰਥਕ ਮੰਦੀ ਕਾਰਨ ਅਧੂਰੀ ਰਹਿ ਜਾਂਦੀ ਹੈ ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਕੌਮ ਜੋ ਸੰਸਾਰ ਦੇ ਲੋਕਾਂ ਦਾ ਲੰਗਰ ਲਗਾ ਕੇ ਢਿੱਡ ਭਰਦੀ ਹੋਵੇ ਉਸ ਦੇ ਅਪਣੇ ਪਾਠੀ ਸਿੰਘ, ਢਾਡੀ ਸਿੰਘ ਆਦਿ ਮੁਸ਼ਕਲਾਂ ਦਾ ਸੰਤਾਪ ਹੰਢਾਉਣ, ਇਹ ਗੁਰੂ ਨੂੰ ਨਹੀਂ ਭਾਉਦਾ।

ਉਨ੍ਹਾਂ ਸੰਦੇਸ਼ ਵਿਚ ਕਿਹਾ ਕਿ ਗੁਰੂ ਪੰਥ ਦਾ ਨਿਮਾਣਾ ਕੂਕਰ ਹੋਣ ਦੇ ਨਾਤੇ ਮੈ ਵਿਸ਼ਵ ਦੀਆਂ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਜਥੇਬੰਦੀਆਂ, ਦਾਨੀ ਸੱਜਣਾਂ ਨੂੰ ਇਸ ਸੰਦੇਸ਼ ਰਾਹੀਂ ਅਪੀਲ ਕਰਦਾਂ ਹਾਂ ਕਿ ਗੁਰੂ ਘਰ ਦੇ ਇਨ੍ਹਾਂ ਵਜੀਰਾਂ ਦਾ ਸਤਿਕਾਰ ਕਰਨ ਵਿਚ ਕੋਈ ਕਮੀ ਨਾ ਆਉਣ ਦੇਈਏ। ਇਨ੍ਹਾਂ ਦੀ ਤਨਖ਼ਾਹਾਂ, ਭੇਟਾਂ ਅਤੇ ਸਹੂਲਤਾਂ ਪੱਖੋਂ ਖੁਲ੍ਹਦਿਲੀ ਨਾਲ ਇਨ੍ਹਾਂ ਦੇ ਹਕ ਵਿਚ ਵਧ ਚੜ੍ਹ ਕੇ ਅਗੇ ਆਈਏ। ਇਸ ਪਰਥਾਏ ਨੂੰ ਇਹ ਕਹਿਣਾ ਵੀ ਜ਼ਰੂਰੀ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਗੁਰੂ ਦੇ ਇਨ੍ਹਾਂ ਵਜ਼ੀਰਾਂ ਨੂੰ ਵੱਡੀ ਆਰਥਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸੰਸਥਾ ਇਨ੍ਹਾਂ ਵਜ਼ੀਰਾਂ ਨੂੰ ਤਨਖ਼ਾਹਾਂ ਤੋਂ ਵਾਂਝਾ ਨਾ ਕਰੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement