ਬਠਿੰਡਾ ਸ਼ਹਿਰ 'ਚ ਪਲਾਟ 'ਤੇ ਕਬਜ਼ੇ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
Published : Aug 1, 2020, 11:57 am IST
Updated : Aug 1, 2020, 11:57 am IST
SHARE ARTICLE
File Photo
File Photo

ਸਥਾਨਕ ਸ਼ਹਿਰ ਦੇ ਸੱਭ ਤੋਂ ਵਿਅਸਤ ਇਲਾਕੇ ਘੋੜਾ ਚੌਂਕ ਨਜ਼ਦੀਕ ਇਕ ਪਲਾਟ 'ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਦਿਨ-ਦਿਹਾੜੇ ਆਹਮੋ-ਸਾਹਮਣੇ ਗੋਲੀ ਚੱਲਣ ਦੀ ਸੂਚਨਾ.....

ਬਠਿੰਡਾ, 31 ਜੁਲਾਈ ( ਸੁਖਜਿੰਦਰ ਮਾਨ): ਸਥਾਨਕ ਸ਼ਹਿਰ ਦੇ ਸੱਭ ਤੋਂ ਵਿਅਸਤ ਇਲਾਕੇ ਘੋੜਾ ਚੌਂਕ ਨਜ਼ਦੀਕ ਇਕ ਪਲਾਟ 'ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਦਿਨ-ਦਿਹਾੜੇ ਆਹਮੋ-ਸਾਹਮਣੇ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ। ਇਸ ਦੌਰਾਨ ਸੂਚਨਾ ਮਿਲਣ 'ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਫ਼ੌਰਸ ਵੀ ਵੱਡੀ ਗਿਣਤੀ ਵਿਚ ਮੌਕੇ 'ਤੇ ਪੁੱਜ ਗਈ, ਜਿੰਨ੍ਹਾਂ ਸਥਿਤੀ 'ਤੇ ਕਾਬੂ ਪਾਇਆ ਅਤੇ ਮੌਕੇ ਤੋਂ ਹਥਿਆਰਾਂ ਸਹਿਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਜਦੋਂਕਿ ਦੂਜੀ ਧਿਰ ਦੇ ਕੁੱਝ ਵਿਅਕਤੀਆਂ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

File PhotoFile Photo

ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਿੰਨ੍ਹਾਂ ਵਿਚ ਇਕ ਸਾਬਕਾ ਅਧਿਕਾਰੀ ਗੁਰਦਰਸ਼ਨ ਸਿੰਘ ਰੋਮਾਣਾ, ਬਲਰਾਜ ਸਿੰਘ ਤੇ ਊਦੇਦੀਪ ਸਿੰਘ ਸ਼ਾਮਲ ਹਨ। ਪੁਲਿਸ ਸੂਤਰਾਂ ਮੁਤਾਬਕ ਇਸ ਪਲਾਟ ਦੀ ਮਾਲਕੀ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਪਿਛਲੇ ਕੁੱਝ ਸਮੇਂ ਤੋਂ ਵਿਵਾਦ ਚਲਦਾ ਆ ਰਿਹਾ ਸੀ।

ਇਸ ਦੌਰਾਨ ਅੱਜ ਇਕ ਧਿਰ ਵਲੋਂ ਕਬਜ਼ੇ ਦਾ ਪਤਾ ਚਲਦੇ ਹੀ ਦੂਜੀ ਧਿਰ ਮੌਕੇ 'ਤੇ ਪੁੱਜੀ ਗਈ ਤੇ ਦੁਪਿਹਰ ਕਰੀਬ ਤਿੰਨ ਵਜੇਂ ਇਸ ਵਿਵਾਦ ਕਾਰਨ ਗੋਲੀਆਂ ਚੱਲ ਗਈਆਂ। ਪ੍ਰਤੱਖਦਰਸ਼ਕਾਂ ਮੁਤਾਬਕ ਘਟਨਾ ਸਮੇਂ ਦੋਨਾਂ ਧਿਰਾਂ ਦੇ ਦੋ ਦਰਜਨ ਤੋਂ ਵੱਧ ਵਿਅਕਤੀ ਮੌਕੇ 'ਤੇ ਹਾਜ਼ਰ ਸਨ, ਜਿੰਨ੍ਹਾਂ ਵਿਚਕਾਰ ਜੰਮ ਕੇ ਲੜਾਈ ਹੋਈ। ਪ੍ਰੰਤੂ ਪੁਲਿਸ ਨੂੰ ਦੇਖਦੇ ਹੋਏ ਕੁੱਝ ਵਿਅਕਤੀ ਮੌਕੇ ਤੋਂ ਖਿਸਕ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement