ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਬੇਬਾਕ ਹੋ ਕੇ ਬੋਲੇ ਸੁਖਪਾਲ ਖਹਿਰਾ
Published : Aug 1, 2020, 6:17 pm IST
Updated : Aug 1, 2020, 6:17 pm IST
SHARE ARTICLE
UAPA Sukhpal Khaira Sikh Punjab CM Captain Amarinder Singh
UAPA Sukhpal Khaira Sikh Punjab CM Captain Amarinder Singh

ਇਸ ਦਾ ਐਲਾਨ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ...

ਚੰਡੀਗੜ੍ਹ: ਬੀਤੇ ਦੋ ਦਿਨਾਂ 'ਚ ਜ਼ਹਿਰੀਲੀ ਸ਼ਰਾਬ ਨੇ ਕਈ ਹੱਸਦੇ-ਵੱਸਦੇ ਪਰਿਵਾਰ ਤਬਾਅ ਕਰਕੇ ਰੱਖ ਦਿੱਤੇ। ਇਸ ਸ਼ਰਾਬ ਨੇ ਕਈਆਂ ਦੇ ਪੁੱਤ ਤੇ ਕਈਆਂ ਦੇ ਸੁਹਾਗ ਉਜਾੜ ਦਿੱਤੇ। ਜ਼ਹਿਰੀਲੀ ਸ਼ਰਾਬ ਕਾਰਨ ਜ਼ਿਆਦਾਤਰ ਲੋਕ ਤਾਂ ਹਸਪਤਾਲ ਪਹੁੰਚ ਤੋਂ ਪਹਿਲਾਂ ਹੀ ਮੌਤ ਦੇ ਮੂੰਹ 'ਚ ਚਲੇ ਗਏ। ਪੰਜਾਬ 'ਚ ਇੰਨ੍ਹਾਂ ਦੋ ਦਿਨਾਂ 'ਚ ਜ਼ਹਿਰੀਲ ਸ਼ਰਾਬ ਨਾਲ 41 ਲੋਕਾਂ ਦੀ ਜਾਨ ਚਲੀ ਗਈ।

Sukhpal KhairaSukhpal Khaira

ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 11 ਲੋਕਾਂ ਦੀ ਮੌਤ ਗਈ। ਇਸ ਤੇ ਹੁਣ ਸੁਖਪਾਲ ਖਹਿਰਾ ਖੁੱਲ੍ਹ ਕੇ ਬੋਲੇ ਹਨ ਤੇ ਉਹਨਾਂ ਨੇ ਮੌਜੂਦਾ ਸਰਕਾਰ ਨੂੰ ਬਿਲਕੁੱਲ ਹੀ ਫੇਲ੍ਹ ਦਸਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਯੁਆਪਾ ਨੂੰ ਲੈ ਕੇ ਆਖਿਆ ਕਿ ਉਹਨਾਂ ਨੂੰ ਇਸ ਕੰਮ ਵਿਚ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਹੁਣ ਦੋ ਤੋਂ 3 ਲੜਕਿਆਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ ਤੇ ਉਹਨਾਂ ਉਮੀਦ ਜਤਾਈ ਕਿ ਅੱਗੇ ਵੀ ਇਸ ਤੇ ਉਹਨਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਹਾਸਲ ਹੋਵੇਗਾ।

Sukhpal KhairaSukhpal Khaira

ਦਸ ਦਈਏ ਕਿ ਪੰਜਾਬ ਵਿਚ ਖਾਲਿਸਤਾਨ ਦੀ ਆੜ ਵਿਚ ਕਈ ਦਲਿਤ ਸਿੱਖ ਲੜਕਿਆਂ ਨੂੰ ਚੁੱਕ ਕੇ ਜੇਲ੍ਹਾਂ ਵਿਚ ਸੁੱਟਿਆ ਗਿਆ ਸੀ ਤੇ ਉਹਨਾਂ ਤੇ ਯੁਆਪਾ ਲਗਾ ਦਿੱਤਾ ਗਿਆ ਸੀ। ਪਰ ਸੁਖਪਾਲ ਖਹਿਰਾ ਤੇ ਪੀੜਤ ਪਰਿਵਾਰਾਂ ਨੇ ਕੈਪਟਨ ਤਕ ਗੁਹਾਰ ਲਗਾਈ ਤਾਂ ਉਹਨਾਂ ਨੇ ਇਸ ਤੇ ਕਾਰਵਾਈ ਕੀਤੀ। ਦਸ ਦਈਏ ਕਿ ਮਾਝੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Sukhpal KhairaSukhpal Khaira

ਇਸ ਦਾ ਐਲਾਨ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕੀਤਾ ਹੈ। ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 11 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਪਹੁੰਚੇ।

Sukhpal KhairaSukhpal Khaira

ਇਸ ਦੌਰਾਨ ਐੱਸ.ਐੱਸ. ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਾਹੀਆ, ਐੱਸ. ਡੀ.ਐਮ. ਵੀ ਮੌਕੇ 'ਤੇ ਮੌਜੂਦ ਸਨ। ਜਿਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।  ਪੰਜਾਬ ਸਰਕਾਰ ਵਲੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੱਲੋਂ ਮ੍ਰਿਤਕਾ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਬਿਮਾਰਾਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ।

sukhpal khaira Sukhpal Khaira

ਇਸ ਦੇ ਨਾਲ ਐੱਮ. ਪੀ. ਡਿੰਪਾ ਦਾ ਕਹਿਣਾ ਹੈ ਕਿ ਸ਼ਰਾਬ ਤਸਕਰਾਂ ਖ਼ਿਲਾਫ਼ ਪੰਜਾਬ ਸਰਕਾਰ ਸਖ਼ਤ ਕਾਰਵਾਈ ਕਰੇਗੀ। ਡਿੰਪਾ ਨੇ ਕਿਹਾ ਕਿ ਸਿਰਫ ਸ਼ਰਾਬ ਸਮੱਗਲਰਾਂ ਹੀ ਨਹੀਂ ਸਗੋਂ ਵੱਡੇ ਮਗਰਮੱਛਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement