ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2.5 ਫ਼ੁਟ ਹੇਠਾਂ, ਲੋਕਾਂ 'ਚ ਸਹਿਮ
Published : Aug 1, 2021, 12:34 am IST
Updated : Aug 1, 2021, 12:34 am IST
SHARE ARTICLE
image
image

ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2.5 ਫ਼ੁਟ ਹੇਠਾਂ, ਲੋਕਾਂ 'ਚ ਸਹਿਮ

ਸਰਦੂਲਗੜ੍ਹ, 31 ਜੁਲਾਈ (ਵਿਨੋਦ ਜੈਨ) : ਹਿਮਾਚਲ ਵਿਚ ਬੱਦਲ ਫੱਟਣ ਕਾਰਨ ਅਤੇ ਪੰਜਾਬ ਵਿਚ ਹੋਈ ਭਾਰੀ ਬਾਰਸ਼ ਕਾਰਨ ਘੱਗਰ ਦਰਿਆ ਵਿਚ ਪਾਣੀ ਲਗਾਤਾਰ ਵੱਧ ਰਿਹਾ ਹੈ | ਘੱਗਰ ਦਰਿਆ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ 2.5 ਫ਼ੁੱਟ ਥੱਲੇ ਵਹਿ ਰਿਹਾ ਹੈ | ਇਸ ਵੇਲੇ ਘੱਗਰ ਦਰਿਆ ਵਿਚ ਪਾਣੀ 18.5 ਫ਼ੁੱਟ ਵੱਗ ਰਿਹਾ ਹੈ ਅਤੇ ਪੁੱਲ ਨੀਵਾਂ ਹੋਣ ਕਾਰਨ 21 ਫ਼ੁੱਟ 'ਤੇ ਪਾਣੀ ਦੀ ਡਾਫ ਲੱਗ ਜਾਂਦੀ ਹੈ ਅਤੇ ਪਾਣੀ ਦੀ ਨਿਕਾਸੀ ਘੱਟ ਹੋਣ ਕਾਰਨ ਪਿਛੇ ਬੰਨ੍ਹਾਂ 'ਤੇ ਦਬਾਅ ਪੈ ਜਾਦਾ ਹੈ ਜਿਸ ਕਾਰਨ ਬੰਨ੍ਹ ਟੁੱਟ ਜਾਂਦਾ ਹੈ ਅਤੇ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਵੜ ਜਾਂਦਾ ਹੈ ਜਿਸ ਨਾਲ ਕਿਸਾਨਾ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ | ਘੱਗਰ ਦਰਿਆ ਦੇ ਕੰਡੇ 'ਤੇ ਵਸਦੇ ਤਕਰੀਬਨ ਇਕ ਦਰਜਨ ਪਿੰਡਾਂ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ | 
ਪਿੰਡ ਹੀਰਕੇ ਘੱਗਰ ਦਰਿਆ ਦੇ ਕਿਨਾਰੇ ਖੁਰਨ ਕਾਰਨ ਕਿਸੇ ਵੇਲੇ ਹੀ ਬੰਨ ਟੁੱਟ ਸਕਦਾ ਹੈ ਅਤੇ ਪਾਣੀ ਖੇਤਾਂ ਵਿਚ ਵੜ ਸਕਦਾ ਹੈ | ਇਸ ਤੋਂ ਇਲਾਵਾ ਜੇਕਰ ਥੋੜਾ ਜਿਹਾ ਮੀਂਹ ਹੋਰ ਪਿਆ ਤਾਂ ਸਰਦੂਲਗੜ੍ਹ ਤਹਿਸੀਲ ਵਿਚ ਹੜ੍ਹਾਂ ਵਰਗੀ ਸਥਿਤੀ ਵੀ ਬਣ ਸਕਦੀ ਹੈ | ਜਦੋਂ ਇਸ ਸਬੰਧ ਵਿਚ ਤਹਿਸੀਲਦਾਰ ਸਰਦੂਲਗੜ੍ਹ ਓਮ ਪ੍ਰਕਾਸ਼ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕੋਈ ਡਰਨ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਪਿੰਡ ਹੀਰਕੇ ਵਿਖੇ ਡਰੇਨ ਵਿਭਾਗ ਦਾ ਜੇ.ਈ ਅਮਨ ਕੁਮਾਰ ਨੂੰ  ਭੇਜ ਦਿਤਾ ਹੈ ਅਤੇ ਜਿਥੇ ਕਿਨਾਰੇ ਖੁਰ ਰਹੇ ਹਨ ਉਥੇ ਮਿੱਟੀ ਦੇ ਗੱਟੇ ਭਰ ਕੇ ਬੰਨ੍ਹ ਨੂੰ  ਮਜ਼ਬੂਤ ਕੀਤਾ ਜਾ ਰਿਹਾ ਹੈ |
ਫ਼ੋਟੋ : ਮਾਨਸਾ 3
 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement