ਜ਼ੀਰਾ ਵਿਖੇ ਦਿਨ ਦਿਹਾੜੇ ਪੱਤਰਕਾਰ 'ਤੇ ਕੀਤਾ ਹਮਲਾ

By : KOMALJEET

Published : Aug 1, 2023, 6:37 pm IST
Updated : Aug 1, 2023, 6:37 pm IST
SHARE ARTICLE
Punjab news
Punjab news

ਔਰਤ ਵਿਰੁੱਧ ਗਲਤ ਟਿਪਣੀ ਵਾਲੀ ਵੀਡੀਉ ਵਾਇਰਲ ਕਰਨ ਤੋਂ ਖਫ਼ਾ ਸੀ ਹਮਲਾਵਰ 

ਪੱਤਰਕਾਰ ਦੀਪਕ ਭਾਰਗੋ ਖ਼ਿਲਾਫ਼ ਕਾਰਵਾਈ ਦੀ ਮੰਗ 
ਜ਼ੀਰਾ : ਜ਼ੀਰਾ ਤੋਂ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਦਿਨ ਦਿਹਾੜੇ  ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ। ਜਾਣਕਾਰੀ ਅਨੁਸਾਰ ਇਥੋਂ ਦੇ ਇਕ ਪੱਤਰਕਾਰ ਦੀਪਕ ਭਾਰਗੋ ਵਲੋਂ ਇਕ ਹੋਰ ਪੱਤਰਕਾਰ ਸਤੀਸ਼ ਵਿੱਜ ਦੇ ਦਫ਼ਤਰ ਪਹੁੰਚ ਕੇ ਹਮਲਾ ਕਰ ਦਿਤਾ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਔਰਤ ਦੀ ਵੀਡੀਉ ਸਾਹਮਣੇ ਆਈ ਸੀ ਜਿਸ ਵਿਚ ਉਸ ਨੇ ਪੱਤਰਕਾਰ ਦੀਪਕ ਭਾਰਗੋ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਔਰਤ ਦਾ ਕਹਿਣਾ ਸੀ ਕਿ ਉਹ ਬਜਰੰਗ ਭਵਨ ਮੰਦਰ ਵਿਖੇ ਮੱਥਾ ਟੇਕਣ ਗਏ ਸਨ ਅਤੇ ਪੁੱਤਰ ਦੀ ਅਰਦਾਸ ਕਰਵਾਈ ਤਾਂ ਪੱਤਰਕਾਰ ਦੀਪਕ ਭਾਰਗੋ ਨੇ ਮਖੌਲ ਕੀਤਾ ਕਿ ਮਾਤਾ ਦੇ ਜਾ ਕੇ ਜਾਂ ਮੰਦਰਾਂ ਵਿਚ ਆ ਕੇ ਪੁੱਤਰ ਨਹੀਂ ਮਿਲਦੇ। 

ਉਸ ਔਰਤ ਦੀ ਇਹ ਵੀਡੀਉ ਜਦ ਇਕ ਪੱਤਰਕਾਰ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਤਾਂ ਇਸ ਤੋਂ ਖਫ਼ਾ ਹੋ ਕੇ ਪੱਤਰਕਾਰ ਦੀਪਕ ਭਾਰਗੋ ਅਪਣੇ ਕੁਝ ਸਾਥੀਆਂ ਨਾਲ ਉਸ ਦੇ ਦਫ਼ਤਰ ਪਹੁੰਚ ਗਿਆ ਅਤੇ ਤਲਵਾਰਾਂ ਨਾਲ ਹਮਲਾ ਕੀਤਾ।‌ 

ਪੀੜਤ ਧਿਰ ਦਾ ਕਹਿਣਾ ਹੈ ਕਿ ਤਲਵਾਰਾਂ ਅਤੇ ਬੰਦੂਕਾਂ ਦੇ ਨਾਲ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੱਤਰਕਾਰ ਸਤੀਸ਼ ਵਿੱਜ ਦੇ ਦਫ਼ਤਰ ਵਿਚ ਹਮਲੇ ਕੀਤਾ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਾਨੂੰਨ ਮੁਤਾਬਕ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਅਪੀਲ ਕੀਤੀ ਹੈ।‌ 

Tags: dispute, crime

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement