
ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕਾਂ ਵਲੋਂ ਵੱਖ-ਵੱਖ ਮੈਗਜੀਨਾਂ-ਅਖਬਾਰਾਂ ਲਈ ਲਿਖਦਿਆ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ
ਚੰਡੀਗੜ੍ਹ : ਸਕੱਤਰ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਭਾਗ ਅੰਦਰ ਕੰਮ ਕਰ ਰਹੇ ਲੇਖਕਾਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾਣ ਵਾਲੇ ਯੋਗਦਾਨ ਪ੍ਰਤੀ ਮਹੀਨੇ ਵਿਚ ਇੱਕ ਦਿਨ ਆਨ ਡਿਊਟੀ ਦੀ ਸਹੂਲਤ ਦਿਤੀ ਗਈ ਹੈ। ਇਸ ਸਬੰਧੀ ਕੀਤੇ ਐਲਾਨ ਵਿਚ ਸਿੱਖਿਆ ਵਿਭਾਗ ਵਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਲਿਖ ਕੇ ਬਕਾਇਦਾ ਆਦੇਸ਼ ਦਿਤੇ ਗਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕਾਂ ਵਲੋਂ ਵੱਖ-ਵੱਖ ਮੈਗਜੀਨਾਂ-ਅਖਬਾਰਾਂ ਲਈ ਲਿਖਦਿਆ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਵਿਚੋ ਬਹੁਤਿਆਂ ਨੂੰ ਸਾਹਿਤ ਖੇਤਰ ਅੰਦਰ ਚੰਗੀਆਂ ਪੁਸਤਕਾਂ ਲਿਖਣ ਲਈ ਸਾਹਿਤ ਅਕਾਦਮੀ, ਭਾਸ਼ਾ ਵਿਭਾਗ ਪੰਜਾਬ ਤੇ ਸਾਹਿਤ ਸਾਭਾਵਾਂ ਵਲੋਂ ਸਮੇਂ-ਸਮੇਂ ਸਿਰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ।
ਜਾਰੀ ਕੀਤੇ ਗਏ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਅੰਦਰ ਕੰਮ ਕਰਦੇ ਅਜਿਹੇ ਸਾਹਿਤਕਾਰ ਅਧਿਆਪਕਾਂ, ਲੇਖਕਾਂ ਨੂੰ ਯੁਨੀਵਰਸਿਟੀ, ਕਾਲਜਾਂ, ਸਾਹਿਤ ਅਕਾਦਮੀਆਂ, ਭਾਸ਼ਾ ਵਿਭਾਗ ਪੰਜਾਬ, ਸਰਕਾਰੀ ਤੇ ਅਰਧ-ਸਰਕਾਰੀ ਸੰਸਥਾਵਾਂ, ਸੰਚਾਰ ਮਾਧਿਅਮ ਦੇ ਰਜਿਸਟਰਡ ਸਾਧਨਾਂ ’ਤੇ ਆਪਣੀ ਰਚਨਾ ਪੇਸ਼ ਕਰਨ, ਪ੍ਰਧਾਨਗੀ ਕਰਨ, ਪੇਪਰ ਪੜ੍ਹਨ ਆਦਿ ਲਈ ਜਾਣ ਸਮੇਂ ਇਨ੍ਹਾਂ ਨੂੰ ਵਿਭਾਗ ਵਿਚ ਇੱਕ ਦਿਨ ਦੀ ਆਨ ਡਿਊਟੀ ’ਤੇ ਸਮਝਿਆ ਜਾਵੇਗਾ, ਅਧਿਆਪਕ ਨੂੰ ਜਾਣ ਸਮੇਂ ਅਜਿਹੀ ਕਾਰਵਾਈ ਸਬੰਧੀ ਆਪਣੀ ਸਕੂਲ ਮੁੱਖੀ ਨੂੰ ਜਾਣਕਾਰੀ ਦੇਣੀ ਜਰੂਰੀ ਹੋਵੇਗੀ।