Boutique : ਬਲਾਊਜ਼ ਸਮੇਂ ਸਿਰ ਨਾ ਦੇਣ ਦਾ ਮਾਮਲਾ ,ਖਪਤਕਾਰ ਅਦਾਲਤ ਨੇ ਬੁਟੀਕ ਨੂੰ ਲਗਾਇਆ 15 ਹਜ਼ਾਰ ਰੁਪਏ ਦਾ ਜੁਰਮਾਨਾ
Published : Aug 1, 2024, 2:33 pm IST
Updated : Aug 1, 2024, 2:38 pm IST
SHARE ARTICLE
Boutique blouse
Boutique blouse

ਹੁਣ ਮਹਿਲਾ ਨੂੰ ਇੱਕ ਹੋਰ ਬਲਾਊਜ਼ ਮੁਫ਼ਤ ਦੇਣ ਦਾ ਨਿਰਦੇਸ਼

Boutique : ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲੇ ਦੀ ਖਪਤਕਾਰ ਫੋਰਮ ਅਦਾਲਤ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਬੁਟੀਕ ਨੂੰ 15,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇਹ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਬੁਟੀਕ ਮਹਿਲਾ ਨੂੰ ਬਲਾਊਜ਼ ਮੁਫਤ ਦੇਵੇਗਾ।

ਦਰਅਸਲ, ਮਾਮਲਾ ਗਾਹਕ ਨੂੰ ਦਿੱਤੇ ਸਮੇਂ 'ਤੇ ਆਰਡਰ ਪੂਰਾ ਨਾ ਕਰਨ ਦਾ ਹੈ। ਜ਼ਿਲ੍ਹਾ ਖਪਤਕਾਰ ਨਿਵਾਰਨ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਵੰਦੇ ਅਤੇ ਮੈਂਬਰ ਵੈਸ਼ਾਲੀ ਬੋਰਡੇ ਨੇ ਇਹ ਫੈਸਲਾ 15 ਜੁਲਾਈ ਨੂੰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੱਕ ਸਾਲ ਪੁਰਾਣਾ ਹੈ। ਸਵਾਤੀ ਕਸਤੂਰੀ ਨਾਂ ਦੀ ਮਹਿਲਾ ਨੇ ਧਾਰਾਸ਼ਿਵ ਸਥਿਤ ਮਾਰਟਿਨ ਬੁਟੀਕ ਨੂੰ ਦੋ ਬਲਾਊਜ਼ ਬਣਾਉਣ ਦਾ ਆਰਡਰ ਦਿੱਤਾ ਸੀ। ਇਹ ਆਰਡਰ ਮਹਿਲਾ ਨੇ 13 ਜਨਵਰੀ 2023 ਨੂੰ ਦਿੱਤਾ ਸੀ। ਇਸ ਦੀ ਪੂਰੀ ਕੀਮਤ ਬੁਟੀਕ ਨੇ 6300 ਰੁਪਏ ਦੱਸੀ ਸੀ। ਇਸ 'ਤੇ ਸਵਾਤੀ ਨੇ 3000 ਰੁਪਏ ਵੀ ਦਿੱਤੇ ਸਨ।

ਇਸ ਤੋਂ ਬਾਅਦ ਬੁਟੀਕ ਦੁਆਰਾ ਦਿੱਤੇ ਗਏ ਸਮੇਂ ਅਨੁਸਾਰ 25 ਜਨਵਰੀ 2023 ਨੂੰ ਸਵਾਤੀ ਨੂੰ ਸਿਰਫ ਇੱਕ ਬਲਾਊਜ਼ ਬਣਾ ਕੇ ਦਿੱਤਾ ਗਿਆ ,ਜਦੋਂਕਿ ਦੋਵੇਂ ਬਲਾਊਜ਼ ਦੇਣ ਦੀ ਗੱਲ ਹੋਈ ਸੀ। ਇਸ ਤੋਂ ਬਾਅਦ ਬੁਟੀਕ ਮਾਲਕ ਨੇ 1 ਫਰਵਰੀ ਨੂੰ ਦੂਜਾ ਬਲਾਊਜ਼ ਦੇਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਵੀ ਉਸ ਸਮੇਂ ਤੱਕ ਦੂਜਾ ਬਲਾਊਜ਼ ਬਣਾ ਕੇ ਨਹੀਂ ਦਿੱਤਾ ਗਿਆ। 

ਇਸ ਤੋਂ ਬਾਅਦ ਮਹਿਲਾ ਗਾਹਕ ਨੇ ਕਈ ਵਾਰ ਫੋਨ ਕਰਕੇ ਅਤੇ ਸੋਸ਼ਲ ਮੀਡੀਆ ਰਾਹੀਂ ਬੁਟੀਕ ਨੂੰ ਆਪਣਾ ਬਲਾਊਜ਼ ਬਣਾਉਣ ਲਈ ਕਿਹਾ ਪਰ ਬੁਟੀਕ ਮਾਲਕ ਨੇਹਾ ਸੰਤ ਨੇ ਉਸ ਨੂੰ ਦੂਜਾ ਬਲਾਊਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਬਲਾਊਜ਼ ਨਾ ਦੇਣ ਦਾ ਕੋਈ ਤਸੱਲੀਬਖਸ਼ ਕਾਰਨ ਨਹੀਂ ਦੱਸਿਆ ਜਾ ਸਕਿਆ।

ਇਸ ਤੋਂ ਬਾਅਦ ਸਵਾਤੀ ਨੇ 28 ਅਪ੍ਰੈਲ 2023 ਨੂੰ ਆਪਣੇ ਵਕੀਲ ਰਾਹੀਂ ਬੁਟੀਕ ਨੂੰ ਨੋਟਿਸ ਭੇਜਿਆ ਸੀ। ਇੱਥੋਂ ਤੱਕ ਕਿ ਬੁਟੀਕ ਦੇ ਮਾਲਕ ਨੇ ਇਹ ਗੱਲ ਨਹੀਂ ਮੰਨੀ। ਇਸ ਤੋਂ ਬਾਅਦ ਸਵਾਤੀ ਕਸਤੂਰੀ ਨੇ ਖਪਤਕਾਰ ਫੋਰਮ 'ਚ ਬੁਟੀਕ ਖਿਲਾਫ ਸ਼ਿਕਾਇਤ ਦਰਜ ਕਰਵਾਈ। 

ਇਸ ਮਾਮਲੇ ਨੂੰ ਦੇਖਦੇ ਹੋਏ ਖਪਤਕਾਰ ਫੋਰਮ ਨੇ ਬੁਟੀਕ ਸੰਚਾਲਕ ਨੇਹਾ ਸੰਤ ਨੂੰ ਸ਼ਿਕਾਇਤਕਰਤਾ ਨੂੰ ਮਾਨਸਿਕ ਅਤੇ ਸਰੀਰਕ ਪਰੇਸ਼ਾਨੀ ਅਤੇ ਕਾਨੂੰਨੀ ਕਾਰਵਾਈ ਦੇ ਖਰਚੇ ਵਜੋਂ 15,000 ਰੁਪਏ ਦੇਣ ਲਈ ਕਿਹਾ ਹੈ। ਨਾਲ ਹੀ 15 ਦਿਨਾਂ ਦੇ ਅੰਦਰ ਇੱਕ ਹੋਰ ਬਲਾਊਜ਼ ਮੁਫ਼ਤ ਵਿੱਚ ਸਿਲਾਈ ਕਰਨ ਲਈ ਕਿਹਾ।

Location: India, Maharashtra

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement