Nawanshahr News : ਨਵਾਂਸ਼ਹਿਰ 'ਚ ਡੰਡੇ ਨਾਲ ਕੁੱਟ-ਕੁੱਟ ਕੇ ਪਤਨੀ ਦਾ ਕਤਲ

By : BALJINDERK

Published : Aug 1, 2024, 5:40 pm IST
Updated : Aug 1, 2024, 5:41 pm IST
SHARE ARTICLE
file photo
file photo

Nawanshahr News : ਕਤਲ ਦਾ ਦੋਸ਼ੀ ਪਤੀ ਗ੍ਰਿਫਤਾਰ

Nawanshahr News : ਨਵਾਂਸ਼ਹਿਰ 'ਚ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਕਤਲ ਦਾ ਖੁਲਾਸਾ ਕਰਕੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ:Chandigarh News : ਸੰਸਦ ਮੈਂਬਰ ਸੰਧੂ ਨੇ ਸ੍ਰੀ ਆਨੰਦਪੁਰ ਸਾਹਿਬ 'ਚ ਸੈਨਿਕ ਅਕੈਡਮੀ ਖੋਲ੍ਹਣ ਲਈ ਕੇਂਦਰ ਸਰਕਾਰ ਦੇ ਦਖ਼ਲ ਦੀ ਕੀਤੀ ਮੰਗ 

ਇਸ ਮੌਕੇ ਐਸਐਸਪੀ ਡਾ: ਮਹਿਤਾਬ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 31 ਜੁਲਾਈ ਦੀ ਅੱਧੀ ਰਾਤ ਨੂੰ ਸ਼ੈਟੂ ਕੁਮਾਰ ਪੁੱਤਰ ਅਰੁਣ ਯਾਦਵ ਵਾਸੀ ਮਹਿਲ ਖੁਰਦ ਥਾਣਾ ਤੇ ਪਿੰਡ ਨੇ ਉਸ ਦੀ ਪਤਨੀ ਰੂਨਾ ਦੇਵੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਐਸਐਸਪੀ ਨੇ ਦੱਸਿਆ ਕਿ ਸ਼ੈੱਟੂ ਕੁਮਾਰ ਮੂਲ ਰੂਪ ’ਚ ਸ਼ੀਹਪੁਰ ਮਾਧੋਪੁਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਐਸਐਸਪੀ ਨੇ ਦੱਸਿਆ ਕਿ ਪਿੰਡ ਮਹਿਲ ਖੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਔੜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਪਿੰਡ ਵਾਸੀ ਕੁਲਵਿੰਦਰ ਸਿੰਘ ਉਰਫ਼ ਕਿੰਦਰ ਪੁੱਤਰ ਨਾਜ਼ਰ ਸਿੰਘ ਆਪਣੇ ਪਰਿਵਾਰ ਸਮੇਤ ਕੈਨੇਡਾ ਗਿਆ ਹੋਇਆ ਸੀ। ਕੁਲਵਿੰਦਰ ਸਿੰਘ ਨੇ ਮਾਧੋਪੁਰ ਬਿਹਾਰ ’ਚ ਸ਼ੈੱਟੂ ਕੁਮਾਰ ਨੂੰ ਘਰ ਸੰਭਾਲਣ ਲਈ ਇੱਕ ਕਮਰਾ ਦਿੱਤਾ ਹੈ। ਜੋ ਕੁਲਵਿੰਦਰ ਸਿੰਘ ਦੇ ਘਰ ਦੇ ਨਾਲ ਹੀ ਆਪਣੀ ਪਤਨੀ ਰੂਨਾ ਦੇਵੀ, ਪੁੱਤਰ ਸਾਹਿਲ ਅਤੇ ਬੇਟੀ ਰਾਣੀ ਨਾਲ ਰਹਿੰਦਾ ਹੈ।

ਇਹ ਵੀ ਪੜੋ:Delhi News : ਬੈਂਕ ਧੋਖਾਧੜੀ : ਈ.ਡੀ. ਵਲੋਂ ਯੂ.ਪੀ. ਦੀ ਤੇ ਕੰਪਨੀ ਦੀ 814 ਕਰੋੜ ਦੀ 521 ਏਕੜ ਜ਼ਮੀਨ ਕੁਰਕ

ਰਾਤ ਕਰੀਬ 1.30 ਵਜੇ ਮੁਲਜ਼ਮ ਸ਼ੈਟੂ ਕੁਮਾਰ ਦਾ ਆਪਣੀ ਪਤਨੀ ਰੂਨਾ ਨਾਲ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਝਗੜਾ ਹੋ ਗਿਆ। ਇਸੇ ਝਗੜੇ ਕਾਰਨ ਸ਼ੈੱਟੂ ਨੇ ਆਪਣੀ ਪਤਨੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਹ ਬੇਹੋਸ਼ ਹੋ ਗਈ। ਸਾਬਕਾ ਸਰਪੰਚ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਰੂਨਾ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਕੁੱਟਮਾਰ ਕਰਨ ਤੋਂ ਬਾਅਦ ਸ਼ੈੱਟੂ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜੋ:Paris Olympics 2024 : ਪੰਜਾਬ ਦੀ ਅੰਜੁਮ ਤੇ ਸਿਫਤ ਅੱਜ ਓਲੰਪਿਕ 'ਚ ਲਗਾਉਣਗੀਆਂ  ਨਿਸ਼ਾਨ, ਮੁਕਾਬਲੇ 3:30 ਵਜੇ ਸ਼ੁਰੂ 

ਇਸ ਸਬੰਧੀ ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦਾ ਪਰਦਾਫਾਸ਼ ਕਰਨ ਲਈ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰੀ, ਉਪ ਕਪਤਾਨ ਪੁਲਿਸ (ਡੀ) ਨਵਾਂਸ਼ਹਿਰ ਸੁਰਿੰਦਰ ਚੰਦ ਦੀ ਅਗਵਾਈ ’ਚ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਛਾਪੇਮਾਰੀ ਕੀਤੀ ਗਈ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਮੁਲਜ਼ਮ ਸ਼ੈੱਟੂ ਕੁਮਾਰ ਨੂੰ ਪਿੰਡ ਮਹਿਲ ਖੁਰਦ ਦੇ ਇੱਕ ਟਿਊਬਵੈੱਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਥੋਂ ਵਾਰਦਾਤ ਵਿੱਚ ਵਰਤੀ ਗਈ ਸੋਟੀ ਵੀ ਬਰਾਮਦ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸ਼ੈੱਟੂ ਕੁਮਾਰ ਅਤੇ ਉਸਦੀ ਪਤਨੀ ਰੂਨਾ ਦੇਵੀ ਦੇ ਵਿਆਹੁਤਾ ਰਿਸ਼ਤੇ ਠੀਕ ਨਹੀਂ ਚੱਲ ਰਹੇ ਸਨ।

(For more news apart from  wife was beaten to death with stick in Nawanshahr News in Punjabi, stay tuned to Rozana Spokesman)

Location: India, Punjab, Nawan Shahr

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement