Chandigarh News : ਸੰਸਦ ਮੈਂਬਰ ਸੰਧੂ ਨੇ ਸ੍ਰੀ ਆਨੰਦਪੁਰ ਸਾਹਿਬ 'ਚ ਸੈਨਿਕ ਅਕੈਡਮੀ ਖੋਲ੍ਹਣ ਲਈ ਕੇਂਦਰ ਸਰਕਾਰ ਦੇ ਦਖ਼ਲ ਦੀ ਕੀਤੀ ਮੰਗ 

By : BALJINDERK

Published : Aug 1, 2024, 11:38 am IST
Updated : Aug 1, 2024, 11:38 am IST
SHARE ARTICLE
ਰਾਜ ਸਭਾ ਮੈਂਬਰ ਸਤਨਾਮ ਸੰਧੂ ਸੰਸਦ ’ਚ ਆਨੰਦਪੁਰ ਸਾਹਿਬ ਵਿਖੇ ਸੈਨਿਕ ਅਕੈਡਮੀ ਖੋਲ੍ਹਣ ਦਾ ਮੁੱਦਾ ਉਠਾਉਂਦੇ ਹੋਏ
ਰਾਜ ਸਭਾ ਮੈਂਬਰ ਸਤਨਾਮ ਸੰਧੂ ਸੰਸਦ ’ਚ ਆਨੰਦਪੁਰ ਸਾਹਿਬ ਵਿਖੇ ਸੈਨਿਕ ਅਕੈਡਮੀ ਖੋਲ੍ਹਣ ਦਾ ਮੁੱਦਾ ਉਠਾਉਂਦੇ ਹੋਏ

Chandigarh News : ਰਾਜ ਸਭਾ ਮੈਂਬਰ ਨੇ ਸੈਨਿਕ ਵਾਜਪਾਈ ਨੇ ਆਨੰਦਪੁਰ ਸਾਹਿਬ ਵਿਖੇ ਅਕੈਡਮੀ ਦੇ ਮੁਕੰਮਲ ਹੋਣ ਦਾ ਕੀਤਾ ਜ਼ਿਕਰ

Chandigarh News : ਚੰਡੀਗੜ੍ਹ : ਰਾਜ ਸਭਾ ਦੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ 1999 ਵਿਚ ਸਿੱਖਾਂ ਦੇ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੈਨਿਕ ਅਕੈਡਮੀ ਸਥਾਪਤ ਕਰਨ ਦਾ ਮੁੱਦਾ ਉਠਾਇਆ। ਬੁੱਧਵਾਰ ਨੂੰ ਰਾਜ ਸਭਾ ਵਿਚ ਇਹ ਮੁੱਦਾ ਉਠਾਉਂਦੇ ਹੋਏ ਸੰਧੂ ਨੇ ਸੈਨਿਕ ਅਕੈਡਮੀ ਸਥਾਪਤ ਕਰਨ ਲਈ ਕੇਂਦਰ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ। ਜਿਸ ਦਾ ਐਲਾਨ 8 ਅਪ੍ਰੈਲ 1999 ਨੂੰ ਤਤਕਾਲੀ ਪ੍ਰਧਾਨ ਮੰਤਰੀ ਵਾਜਪਾਈ ਨੇ ਸ੍ਰੀ ਆਨੰਦਪੁਰ ਸਾਹਿਬ `ਚ ਵਿਖੇ ਖ਼ਾਲਸਾ ਪੰਥ ਦੀ 300ਵੀਂ ਵਰ੍ਹੇਗੰਢ ਦੇ ਜਸ਼ਨਾਂ ਦੌਰਾਨ ਕੀਤਾ ਸੀ।

ਇਹ ਵੀ ਪੜੋ: Punjab and Haryana High Court : ਚਰਨਜੀਤ ਸਿੰਘ ਦੀ MP ਚੋਣ ਨੂੰ ਹਾਈਕੋਰਟ 'ਚ ਚੁਣੌਤੀ, 12 ਅਗਸਤ ਨੂੰ ਹੋਵੇਗੀ ਸੁਣਵਾਈ

ਇਸ ਮੁੱਦੇ 'ਤੇ ਰਾਜ ਸਭਾ ਦੇ ਸੰਸਦ ਮੈਂਬਰ ਮੈਂਬਰ ਸੰਧੂ ਨੇ ਕਿਹਾ, ਉਹ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਅਹਿਮ ਮਹੱਤਵ ਰੱਖਦਾ ਹੈ। ਇਹ ਸਿੱਖ ਭਾਈਚਾਰੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਧਾਰਮਕ ਸਥਾਨਾਂ 'ਚੋਂ ਸੱਭ ਤੋਂ ਮਹੱਤਵਪੂਰਨ ਅਸਥਾਨਾਂ ਵਿਚੋਂ ਇਕ ਹੈ। ਇਹ ਸਿੱਖ ਧਰਮ ਦੀ ਧਾਰਮਕ ਪ੍ਰੰਪਰਾਵਾਂ ਅਤੇ ਇਤਿਹਾਸ ਨਾਲ ਕਾਫ਼ੀ ਕਰੀਬ ਤੋਂ ਜੁੜਿਆ ਹੋਇਆ ਹੈ ਤੇ ਸਿੱਖਾਂ ਦੇ ਪੰਜ ਸਭ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਵਿਚੋਂ ਇਕ ਹੈ। ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਤਿਉਹਾਰ ਦੁਨੀਆਂ ਭਰ ਵਿਚ ਪ੍ਰਸਿੱਧ ਹੈ।

ਇਹ ਵੀ ਪੜੋ: Delhi News : ਜੇ ਕੇਰਲ ਸਰਕਾਰ ਅਗਾਊਂ ਚੇਤਾਵਨੀ ’ਤੇ ‘ਚੌਕਸ’ ਹੁੰਦੀ ਤਾਂ ਵਾਇਨਾਡ ’ਚ ਬਹੁਤ ਕੁੱਝ ਬਚਾਇਆ ਜਾ ਸਕਦਾ ਸੀ : ਅਮਿਤ ਸ਼ਾਹ 

1999 ਵਿਚ ਖ਼ਾਲਸਾ ਪੰਥ ਦੀ 300 ਸਾਲਾ ਸਮਾਗਮ ਪੂਰੇ ਭਾਰਤ 'ਤੇ ਦੁਨੀਆਂ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਵਿਚ ਗਿਆ। ਇਸ ਦਾ ਅਟਲ ਬਿਹਾਰੀ ਵਾਜਪਾਈ ਨੇ 8 ਅਪ੍ਰੈਲ 1999 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤਾ ਅਤੇ ਇਸ ਪਵਿੱਤਰ ਸ਼ਹਿਰ ਨੂੰ ਇਕ ਸੈਨਿਕ ਅਕੈਡਮੀ ਦਾ ਤੋਹਫ਼ਾ ਦੇਣ ਦਾ ਐਲਾਨ ਵੀ ਕੀਤਾ। ਹਾਲਾਂਕਿ ਇਹ ਮੁੱਦਾ ਠੰਢਾ ਪੈ ਗਿਆ। ਜਿਵੇਂ ਅਸੀਂ ਜਾਣਦੇ ਹਾਂ ਕਿ ਇਹ ਸਰਕਾਰ, ਰਾਸ਼ਟਰ ਲਈ ਪਹਿਲਾਂ ਕੰਮ ਕਰਦੀ ਹੈ, ਇਸ ਸਬੰਧ ਵਿਚ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਸੈਨਿਕ ਅਕੈਡਮੀ ਦਾ ਅਧਿਕਾਰ ਦੇਣ `ਤੇ ਵਿਚਾਰ ਕੀਤਾ ਜਾਵੇ। 

ਇਹ ਵੀ ਪੜੋ:Puja Khedkar news : UPSC ਦੀ ਵੱਡੀ ਕਾਰਵਾਈ, ਵਿਵਾਦਿਤ ਟ੍ਰੈਨੀ ਪੂਜਾ ਖੇਡਕਰ ਦੀ IAS ਸਿਲੇਕਸ਼ਨ ਕੀਤੀ ਰੱਦ 

ਵਾਜਪਾਈ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੇ ਤਿੰਨ ਸਾਲਾ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਪਵਿੱਤਰ ਸ਼ਹਿਰ  ਨੂੰ ਇੱਕ ਸੈਨਿਕ ਅਕੈਡਮੀ ਤੋਹਫ਼ੇ ਵਜੋਂ ਦਿਤੀ ਸੀ। ਇਸ ਤੋਂ ਬਾਅਦ ਕੇਂਦਰੀ ਰੱਖਿਆ ਮੰਤਰਾਲੇ ਨੇ 8 ਅਪ੍ਰੈਲ, 1999 ਪ੍ਰਧਾਨ ਅਟਲ ਬਿਹਾਰੀ ਵਾਜਪਾਈ ਦੇ ਵਾਅਦੇ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਇੱਕ 'ਸੈਨਿਕ ਅਕੈਡਮੀ' ਨੂੰ ਮਨਜ਼ੂਰੀ ਵੀ ਦੇ ਦਿਤੀ ਸੀ। ਇਹ ਮਸਲਾ ਕਾਫ਼ੀ ਲੰਮ ਸਮੇਂ ਤੋਂ ਹੀ ਲਟਕਿਆ ਹੋਇਆ ਹੈ ਅਤੇ ਸ਼ਾਇਦ ਪਹਿਲੀ ਵਾਰ ਇਹ ਮੁੱਦਾ ਸੰਸਦ ਵਿਚ ਉਠਾਇਆ ਗਿਆ ਹੈ।

(For more news apart from Parliament Member Sandhu demanded the intervention central government to open military academy in Shri Anandpur Sahib News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement