ਬੇਅਦਬੀ ਕਰਨ ਵਾਲੇ ਬਾਦਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਰਕਾਰ ਕਾਰਵਾਈ ਅਮਲ 'ਚ ਲਿਆਵੇ : ਖਹਿਰਾ
Published : Sep 1, 2018, 11:12 am IST
Updated : Sep 1, 2018, 11:12 am IST
SHARE ARTICLE
During the conversation, Sukhpal Singh Khaira and others
During the conversation, Sukhpal Singh Khaira and others

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੇ ਬਾਦਲਾਂ ਦਾ ਪੰਥ ਵਿਰੋਧੀ ਚੇਹਰੇ ਨੰਗਾਂ ਕਰਕੇ ਰੱਖ ਦਿੱਤਾ ਹੈ...........

ਤਪਾ ਮੰਡੀ: ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੇ ਬਾਦਲਾਂ ਦਾ ਪੰਥ ਵਿਰੋਧੀ ਚੇਹਰੇ ਨੰਗਾਂ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਅੱਜ ਹਰੇਕ ਸਿੱਖ ਦੇ ਮਨ ਅੰਦਰ ਪੰਥ ਦੇ ਗੱਦਾਰ ਬਾਦਲ ਪਰਵਾਰ ਵਿਰੁਧ ਗੁੱਸਾ ਭਰਿਆ ਪਿਆ ਹੈ। ਜਿਸ ਨੂੰ ਲੈ ਕੇ ਆਗੂਆਂ ਵਲੋਂ  ਪਹਿਲੀ ਸਤੰਬਰ ਤੋ ਬਾਦਲਾਂ ਦੇ ਪੁਤਲੇ ਹਰੇਕ ਹਲਕੇ ਵਿਚ ਫੂਕੇ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੰਡੀ ਧਨੌਲਾ ਅਤੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੋਲਾ ਨਾਲ ਮਿਲ ਕੇ ਪਿੰਡ ਘੁੰਨਸ ਦੇ ਪਿਛਲੇ ਦਿਨੀ ਨਿਮਨ ਜਮੀਨੇ ਕਿਸਾਨ ਗੁਰਤੇਜ ਸਿੰਘ ਵੱਲੋ ਕਰਜੇ ਦੀ ਪੰਡ ਕਾਰਨ ਰੇਲ

ਗੱਡੀ ਹੇਠ ਆ ਕੇ ਅਪਣੀ ਜਾਨ ਗੁਆ ਦੇਣ 'ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾ ਦਿੱਤਾ ਹੈ। ਜਿਸਨੂੰ ਲੈ ਕੇ ਪੰਜਾਬ ਸਰਕਾਰ ਤੁਰੰਤ ਕਾਰਵਾਈ ਅਮਲ 'ਚ ਲਿਆ ਕੇ ਬਾਦਲਾਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਵੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement