ਲੁਧਿਆਣਾ ਆਸਰਾ ਘਰ ਦੇ ਮਾਲਕ 'ਤੇ ਜੁਵੇਨਾਇਲ ਐਕਟ ਤਹਿਤ ਕੇਸ ਦਰਜ
Published : Sep 1, 2018, 1:57 pm IST
Updated : Sep 1, 2018, 1:57 pm IST
SHARE ARTICLE
Ludhiana Shelter Home
Ludhiana Shelter Home

ਝਾਰਖੰਡ ਪੁਲਿਸ ਨੇ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਫੁੱਲਾਂਵਾਲਾ ਇੰਦਰਨਗਰ ਵਿਖੇ ਬਣੇ ਪੈਕਿਯਮ ਮਰਸੀ ਕਰਾਸ ਟਰੱਸਟ ਵਿਰੁਧ ਪੰਜ ਦਿਨਾਂ ਬਾਅਦ ...

ਲੁਧਿਆਣਾ : ਝਾਰਖੰਡ ਪੁਲਿਸ ਨੇ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਫੁੱਲਾਂਵਾਲਾ ਇੰਦਰਨਗਰ ਵਿਖੇ ਬਣੇ ਪੈਕਿਯਮ ਮਰਸੀ ਕਰਾਸ ਟਰੱਸਟ ਵਿਰੁਧ ਪੰਜ ਦਿਨਾਂ ਬਾਅਦ ਮਾਮਲਾ ਦਰਜ ਕਰ ਲਿਆ ਹੈ, ਜਿੱਥੇ ਝਾਰਖੰਡ ਅਤੇ ਹੋਰ ਰਾਜਾਂ ਦੇ 38 ਬੱਚੇ ਰਹਿ ਰਹੇ ਸਨ। ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਘਰ ਦੇ ਮਾਲਕ ਸਤਿਆਨੰਦ ਪ੍ਰਕਾਸ਼ ਮੂਸਾ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।  ਸ਼ਹਿਰ ਦੀ ਸਦਰ ਪੁਲਿਸ ਨੇ ਬਾਲ ਨਿਆਂ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

Ludhiana Shelter Home Ludhiana Shelter Home

ਪੁਲਿਸ ਕਮਿਸ਼ਨ ਡਾ. ਸੁਖਚੈਨ ਸਿੰਘ ਗਿੱਲ ਨੇ ਦਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫਾਰਸ਼ 'ਤੇ ਕੰਮ ਕੀਤਾ ਸੀ। ਪ੍ਰਸ਼ਾਸਨ ਅਨੁਸਾਰ ਆਸਰਾ ਘਰ ਜ਼ਰੂਰੀ ਰਜਿਸਟ੍ਰੇਸ਼ਨ ਤੋਂ ਬਿਨਾਂ ਚਲਾਇਆ ਜਾ ਰਿਹਾ ਸੀ। ਸੂਤਰਾਂ ਨੇ ਕਿਹਾ ਕਿ ਜ਼ਿਲ੍ਹਾ ਬਾਲ ਸੰਭਾਲ ਅਧਿਕਾਰੀ ਨੇ ਕਾਨੂੰਨ ਦੇ ਤਹਿਤ ਇਕ ਮਾਮਲੇ ਦੇ ਰਜਿਸਟ੍ਰੇਸ਼ਨ ਦੀ ਵੀ ਸਿਫਾਰਸ਼ ਕੀਤੀ ਸੀ। ਇਸੇ ਦੌਰਾਨ ਏਡੀਸੀ ਸ਼ੇਨ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਕ ਜਾਂਚ ਪੂਰੀ ਕਰ ਲਈ ਹੈ ਅਤੇ ਉਨ੍ਹਾਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਕੋਲ ਸੋਮਵਾਰ ਨੂੰ ਜਮ੍ਹਾਂ ਕਰ ਦਿਤੀ ਜਾਵੇਗੀ।

Ludhiana Shelter Home Ludhiana Shelter Home

ਮੂਸਾ ਨੂੰ ਝਾਰਖੰਡ ਧਾਰਮਿਕ ਆਜ਼ਾਦੀ, ਨਾਬਾਲਗ ਨਿਆਂ ਕਾਨੂੰਨ ਦੀ ਧਾਰਾ 42, ਅਨੈਤਿਕ ਆਵਾਜਾਈ ਰੋਕਥਾਮ ਕਾਨੂੰਨ ਅਤੇ ਧਾਰਾ 370 ਆਈਪੀਸੀ  (ਮਨੁੱਖੀ ਤਸਕਰੀ) ਦੀ ਧਾਰਾ 5 ਤਹਿਤ ਪਹਿਲਾਂ ਤੋਂ ਹੀ ਇਕ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝਾਰਖੰਡ ਪੁਲਿਸ ਨੇ ਉਨ੍ਹਾਂ ਦੇ ਸਾਬਕਾ ਵਿਦਿਆਰਥੀ ਜੁਨੂਲ ਲਾਜ਼ਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਜੁਨੂਲ ਨੇ ਇੱਥੇ ਆਸਰਾ ਘਰ ਵਿਚ ਰਹਿਣ ਦੌਰਾਨ ਦਸਵੀਂ ਕੀਤੀ ਸੀ ਅਤੇ 2011 ਵਿਚ ਝਾਰਖੰਡ ਵਾਪਸ ਚਲਾ ਗਿਆ ਸੀ। ਹੁਣ ਉਹ ਗ਼ਰੀਬ, ਜਨਜਾਤੀ ਬੱਚਿਆਂ ਦੀ ਚੋਣ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਆਸਰਾ ਘਰ ਵਿਚ ਭੇਜ ਰਹੇ ਸਨ। 

Ludhiana Shelter Home Shelter Home

ਲੁਧਿਆਣਾ ਚਰਚ ਦੇ ਪ੍ਰਧਾਨ ਕੇ ਕੋਸ਼ੀ ਨੇ ਕਿਹਾ ਕਿ ਮੂਸਾ ਐਮਏ ਅਤੇ ਐਮਈਡੀ ਡਿਗਰੀ ਧਾਰਕ ਸਨ। ਉਨ੍ਹਾਂ ਨੇ ਤਾਮਿਲਨਾਡ ਦੀ ਇਕ ਔਰਤ ਨਾਲ ਵਿਆਹ ਕੀਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਚ ਇਕ ਨਿੱਜੀ ਸੰਸਥਾ ਵਿਚ ਕੰਮ ਕੀਤਾ, ਜਦੋਂ ਉਹ ਉਥੇ ਚਰਚ ਵਿਚ ਪਾਦਰੀ ਦੇ ਰੂਪ ਵਿਚ ਸੇਵਾ ਨਿਭਾਅ ਰਹੇ ਸਨ। ਕੋਸ਼ੀ ਨੇ ਕਿਹਾ ਕਿ ਝਾਰਖੰਡ ਵਿਚ ਅਪਣੀ ਸੰਪਤੀ ਵੇਚਣ ਤੋਂ ਬਾਅਦ ਮੂਸਾ 2004 ਵਿਚ ਪੰਜਾਬ ਚਲੇ ਗਏ, ਜਿੱਥੇ ਉਨ੍ਹਾਂ ਨੇ ਅਪਣੀ ਜ਼ਮੀਨ 'ਤੇ ਆਸਰਾ ਘਰ ਸ਼ੁਰੂ ਕੀਤਾ। ਮੂਸਾ ਗਰੀਬਾਂ ਦਾ ਸੇਵਾ ਕਰ ਰਿਹਾ ਸੀ। ਉਹ ਧਾਰਮਿਕ ਤਬਦੀਲੀ ਵਿਚ ਸ਼ਾਮਲ ਨਹੀਂ ਹੈ।

ਦਸ ਦਈਏ ਕਿ ਝਾਰਖੰਡ ਪੁਲਿਸ ਨੇ ਵੀਰਵਾਰ ਨੂੰ ਆਸਰਾ ਘਰ ਤੋਂ ਗਾਇਬ ਹੋਣ ਵਾਲੇ 30 ਵਿਚੋਂ 14 ਬੱਚਿਆਂ ਦੇ ਪਰਵਾਰਾਂ ਦਾ ਵੀ ਪਤਾ ਲਗਾਉਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਬਾਕੀ ਬਚੇ ਬੱਚਿਆਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।

20 ਅਗੱਸਤ ਨੂੰ ਛਾਪੇ ਦੌਰਾਨ ਝਾਰਖੰਡ ਪੁਲਿਸ ਨੇ ਅੱਠ ਬੱਚਿਆਂ ਨੂੰ ਬਚਾਇਆ ਸੀ। ਆਸਰਾ ਘਰ ਕਥਿਤ ਤੌਰ 'ਤੇ ਬਾਲ ਤਸਕਰੀ ਅਤੇ ਧਰਮ ਤਬਦੀਲੀ ਵਿਚ ਸ਼ਾਮਲ ਸੀ। ਮੂਸਾ ਨੇ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਦੋਸ਼ਾਂ ਨੂੰ ਇਨਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਚਰਚਾਂ ਦੇ ਜ਼ਰੀਏ ਆਏ ਪਰ ਲੁਧਿਆਣਾ ਵਿਚ ਪੜ੍ਹ ਰਹੇ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬਾਲ ਗ੍ਰਹਿ ਦੇ ਮਾਲਕ ਸਤਇੰਦਰ ਮੂਲਾ ਖਿਲਾਫ ਚਾਈਬਾਸਾ (ਝਾਰਖੰਡ) ਦੇ ਇਕ ਪੁਲਸ ਥਾਣੇ ਵਿਚ ਐਂਟੀ ਹਿਊਮਨ ਟ੍ਰੈਫਿਕਿੰਗ ਅਤੇ ਹੋਰ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਹੈ। ਫਿਲਹਾਲ ਪੁਲਿਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement