'ਜਥੇਦਾਰ' ਜੀ ਸਿੱਖੀ 'ਤੇ ਸੰਪਰਦਾਇਕਤਾ ਦੀ ਕਾਠੀ ਪਾਉਣ ਵਾਲੀ ਭੁੱਲ ਨਾ ਕਰੋ : ਜਾਚਕ
Published : Sep 1, 2020, 2:48 am IST
Updated : Sep 1, 2020, 2:48 am IST
SHARE ARTICLE
image
image

'ਜਥੇਦਾਰ' ਜੀ ਸਿੱਖੀ 'ਤੇ ਸੰਪਰਦਾਇਕਤਾ ਦੀ ਕਾਠੀ ਪਾਉਣ ਵਾਲੀ ਭੁੱਲ ਨਾ ਕਰੋ : ਜਾਚਕ

ਪੂਰਨ ਸਿੰਘ ਤੇ ਇਕਬਾਲ ਸਿੰਘ ਨੇ ਕਿਉਂ ਕਿਹਾ, ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ?
 

ਕੋਟਕਪੂਰਾ, 31 ਅਗੱਸਤ (ਗੁਰਿੰਦਰ ਸਿੰਘ) : ਸਿੱਖ ਧਰਮ ਸੰਪਰਦਾਇਕ ਨਹੀਂ ਹੈ ਪਰ ਫਿਰ ਵੀ ਦਿਨ-ਬ-ਦਿਨ ਇਸ 'ਚ ਬਿਪਰਵਾਦੀ ਸੰਪਰਦਾਇਕਤਾ ਦਾ ਪ੍ਰਭਾਵ ਵੱਧ ਰਿਹਾ ਹੈ, ਜੋ ਸਿੱਖੀ ਦੀ ਵਿਚਾਰਧਾਰਕ ਨਿਰਮਲਤਾ ਤੇ ਨਿਆਰੇਪਣ ਨੂੰ ਗੰਧਲਾ ਕਰ ਰਿਹਾ ਹੈ। ਖ਼ਾਲਸਾਈ ਤਖ਼ਤਾਂ ਦੇ ਜਥੇਦਾਰ ਰਹੇ ਗਿਆਨੀ ਪੂਰਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਹੁਰਾਂ ਵਲੋਂ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੂੰ ਲਵ-ਕੁਸ਼ ਦੀ ਸੰਤਾਨ ਕਹਿਣਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ 'ਗੋਬਿੰਦ ਰਮਾਇਣ' ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਦਸਣਾ ਉਪਰੋਕਤ ਪ੍ਰਭਾਵ ਦੇ ਪ੍ਰਤੱਖ ਪ੍ਰਮਾਣ ਹਨ।
ਸਿੱਖ ਚਿੰਤਕ ਮੰਨਦੇ ਹਨ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਕ ਸ਼੍ਰੋਮਣੀ ਕਮੇਟੀ ਅਤੇ ਗਿ. ਗੁਰਬਚਨ ਸਿੰਘ ਤਕ ਅਕਾਲ ਤਖ਼ਤ ਸਾਹਿਬ 'ਤੇ ਸੰਪਰਦਾਈ ਸੋਚ ਦਾ ਪ੍ਰਛਾਵਾਂ ਤਾਂ ਭਾਵੇਂ ਪੈਂਦਾ ਰਿਹਾ ਪਰ ਫਿਰ ਵੀ ਇਹ ਦੋਵੇਂ ਸੰਸਥਾਵਾਂ ਕਿਸੇ ਹੱਦ ਤਕ ਉਸ ਦੇ ਸੰਪੂਰਨ ਕਬਜ਼ੇ ਤੋਂ ਬਚੀਆਂ ਰਹੀਆਂ ਪਰ ਜਿਸ ਢੰਗ ਨਾਲ ਹੁਣ ਫ਼ੈਸਲੇ ਹੋ ਰਹੇ ਹਨ, ਉਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਥੇਦਾਰ ਗਿ. ਹਰਪ੍ਰੀਤ ਸਿੰਘ ਸਿੱਖੀ 'ਤੇ ਸੰਪਰਦਾਇਕਤਾ ਦੀ ਕਾਠੀ ਪਾਉਣ ਵਾਲੀ ਵੱਡੀ ਭੁੱਲ ਕਰ ਰਹੇ ਹਨ, ਜੋ ਸਮੂਹ ਪੰਥਦਰਦੀਆਂ ਲਈ ਚਿੰਤਾਜਨਕ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਫ਼ੈਸਲਿਆਂ ਦੇ ਪ੍ਰਤੀਕਰਮ ਵਜੋਂ ਕਿਹਾ ਕਿ ਡੇਰਾ ਚੌਕ ਮਹਿਤਾ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਨਾਲ ਜੋ ਭਰਾ ਮਾਰੂ ਹਿੰਸਕ ਵਿਵਾਦ ਛੇੜਿਆ ਹੈ, ਉਸ ਦੇ ਪਿਛੋਕੜ 'ਚ ਵੀ ਸੰਪਰਦਾਈ ਸੋਚ ਹੈ ਜਿਸ ਨੂੰ ਇਤਰਾਜ਼ ਹੈ ਕਿ ਢਡਰੀਆਂਵਾਲਾ ਡੇਰੇਦਾਰਾਂ ਦੀ ਸੰਪਰਦਾਈ ਮਰਿਆਦਾ ਤੋਂ ਬਾਗ਼ੀ ਹੋ ਕੇ ਸਰਬਸਾਂਝੀ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਅਤੇ ਪੌਰਾਣਿਕ ਵਿਚਾਰਧਾਰਾ ਤੋਂ ਮੁਕਤ ਪ੍ਰਚਾਰਕ ਕਿਉਂ ਬਣ ਗਿਆ ਹੈ? ਉਸ ਨਾਲ ਰੱਬੀ ਹੋਂਦ ਦੀ ਜੋਤਿ ਸਰੂਪ ਚੇਤੰਨ-ਸੱਤਾ ਸਬੰਧੀ ਕੁੱਝ ਵੱਡੇ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਵੀ ਸਾਡਾ ਵਿਸ਼ਵਾਸ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਤਾਧਾਰੀ ਤੇ ਸੰਪਰਦਾਈ ਦਬਾਅ ਹੇਠ ਢਡਰੀਆਂਵਾਲੇ ਨਾਲ ਸੰਵਾਦ ਰਚਾਉਣ ਲਈ ਜੋ ਢੰਗ ਅਪਣਾਇਆ ਹੈ, ਉਸ 'ਚ ਨਿਆਂਕਾਰੀ ਸੁਹਿਰਦਤਾ ਤੇ ਨਿਰਪੱਖਤਾ ਦੀ ਘਾਟ ਰੜਕਦੀ ਹੈ।
ਗਿਆਨੀ ਜਾਚਕ ਮੁਤਾਬਕ ਚਾਹੀਦਾ ਤਾਂ ਇਹ ਸੀ ਕਿ 'ਜਥੇਦਾਰ' ਵਲੋਂ ਢਡਰੀਆਂਵਾਲੇ ਨੂੰ ਸਪੱਸ਼ਟੀਕਰਨ ਲਈ ਸੱਦਣ ਤੋਂ ਪਹਿਲਾਂ ਧੁੰਮੇ ਦੇ ਕਾਤਲਾਨਾ ਹਮਲੇ ਦੀ ਨਿਖੇਧੀ ਕਰ ਕੇ ਉਸ ਨੂੰ ਪੰਥ ਪਾਸੋਂ ਮਾਫ਼ੀ ਮੰਗਣ ਲਈ



ਮਜਬੂਰ ਕਰਦੇ ਪਰ ਅਫ਼ਸੋਸ ਕਿ 'ਜਥੇਦਾਰ' ਇਸ ਪੱਖੋਂ ਚੁੱਪ ਰਹਿ ਕੇ ਉਸ ਸੰਪਰਦਾ ਦੇ ਮੋਢੀਆਂ ਦੀਆਂ ਗ਼ਲਤ ਬਿਆਨੀਆਂ ਨੂੰ ਛਪਾਉਣ ਲਈ ਗਿਆਨੀ ਇਕਬਾਲ ਸਿੰਘ ਪਾਸੋਂ ਸਪੱਸ਼ਟੀਕਰਨ ਮੰਗਣ ਤੋਂ ਵੀ ਪਾਸਾ ਵੱਟ ਗਏ। ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਸਿੱਖ ਕੌਮ ਨਾਲ ਹੁਣ ਦੂਜਾ ਵੱਡਾ ਧ੍ਰੋਹ ਇਹ ਕਮਾਇਆ ਜਾ ਰਿਹਾ ਹੈ ਕਿ ਦਲ ਖ਼ਾਲਸਾ ਦੇ ਬਾਨੀ ਤੇ ਸਾਂਝੀ ਪੰਥਕ ਮਰਿਆਦਾ ਦੇ ਮੁਦਈ ਭਾਈ ਗਜਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੋਂ 'ਪੰਥ ਸੇਵਕ' ਦਾ ਸਨਮਾਨ ਦੇਣ ਦੇ ਪ੍ਰਸ਼ੰਸਕ ਪਰਦੇ ਹੇਠ ਬਿਪਰਵਾਦੀ ਸਾਜ਼ਸ਼ ਦਾ ਸ਼ਿਕਾਰ ਹੋਏ ਉਨ੍ਹਾਂ ਸੰਪਰਦਾਈ ਆਗੂਆਂ ਅਤੇ ਟੀਕਾਕਾਰੀ ਰਾਹੀਂ ਬਚਿਤ੍ਰਨਾਟਕੀ ਰਚਨਾਵਾਂ ਨੂੰ ਗੁਰਬਾਣੀ ਸਿੱਧ ਕਰਨ ਵਾਲੇ ਲਿਖਾਰੀਆਂ ਨੂੰ 'ਪੰਥ ਰਤਨ' 'ਗੁਰਮਤਿ ਮਾਰਤੰਡ' ਤੇ 'ਕੌਮੀ ਚਿੰਤਕ' ਵਰਗੇ ਸਨਮਾਨਤ ਪਦਾਂ ਨਾਲ ਨਿਵਾਜਿਆ ਜਾ ਰਿਹਾ ਹੈ, ਜਿਹੜੇ ਉਸ ਜਲਾਵਤਨੀ ਆਗੂ ਦੀ ਪੰਥਕ ਵਿਚਾਰਧਾਰਾ ਦੇ ਵਿਪਰੀਤ ਅਖੌਤੀ ਸੰਤ-ਸਮਾਜ ਦੀ ਵਖਰੀ ਤੇ ਗੁਰਮਤਿ ਵਿਰੋਧੀ ਮਰਿਆਦਾ ਦੇ ਮੋਢੀ ਹਨ। ਜਿਹੜੇ ਉਪਰੋਕਤ ਕਿਸਮ ਦੇ ਤਾਂਤਰਿਕ ਤੇ ਪੌਰਾਣਿਕ ਮਤੀ ਗ੍ਰੰਥਾਂ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਸਿੱਖੀ ਦੇ ਭਗਵੇਂਕਰਨ ਲਈ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ-ਠੋਕਾ ਬਣ ਰਹੇ ਹਨ।

ਫੋਟੋ :- ਕੇ.ਕੇ.ਪੀ.-ਗੁਰਿੰਦਰ-31-3ਸੀimageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement