
ਕਿਸਾਨਾਂ ਵੱਲੋਂ ਇਹ ਯਾਦ ਦਿਵਾਇਆ ਜਾ ਰਿਹਾ ਹੈ ਕਿ ਉਹ ਕਿਵੇਂ ਦਿੱਲੀ ਦੀਆਂ ਸਰਹੱਦਾਂ 'ਤੇ ਲੜ ਰਹੇ ਹਨ।
ਲੁਧਿਆਣਾ: ਮੱਤੇਵਾੜਾ ਰੈਲੀ (Mattewara Rally) ਵਿਚ ਸ਼ਾਮਲ ਹੋਣ ਜਾ ਰਹੇ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਸਾਹਨੇਵਾਲ (Sahnewal) ਵਿਖੇ ਮਾਹੌਲ ਤਣਾਅਪੂਰਨ ਹੋ ਗਿਆ ਹੈ। ਵੱਡੀ ਗਿਣਤੀ ’ਚ ਕਿਸਾਨਾਂ (Farmers) ਦੇ ਕਾਫਲਿਆਂ ਵੱਲੋਂ ਸੁਖਬੀਰ ਸਿੰਘ ਬਾਦਲ (Sukhbir Badal) ਨੂੰ ਰੋਕਿਆ ਗਿਆ ਅਤੇ ਝੰਡੀਆਂ ਲੈ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਭਾਰੀ ਪੁਲਿਸ ਬਲ ਵੀ ਮੌਕੇ ’ਤੇ ਤੈਨਾਤ ਹੈ। ਵਿਰੋਧ ਕਾਰਨ ਸੁਖਬੀਰ ਸਿੰਘ ਬਾਦਲ ਰੈਲੀ ਵਿਚ ਨਹੀਂ ਪਹੁੰਚ ਸਕੇ। ਹਾਲਾਂਕਿ ਉਨ੍ਹਾਂ ਨੇ ਅੱਜ ਸਵੇਰੇ 10 ਵਜੇ ਰੈਲੀ ਵਿਚ ਸ਼ਾਮਲ ਹੋਣਾ ਸੀ।
ਹੋਰ ਪੜ੍ਹੋ: ਨਵੀਨੀਕਰਨ ਦੇ ਨਾਂਅ ’ਤੇ ਜਲ੍ਹਿਆਂਵਾਲਾ ਬਾਗ਼ ਦੀ ਵਿਰਾਸਤ ਨਾਲ ਛੇੜਛਾੜ! ਜਾਣੋ ਕੀ ਕੁਝ ਬਦਲਿਆ?
PHOTO
ਹੋਰ ਪੜ੍ਹੋ: ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਸਿਰਫ 5 ਰੁਪਏ 'ਚ, ਪਟਿਆਲਾ ਜਾਓ ਤਾਂ ਜ਼ਰੂਰ ਪਹੁੰਚੋ
ਇਸ ਤੋਂ ਪਹਿਲਾਂ ਕਿਸਾਨਾਂ ਦੀ ਤਰਫੋਂ ਰੈਲੀਆਂ ਵਿਚ ਜਾ ਰਹੇ ਮਜ਼ਦੂਰਾਂ ਨੂੰ ਵੀ ਵਾਪਸ ਭੇਜਿਆ ਗਿਆ ਸੀ। ਰੈਲੀ 'ਚ ਜਾਣ ਵਾਲੇ ਲੋਕਾਂ ਨੂੰ ਕਿਸਾਨਾਂ ਵੱਲੋਂ ਇਹ ਯਾਦ ਦਿਵਾਇਆ ਜਾ ਰਿਹਾ ਹੈ ਕਿ ਉਹ ਕਿਵੇਂ ਦਿੱਲੀ ਦੀਆਂ ਸਰਹੱਦਾਂ 'ਤੇ ਲੜ ਰਹੇ ਹਨ ਅਤੇ 600 ਕਿਸਾਨ ਸ਼ਹੀਦ ਹੋ ਚੁਕੇ ਹਨ। ਉਨ੍ਹਾਂ ਨੂੰ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਕਿਸਾਨ ਆਗੂ ਗੁਰਮੁਖ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (SAD) ਬਾਦਲ ਹਮੇਸ਼ਾ ਧਰਮ ਅਤੇ ਕਿਸਾਨਾਂ 'ਤੇ ਰਾਜਨੀਤੀ ਕਰਦਾ ਰਿਹਾ ਹੈ। ਇਸੇ ਕਰਕੇ ਇਸ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਅਕਾਲੀ ਰੈਲੀਆਂ ਭਾਈਚਾਰਕ ਸਾਂਝ ਨੂੰ ਤੋੜ ਰਹੀਆਂ ਹਨ।