ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਸਿਰਫ 5 ਰੁਪਏ 'ਚ, ਪਟਿਆਲਾ ਜਾਓ ਤਾਂ ਜ਼ਰੂਰ ਪਹੁੰਚੋ
Published : Sep 1, 2021, 12:25 pm IST
Updated : Sep 1, 2021, 12:25 pm IST
SHARE ARTICLE
Nutritious food made with desi ghee for only Rs 5
Nutritious food made with desi ghee for only Rs 5

ਇਹ ਮਹਾਨ ਸੇਵਾ ਮਹੇਸ਼ ਇੰਦਰ ਬਾਂਸਲ ਵੱਲੋਂ ਕੀਤੀ ਜਾ ਰਹੀ ਹੈ। ਇੱਥੇ ਲੋਕਾਂ ਨੂੰ ਸਿਰਫ ਪੰਜ ਰੁਪਏ ਵਿਚ ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਦਿੱਤਾ ਜਾਂਦਾ ਹੈ।

 

ਪਟਿਆਲਾ (ਚਰਨਜੀਤ ਸਿੰਘ ਸੁਰਖਾਬ): ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਲੋੜਵੰਦਾਂ ਦੀ ਸੇਵਾ ਕਰਨਾ ਹੈ ਤੇ ਦੁਨੀਆਂ ਭਰ ਵਿਚ ਅਨੇਕਾਂ ਲੋਕ ਅਜਿਹੇ ਸਮਾਜ ਭਲਾਈ ਦੇ ਕੰਮ ਕਰਦੇ ਹਨ। ਆਏ ਦਿਨ ਅਸੀਂ ਮਨੁੱਖਤਾ ਦੀ ਮਿਸਾਲ ਪੇਸ਼ ਕਰਦੀਆਂ ਅਨੇਕਾਂ ਤਸਵੀਰਾਂ ਦੇਖਦੇ ਹਾਂ। ਇਸੇ ਤਰ੍ਹਾਂ ਦੀ ਇਕ ਤਸਵੀਰ ਪਟਿਆਲਾ ਵਿਚ ਦੇਖਣ ਨੂੰ ਮਿਲੀ ਹੈ, ਜਿੱਥੇ ਆਰਥਕ ਪੱਖੋਂ ਕਮਜ਼ੋਰ ਲੋਕਾਂ ਨੂੰ ਸਿਰਫ ਪੰਜ ਰੁਪਏ ਵਿਚ ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਦਿੱਤਾ ਜਾਂਦਾ ਹੈ।

Nutritious food made with desi ghee for only Rs 5Nutritious food made with desi ghee for only Rs 5

ਹੋਰ ਪੜ੍ਹੋ: ਦਰਦਨਾਕ ਹਾਦਸਾ: ਕਰੰਟ ਦੀ ਚਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ

ਇਹ ਮਹਾਨ ਸੇਵਾ ਮਹੇਸ਼ ਇੰਦਰ ਬਾਂਸਲ ਵੱਲੋਂ ਕੀਤੀ ਜਾ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮਹੇਸ਼ ਇੰਦਰ ਬਾਂਸਲ ਨੇ ਦੱਸਿਆ ਕਿ ਉਹਨਾਂ ਦਾ ਟਾਈਲ ਅਤੇ ਬਿਲਡਿੰਗ ਮੈਟੀਰੀਅਲ ਦਾ ਕਾਰੋਬਾਰ ਸੀ। 60 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੇ ਅਪਣੇ ਕਾਰੋਬਾਰ ਤੋਂ ਰਿਟਾਇਰਮੈਂਟ ਲੈ ਲਈ। ਮਹੇਸ਼ ਬਾਂਸਲ ਨੇ ਦੱਸਿਆ ਕਿ ਰਿਟਾਇਰਮੈਂਟ ਤੋਂ ਬਾਅਦ ਕਰੀਬ 4 ਸਾਲ ਤੱਕ ਉਹਨਾਂ ਨੇ ਪਟਿਆਲਾ ਦੇ 28 ਸਕੂਲਾਂ ਨੂੰ ਗੋਦ ਲਿਆ ਅਤੇ ਇੱਥੋਂ ਦੇ ਸਕੂਲੀ ਬੱਚਿਆਂ ਦੀ ਫੀਸ ਅਤੇ ਕਿਤਾਬਾਂ ਦਾ ਖਰਚਾ ਚੁੱਕਿਆ। ਉਹਨਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Nutritious food made with desi ghee for only Rs 5Nutritious food made with desi ghee for only Rs 5

ਹੋਰ ਪੜ੍ਹੋ: ਦੱਖਣੀ ਅਮਰੀਕੀ ਦੇਸ਼ ਪੇਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 29 ਲੋਕਾਂ ਦੀ ਮੌਤ, ਕਈ ਜ਼ਖਮੀ

ਮਹੇਸ਼ ਬਾਂਸਲ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਇਕ ‘ਦਾਦੀ ਦੀ ਰਸੋਈ’ ਵਾਲੀ ਵੀਡੀਓ ਦਿਖਾਈ, ਜਿਸ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਵਿਚ ਅਪਣੀ ਰਸੋਈ ਖੋਲ੍ਹਣ ਦਾ ਵਿਚਾਰ ਆਇਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਜੀਵਨ ਵਿਚ ਬਹੁਤ ਕਮਾਈ ਕੀਤੀ ਹੈ, ਜੇਕਰ ਉਹ ਅਪਣੀ ਕਮਾਈ ਦਾ 20-30% ਵੀ ਇਸ ਲਈ ਲਗਾਉਣ ਤਾਂ ਬਹੁਤ ਵੱਡੀ ਸੇਵਾ ਹੋਵੇਗੀ। ਉਹਨਾਂ ਨੇ ਹੁਣ ਤੋਂ ਕਰੀਬ 4 ਸਾਲ ਪਹਿਲਾਂ ਅਪਣੀ ਪੋਤੀ ਦੇ ਜਨਮ ਦਿਨ ਮੌਕੇ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਥਾਲੀ ਦੀ ਕੀਮਤ ਸ਼ੁਰੂ ਤੋਂ ਹੀ 5 ਰੁਪਏ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਕੋਈ ਵਿਅਕਤੀ ਇਹ ਮਹਿਸੂਸ ਨਾ ਕਰੇ ਕਿ ਮੈਂ ਮੁਫਤ ਵਿਚ ਖਾ ਰਿਹਾ ਹਾਂ।

Nutritious food made with desi ghee for only Rs 5Nutritious food made with desi ghee for only Rs 5

ਹੋਰ ਪੜ੍ਹੋ: ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ

ਇਸ ਥਾਲੀ ਵਿਚ ਸੂਜੀ ਦਾ ਹਲਵਾ, ਚਾਵਲ, ਸਬਜ਼ੀ ਅਤੇ ਰੋਟੀ ਹੁੰਦੀ ਹੈ। ਉਹਨਾਂ ਦੱਸਿਆ ਕਿ ਕਈ ਲੋਕ ਦੇਸੀ ਘਿਓ ਵੀ ਦੇ ਕੇ ਜਾਂਦੇ ਹਨ। ਅੱਜ ਉਹ ਲਗਭਗ 850-900 ਲੋਕਾਂ ਦਾ ਖਾਣਾ ਤਿਆਰ ਕਰਦੇ ਹਨ, ਸਾਨੂੰ ਕਿਸੇ ਚੀਜ਼ ਦੀ ਸਮੱਸਿਆ ਨਹੀਂ ਆਉਂਦੀ। ਇਹ ਖਾਣਾ ਬਿਲਕੁਲ ਪੌਸ਼ਟਿਕ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਪੈਕਿੰਗ ਵਾਲੀ ਥਾਲੀ ਵੀ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਦੀ ਕੀਮਤ 10 ਰੁਪਏ ਹੈ। ਮਹੇਸ਼ ਇੰਦਰ ਬਾਂਸਲ ਨੇ ਦੱਸਿਆ ਕਿ ਉਹ ਲੰਗਰ ਚਲਾਉਣਾ ਚਾਹੁੰਦੇ ਸਨ ਪਰ ਲੋਕ ਹਰ ਰੋਜ਼ ਮੁਫਤ ਨਹੀਂ ਖਾ ਸਕਦੇ ਪਰ ਉਹ ਲੋੜਵੰਦ ਲੋਕਾਂ ਨੂੰ ਅਜੇ ਵੀ ਮੁਫਤ ਖਾਣਾ ਹੀ ਦਿੰਦੇ ਹਨ।

Nutritious food made with desi ghee for only Rs 5Nutritious food made with desi ghee for only Rs 5

ਹੋਰ ਪੜ੍ਹੋ: ਪੰਜ ਪ੍ਰਧਾਨਾਂ ਨੂੰ ਪੰਜ ਪਿਆਰੇ ਦੱਸਣ ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ

ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਹੈ, ਉਹ ਇਹ ਕੰਮ ਚਾਲੂ ਰੱਖਣਗੇ। ਮਹੇਸ਼ ਇੰਦਰ ਬਾਂਸਲ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ 20-25 ਸੇਵਾਮੁਕਤ ਬੰਦਿਆਂ ਦਾ ਗਰੁੱਪ ਹੈ, ਜੋ ਸਮਾਨ ਵਿਚ ਉਹਨਾਂ ਦੀ ਮਦਦ ਕਰਦੇ ਹਨ।  ਉਹਨਾਂ ਦੱਸਿਆ ਕਿ ਰਸੋਈ ਵਿਚ ਕੰਮ ਕਰਨ ਵਾਲੇ ਬੰਦਿਆਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਉਹ ਅਪਣੇ ਕੋਲੋਂ ਦਿੰਦੇ ਹਨ, ਜਿਸ ਲਈ ਹਰ ਮਹੀਨੇ ਕਰੀਬ ਢਾਈ ਲੱਖ ਰੁਪਏ ਖਰਚਾ ਆਉਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਤੋਂ ਬਿਲਕੁਲ ਸੰਤੁਸ਼ਟ ਅਤੇ ਖੁਸ਼ ਹਨ। ਮਹੇਸ਼ ਇੰਦਰ ਬਾਂਸਲ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਅਪਣੀ ਜ਼ਿੰਦਗੀ ਵਿਚ ਅਜਿਹੇ ਕੰਮ ਜ਼ਰੂਰ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਜੇਕਰ ਕੋਈ ਵੀ ਅਪਣੇ ਸ਼ਹਿਰ ਵਿਚ ਅਜਿਹਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ 9888046133 ਨੰਬਰ ’ਤੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement