ਕਾਂਗਰਸੀਆਂ ਨੇ ਕੀਤੀ ਮੰਗ, ਸਰਹੱਦੀ ਖੇਤਰ 'ਚ ਮਾਈਨਿੰਗ ਦੀ NIA ਅਤੇ ਸ਼ਰਾਬ ਨੀਤੀ ਦੀ ਹੋਵੇ CBI ਜਾਂਚ 
Published : Sep 1, 2022, 2:21 pm IST
Updated : Sep 1, 2022, 2:29 pm IST
SHARE ARTICLE
Partap Bajwa
Partap Bajwa

ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀਐਸਐਫ ਨੇ ਗੰਭੀਰ ਦੋਸ਼ ਲਾਏ ਕਿ ਸਰਹੱਦੀ ਖੇਤਰ ਵਿਚ ਮਾਈਨਿੰਗ ਕਾਰਨ ਟੋਏ ਪੈ ਗਏ ਹਨ।

 

ਚੰਡੀਗੜ੍ਹ - ਪੰਜਾਬ 'ਚ ਅਕਾਲੀ ਦਲ ਤੋਂ ਬਾਅਦ ਕਾਂਗਰਸ ਵੀ ਲਗਾਤਾਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਗੱਲ-ਗੱਲ 'ਤੇ ਘੇਰਦੀ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਆਗੂ ਵੀਰਵਾਰ ਨੂੰ ਚੰਡੀਗੜ੍ਹ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਉਹਨਾਂ ਨੇ ਰਾਜਪਾਲ ਨੂੰ 2 ਮੰਮ ਪੱਤਰ ਸੌਂਪੇ। ਉਨ੍ਹਾਂ ਮੰਗ ਕੀਤੀ ਕਿ ਸਰਹੱਦੀ ਖੇਤਰ ਵਿਚ ਮਾਈਨਿੰਗ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਤੋਂ ਕਰਵਾਈ ਜਾਵੇ। ਇਸ 'ਤੇ ਬੀਐਸਐਫ ਅਤੇ ਫੌਜ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਇਹ ਦਾਅਵਾ ਕੀਤਾ ਹੈ ਕਿ ਰਾਜਪਾਲ ਨੇ ਜਾਂਚ ਦੀ ਭਰੋਸਾ ਦਵਾਇਆ ਹੈ। 

ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀਐਸਐਫ ਨੇ ਗੰਭੀਰ ਦੋਸ਼ ਲਾਏ ਕਿ ਸਰਹੱਦੀ ਖੇਤਰ ਵਿਚ ਮਾਈਨਿੰਗ ਕਾਰਨ ਟੋਏ ਪੈ ਗਏ ਹਨ। ਬੀਐਸਐਫ ਨੇ ਇਹ ਵੀ ਕਿਹਾ ਕਿ ਰਾਤ ਭਰ ਮਸ਼ੀਨਰੀ ਅਤੇ ਲਾਈਟਾਂ ਹੋਣ ਕਾਰਨ ਡਰੋਨ ਦਾ ਪਤਾ ਨਹੀਂ ਚੱਲ ਪਾਉਂਦਾ। ਇਸ ਤੋਂ ਬਾਅਦ ਹਾਈਕੋਰਟ ਨੇ ਸਰਹੱਦੀ ਖੇਤਰ 'ਚ ਮਾਈਨਿੰਗ 'ਤੇ ਪਾਬੰਦੀ ਲਗਾ ਦਿੱਤੀ ਸੀ। ਉਹਨਾਂ ਕਿਹਾ ਕਿ ਅਸੀਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਇਸ ਦੀ ਜਾਂਚ ਕਰੇ। ਇਸ ਵਿਚ ਕਿਹੜੇ-ਕਿਹੜੇ ਮੰਤਰੀ, ਅਧਿਕਾਰੀ ਅਤੇ ਆਗੂ ਸ਼ਾਮਲ ਹਨ? ਮਾਈਨਿੰਗ ਕਰਨ ਵਾਲੇ ਕੌਣ ਹਨ? ਕੀ ਇਹ ਅੰਤਰਰਾਸ਼ਟਰੀ ਸਮੱਗਲਰ ਦਾ ਗਠਜੋੜ ਤਾਂ ਨਹੀਂ ਹੈ? 

ਬਾਜਵਾ ਨੇ ਕਿਹਾ ਕਿ ਆਬਕਾਰੀ ਨੀਤੀ ਦੇ ਦਿੱਲੀ ਅਤੇ ਪੰਜਾਬ ਦੀਆਂ ਫਿਲਮਾਂ ਦੇ ਨਿਰਦੇਸ਼ਕ, ਫਾਈਨਾਂਸਰ ਅਤੇ ਨਿਰਮਾਤਾ ਇੱਕੋ ਹਨ। ਦਿੱਲੀ ਵਿਚ ਸੀਬੀਆਈ ਦੀ ਜਾਂਚ ਤੋਂ ਬਾਅਦ ਇਹ ਨੀਤੀ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਦਿੱਲੀ ਵਾਂਗ ਪੰਜਾਬ ਨੀਤੀ ਦੀ ਵੀ ਸੀ.ਬੀ.ਆਈ. ਜਾਂਚ ਹੋਵੇ। ਪੰਜਾਬ ਵਿੱਚ ਐਲ1 ਯਾਨੀ ਥੋਕ ਵਿਕਰੇਤਾ ਦਾ ਮੁਨਾਫਾ 5% ਤੋਂ ਘਟਾ ਕੇ 10% ਕਰ ਦਿੱਤਾ ਗਿਆ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਵੀ ਇਹ ਮੰਗਾਂ ਉਠਾ ਚੁੱਕਿਆ ਹੈ। ਉਸ ਸਮੇਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਦਿੱਲੀ ਅਤੇ ਪੰਜਾਬ ਦੀ ਆਬਕਾਰੀ ਨੀਤੀ ਇੱਕੋ ਟੀਮ ਨੇ ਬਣਾਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਸ਼ਰਾਬ ਦੇ 100 ਥੋਕ ਵਿਕਰੇਤਾ ਸਨ। ਠੇਕੇਦਾਰ ਆਪਣੀ ਮਰਜ਼ੀ ਨਾਲ ਸਸਤੀ ਸ਼ਰਾਬ ਖਰੀਦ ਲੈਂਦੇ ਸਨ। 'ਆਪ' ਸਰਕਾਰ ਨੇ ਸਿਰਫ਼ 2 ਹੋਲਸੇਲਰ ਬਣਾਏ। ਇਨ੍ਹਾਂ ਦੇ ਵੱਖ-ਵੱਖ ਬ੍ਰਾਂਡ ਵੀ ਹਨ। ਥੋਕ ਵਿਕਰੇਤਾ ਲਈ ਲਗਾਤਾਰ 3 ਸਾਲਾਂ ਵਿਚ 30 ਕਰੋੜ ਦੇ ਟਰਨਓਵਰ ਦੀ ਹਾਲਤ ਨੇ ਪੰਜਾਬ ਦੇ ਸਥਾਨਕ ਕਾਰੋਬਾਰੀਆਂ ਨੂੰ ਬਾਹਰ ਕੱਢ ਦਿੱਤਾ ਹੈ। ਜੋ ਦਿੱਲੀ ਵਿਚ ਥੋਕ ਵਿਕਰੇਤਾ ਹਨ, ਉਨ੍ਹਾਂ ਕੋਲ ਪੰਜਾਬ ਵਿਚ ਵੀ ਇਹ ਕੰਮ ਹੈ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement