Kangana Controversy : ਭਾਜਪਾ ਆਗੂ ਹਰਜੀਤ ਗਰੇਵਾਲ MP ਕੰਗਣਾ ਰਣੌਤ ਦੀ ਫ਼ਿਲਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ

By : BALJINDERK

Published : Sep 1, 2024, 4:49 pm IST
Updated : Sep 1, 2024, 5:16 pm IST
SHARE ARTICLE
BJP leader Harjit Grewal
BJP leader Harjit Grewal

Kangana Controversy : ਕਿਹਾ , ‘ਕੰਗਨਾ ਰਣੌਤ ਦੀ ਫ਼ਿਲਮ ਤੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰ ਸਕਦੇ

Kangana Controversy: ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਹਰ ਸੰਸਦ ਮੈਂਬਰ ਜਾਂ ਵਿਧਾਇਕ ਨੇਤਾ ਨਹੀਂ ਹੁੰਦਾ। ਕੋਈ ਇੱਕ ਦਿਨ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ ਨਹੀਂ ਜੁੜ ਜਾਂਦਾ।

ਇਹ ਵੀ ਪੜੋ : Jalandhar News : ਜਲੰਧਰ 'ਚ ਹੋਟਲ ਮਾਲਕ ਨਾਲ ਹੋਈ 3 ਕਰੋੜ ਦੀ ਧੋਖਾਧੜੀ

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਮੈਂ ਪਿਛਲੇ 35 ਸਾਲਾਂ ਤੋਂ ਭਾਜਪਾ ਵਿੱਚ ਹਾਂ। ਮੈਂ ਪਹਿਲੇ ਦਿਨ ਹੀ ਕੰਗਨਾ ਦਾ ਵਿਰੋਧ ਕੀਤਾ ਸੀ। ਅਸੀਂ ਕਿਸੇ ਦੀ ਫਿਲਮ ਜਾਂ ਵਪਾਰ ਲਈ ਆਪਣੀ ਪਾਰਟੀ ਦੀ ਕੁਰਬਾਨੀ ਨਹੀਂ ਦੇ ਸਕਦੇ। ਇਹ ਉਨ੍ਹਾਂ ਦਾ ਕੰਮ ਹੈ ਕਿ ਉਹ ਫਿਲਮ ਬਣਾਉਣ ਜਾਂ ਨਹੀਂ। ਫਿਲਮ ਨੂੰ ਪਾਸ ਕਰਨਾ ਜਾਂ ਨਾ ਕਰਨਾ ਸੈਂਸਰ ਬੋਰਡ ਦਾ ਕੰਮ ਹੈ। ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਜੇ ਕੋਈ ਖਾਲਸਾ ਜਾਂ ਪੰਜਾਬ ਵਿਰੁੱਧ ਬੋਲੇਗਾ ਤਾਂ ਹਰ ਭਾਜਪਾ ਵਰਕਰ ਉਸ ਖਿਲਾਫ ਸਟੈਂਡ ਲਵੇਗਾ। ਇਸ ਵਿੱਚ ਕਈ ਆਪਣਾ-ਪਰਾਇਆ ਨਹੀਂ। ਇਸੇ ਲਈ ਉਨ੍ਹਾਂ ਨੇ ਪਹਿਲੇ ਦਿਨ ਹੀ ਕੰਗਨਾ ਰਣੌਤ ਦਾ ਵਿਰੋਧ ਕੀਤਾ ਸੀ। ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ।

ਇਹ ਵੀ ਪੜੋ : Bihar News : ਸੇਵਾਮੁਕਤ ਅਧਿਆਪਕ ਦੇ ਘਰ ਹਥਿਆਰਾਂ ਦਾ ਮਿਲਿਆ ਭੰਡਾਰ, ਬੰਦੂਕ ਬਣਾਉਣ ਵਾਲੀ ਚਲਾ ਰਿਹਾ ਸੀ ਫੈਕਟਰੀ

ਜਦੋਂ ਗਰੇਵਾਲ ਨੂੰ ਪੁੱਛਿਆ ਗਿਆ ਕਿ ਪੰਜਾਬ ਭਾਜਪਾ ਦੇ ਕਿਸੇ ਵੀ ਸੀਨੀਅਰ ਆਗੂ ਨੇ ਕੰਗਨਾ ਵਿਰੁੱਧ ਕਾਰਵਾਈ ਲਈ ਪਾਰਟੀ ਹਾਈਕਮਾਂਡ ਨੂੰ ਨਹੀਂ ਲਿਖਿਆ। ਇਸ ’ਤੇ ਗਰੇਵਾਲ ਨੇ ਕਿਹਾ ਕਿ ਉਹ ਵੀ ਪਾਰਟੀ ਦੇ ਸੀਨੀਅਰ ਆਗੂ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਪਾਰਟੀ ਦੇ ਰਾਸ਼ਟਰੀ ਜੇਪੀ ਨੱਡਾ ਨੂੰ ਸਿੱਧੀ ਕਾਲ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਗਲਤ ਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਂਦਾ।
ਉਨ੍ਹਾਂ ਨੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਧਰਨਾ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਹ ਇੱਕ ਚੰਗਾ ਕਦਮ ਹੈ। ਨਹੀਂ ਤਾਂ ਇਹ ਕਿਸਾਨ ਕੇਂਦਰ ਸਰਕਾਰ ਨੂੰ ਹੀ ਗਾਲ੍ਹਾਂ ਕੱਢਦੇ ਸਨ। ਉਨ੍ਹਾਂ ਕਿਹਾ ਜਦੋਂ ਪਹਿਲਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਅਸੀਂ ਕਿਸਾਨ ਦੇ ਨਾਲ ਖੜ੍ਹੇ ਸੀ।

(For more news apart from  BJP leader Harjit Grewal MP made big statement about Kangana Ranaut's film News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement