ਅਭਿਸ਼ੇਕ ਦਾ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਮ ਦਰਜ
Published : Oct 1, 2020, 1:05 am IST
Updated : Oct 1, 2020, 1:05 am IST
SHARE ARTICLE
image
image

ਅਭਿਸ਼ੇਕ ਦਾ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਮ ਦਰਜ

ਬਟਾਲਾ, 30 ਸਤੰਬਰ (ਪਪ): ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਏਸ਼ੀਆ ਬੁੱਕ ਆਫ਼ ਰਿਕਾਰਡ ਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਕੇ ਜਿੱਥੇ ਅਪਣੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਅਪਣੇ ਮਾਤਾ ਪਿਤਾ ਦਾ ਨਾਮ ਵੀ ਚਕਮਾਇਆ ਹੈ। ਜਾਣਕਾਰੀ ਮੁਤਾਬਕ ਬਟਾਲਾ ਦਾ ਜੰਮਪਲ ਅਭੀਸ਼ੇਕ ਤ੍ਹੇਨ ਜਿਸ ਨੇ ਬੇਰਿੰਗ ਕਾਲਜ ਬਟਾਲਾ ਤੋਂ ਬੀਐੱਸਸੀ ਆਈਟੀ ਤਕ ਵਿਦਿਆ ਹਾਸਲ ਕੀਤੀ ਹੈ ਤੇ ਅੱਜ ਕਲ ਵੈੱਬਸਾਈਟ ਅਤੇ ਸਾਫ਼ਟਵੇਅਰ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਉਸ ਨੇ ਦਿਨ ਰਾਤ ਮਿਹਨਤ ਕਰ ਕੇ ਕੰਪਿਊਟਰ ਉਤੇ ਟਾਈਪ ਦੀ ਸਪੀਡ ਵਿਚ ਵੀ ਮਹਾਰਤ ਹਾਸਲ ਕੀਤੀ ਹੈ।
   ਅਭਿਸ਼ੇਕ ਤ੍ਹੇਨ ਨੇ ਕਿੰਨੇ ਹੀ ਆਨਲਾਈਨ ਕੰਪਿਊਟਰ ਟਾਈਪ ਦੇ ਨੈਸ਼ਨਲ ਲੈਵਲ ਉਤੇ ਟਾਈਪ ਸਪੀਡ ਦੇ ਕੰਪੀਟੀਸ਼ਨ ਵਿਚ ਭਾਗ ਲਿਆ ਜਿਸ ਵਿਚ ਉਸ ਨੇ ਅੱਖਾਂ ਉਤੇ ਪੱਟੀ ਬੰਨ੍ਹ ਕੇ ਹਰ ਲਫ਼ਜ਼ ਵਿਚ ਸਪੇਸ ਪਾ ਕੇ ਪੂਰੇ ਅੰਗਰੇਜ਼ੀ ਦੇ ਸਾਰੇ ਅੱਖਰਾਂ ਨੂੰ ਅਖ਼ੀਰ ਤਕ ਕੇਵਲ 3.64 ਸੈਕਿੰਗ ਵਿਚ ਟਾਈਪ ਕਰ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਅਪਣਾ ਨਾਮ ਦਰਜ ਕਰਵਾਇਆ ਹੈ।
  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਭੀਸ਼ੇਕ ਨੇ ਦੱਸਆ ਕਿ ਉਸ ਦੀ ਇਸ ਸਪੀਡ ਟੈਸਟ ਦੀ ਵੀਡੀਉ ਉਸ ਨੇ ਗਿੰਨੀਜ਼ ਵਰਲਡ ਰਿਕਾਰਡ ਲਈ ਵੀ ਭੇਜੀ ਹੈ ਜਿਸ ਦਾ ਨਤੀਜਾ 27 ਦਸੰਬਰ ਨੂੰ ਆਵੇਗਾ। ਅਭੀਸ਼ੇਕ ਦਾ ਜਨਮ ਬਟਾਲਾ ਦੇ ਪਵਨ ਤ੍ਹੇਨ ਅਤੇ ਮਾਤਾ ਵੀਨਾ ਕੁਮਾਰੀ ਦੇ ਘਰ ਹੋਇਆ। ਉਸ ਨੂੰ ਬਚਪਨ ਤੋਂ ਹੀ ਕੰਪਿਊਟਰ ਚਲਾਉਣ ਦਾ ਸ਼ੋਕ ਰਿਹਾ ਹੈ।
   ਅਭਿਸ਼ੇਕ ਨੇ ਅੱਠਵੀਂ ਕਲਾਸ ਵਿਚ ਪੜ੍ਹਦਿਆਂ ਹੀ ਫ਼ੇਸਬੁੱਕ ਵਰਗੀ ਵੈਬਸਾਈਟ ਬਣਾਈ ਸੀ ਅਤੇ ਉਸ ਨੇ ਹੋਰ ਕਈ ਵੈਬਸਾਈਟਾਂ ਤਿਆਰ ਕੀਤੀਆਂ ਹਨ। ਹਾਲ ਹੀ ਵਿਚ ਉਸ ਨੇ ਇਕ ਅਜਿਹਾ ਸਾਫ਼ਟਵੇਅਰ ਬਣਾਇਆ ਹੈ ਜਿਸ ਨਾਲ ਬਿੰਨਾਂ ਮਾਸਕ ਸੜਕ ਉਤੇ ਜਾ ਰਹੇ ਵਿਅਕਤੀਆਂ ਦੀ ਪਛਾਣ ਹੋ ਸਕਦੀ ਹੈ। ਆਉਣ ਵਾਲੇ ਸਮੇਂ ਵਿਚ ਉਹ ਦੁਕਾਨਦਾਰਾਂ ਲਈ ਵੀ ਐਪ ਲੈ ਕੇ ਆ ਰਹੇ ਹਨ ਜਿਸ ਵਿਚ ਇੰਡੀਆ ਦੇ ਦੁਕਾਨਦਾਰਾਂ ਲਈ ਇਕ ਵਧੀਆ ਪਲੇਟਫ਼ਾਰਮ ਹੋਵੇਗਾ।
ਫ਼ੋਟੋ : ਬਟਾਲਾ--ਅਭਿਸ਼ੇਕ

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement