ਫ਼ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ 'ਚ ਪੁੱਜੇ
Published : Oct 1, 2020, 12:51 am IST
Updated : Oct 1, 2020, 12:51 am IST
SHARE ARTICLE
image
image

ਫ਼ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ 'ਚ ਪੁੱਜੇ

ਪੈਰਿਸ, 30 ਸਤੰਬਰ : ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਮਾਈਕਲ ਯਮੇਰ ਖ਼ਿਲਾਫ਼ ਸਿੱਧੇ ਸੈਟਾਂ ਵਿਚ ਜਿੱਤ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਏਕਲ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਈ। ਸਰਬਿਆਈ ਖਿਡਾਰੀ ਨੇ ਦੁਨੀਆ ਦੇ 80ਵੇਂ ਨੰਬਰ ਦੇ ਖਿਡਾਰੀ ਯਮੇਰ ਨੂੰ 6-0, 6-3, 6-2 ਨਾਲ ਹਰਾਇਆ।  ਅਮਰੀਕੀ ਓਪਨ ਵਿਚ ਗਲਤੀ ਨਾਲ ਲਾਈਨ ਜੱਜ ਦੇ ਗਲੇ 'ਤੇ ਗੇਂਦ ਮਾਰਨ ਕਾਰਨ ਡਿਸਕੁਆਲੀਫਾਈ ਹੋਣ ਦੇ ਬਾਅਦ ਪਹਿਲਾ ਗਰੈਂਡਸਲੈਮ ਮੈਚ ਖੇਡ ਰਹੇ ਜੋਕੋਵਿਚ ਨੇ ਜਿੱਤ  ਦੇ ਬਾਅਦ ਜੇਬ 'ਚੋਂ ਹੋਰ ਗੇਂਦ ਕੱਢੀ ਅਤੇ ਇਸ ਨੂੰ ਰੈਕੇਟ ਨਾਲ ਹਲਕਾ ਜਿਹਾ ਛੁਹਾ ਕੇ ਅਪਣੇ ਪਿੱਛੇ ਸੁੱਟ ਦਿਤਾ। ਰੋਲਾਂ ਗੈਰਾਂ 'ਤੇ ਦੂੱਜੇ ਅਤੇ ਕਰੀਅਰ ਦੇ 18ਵੇਂ ਗਰੈਂਡਸਲੈਮ ਖ਼ਿਤਾਬ ਲਈ ਚੁਣੌਤੀ ਪੇਸ਼ ਕਰ ਰਹੇ ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਦੀ 2020 ਦੀ ਇਹ 32ਵੀਂ ਜਿੱਤ ਹੈ ਅਤੇ ਉਨ੍ਹਾਂ ਨੂੰ ਸਿਰਫ਼ ਇਕ ਹਾਰ ਦਾ ਸਾਹਮਣਾ ਕਰਣਾ ਪਿਆ ਹੈ, ਜੋ ਅਮਰੀਕੀ ਓਪਨ ਵਿਚ ਚੌਥੇ ਦੌਰ ਦੇ ਮੁਕਾਬਲੇ ਵਿਚੋਂ ਡਿਸਕਵਾਲੀਫਾਈ ਹੋਣਾ ਹੈ।   (ਪੀਟੀਆਈ)      

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement