
ਕੋਰਟ ਦੇ ਫ਼ੈਸਲੇ ਨੂੰ ਉਵੈਸੀ ਨੇ ਦਸਿਆ ਨਿਆਪਾਲਿਕਾ ਦਾ ਦੁਖਦਾਈ ਦਿਨ
ਹੈਦਰਾਬਾਦ, 30 ਸਤੰਬਰ : ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਏਆਈਐਮਆਈਐਮ ਪਾਰਟੀ ਦੇ ਮੁਖੀ ਅਸਦੁਦੀਨ ਓਵੈਸੀ ਨੇ ਅਯੋਧਿਆ ' ਮਸਜਿਦ ਦਾ ਢਾਂਚਾ ਢਾਹੁਣ ਦੇ ਮਾਮਲੇ 'ਤੇ ਪ੍ਰਤੀਕ੍ਰਿਆ ਦਿੰਦਿਆਂ ਇਸ ਨੂੰ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਦਾ ਸੱਭ ਤੋਂ ਉਦਾਸ ਦਿਨ ਦਸਿਆ। ਉਨ੍ਹਾਂ ਕਿਹਾ ਕਿ ਹੁਣ ਅਦਾਲਤ ਕਹਿ ਰਹੀ ਹੈ ਕਿ ਇਹ ਘਟਨਾ ਸਾਜ਼ਿਸ਼ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਮਸਜਿਦ ਜਾਦੂ ਨਾਲ ਡਿੱਗ ਗਈ ਸੀ? ਜ਼ਿਕਰਯੋਗ ਹੈ ਕਿ 28 ਸਾਲਾਂ ਤੋਂ ਚਲ ਰਹੇ ਇਸ ਮੁਕੱਦਮੇ ਵਿਚ ਲਖਨਊ ਦੀ ਇਕ ਵਿਸ਼ੇਸ਼ ਅਦਾਲਤ ਨੇ ਲਾਲ ਕ੍ਰਿਸ਼ਨ ਅਡਵਾਨੀ ਸਮੇਤ 32 ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ, ਜਿਸ ਬਾਰੇ ਓਵੈਸੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, 'ਇਹ ਨਿਆਂ ਦਾ ਮੁੱਦਾ ਹੈ। ਇਹ ਸੁਨਿਸ਼ਚਿਤ ਕਰਨ ਦੀ ਗੱਲ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਲਈ ਜ਼ਿੰਮੇਵਾਰ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਪੁਛਿਆ, ਕੀ ਜਾਦੂ ਨਾਲ ਡਿੱਗੀ ਮਸਜਿਦ?