
ਸਕੂਲ ਤੇ ਕੋਚਿੰਗ ਸੈਂਟਰ ਖੋਲ੍ਹਣ ਦੀ ਇਜਾਜ਼ਤ ਮਿਲੀ
ਨਵੀਂ ਦਿੱਲੀ, 30 ਸਤੰਬਰ : ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 'ਅਨਲਾਕ 5.0' ਤਹਿਤ ਦੇਸ਼ ਭਰ ਵਿਚ ਸਕੂਲ ਤੇ ਕੋਚਿੰਗ ਸੈਂਟਰ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ ਪਰ ਨਾਲ ਹੀ ਕੁੱਝ ਸ਼ਰਤਾਂ ਵੀ ਲਾਗੂ ਕਰ ਦਿਤੀਆਂ ਹਨ।
ਅੱਜ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਦੇਸ਼ ਭਰ ਵਿਚ ਸਕੂਲ ਤੇ ਕੋਚਿੰਗ ਸੈਂਟਰ ਖੁਲ੍ਹ ਸਕਦੇ ਹਨ ਪਰ ਇਸ ਵਾਸਤੇ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਸਬੰਧਤ ਸਕੂਲਾਂ/ਸੰਸਥਾਵਾਂ ਦੀ ਮੈਨੇਜਮੈਂਟ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਦੇਵੇਗੀ ਪਰ ਨਾਲ ਹੀ ਸ਼ਰਤ ਇਹ ਵੀ ਹੈ ਕਿ ਇਹ ਸਕੂਲ/ਕੋਚਿੰਗ ਸੈਂਟਰ 15 ਅਕਤੂਬਰ ਤੋਂ ਖੋਲ੍ਹੇ ਜਾ ਸਕਣਗੇ। ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਜਿਹੜੇ ਵਿਦਿਆਰਥੀ ਸਕੂਲ ਆਉਣ ਦੀ ਥਾਂ ਆਨਲਾਈਨ ਕਲਾਸਾਂ ਲਾਉਣੀਆਂ ਚਾਹੁਣ, ਉਨ੍ਹਾਂ ਨੂੰ ਇਜਾਜ਼ਤ ਦਿਤੀ ਜਾਵੇਗੀ, ਵਿਦਿਆਰਥੀ ਮਾਪਿਆਂ ਦੀ ਲਿਖਤੀ ਆਗਿਆ ਨਾਲ ਹੀ ਸਕੂਲ ਆ ਸਕਣਗੇ। ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਇਸ ਮਾਮਲੇ ਵਿਚ ਆਪਣੇ ਪੱਧਰ 'ਤੇ ਹਦਾਇਤਾਂ ਤੈਅ ਕਰਨਗੇ। ਹੁਕਮਾਂ ਮੁਤਾਬਕ ਉਚੇਰੀ ਸਿਖਿਆ ਸੰਸਥਾਵਾਂ ਬਾਰੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ। ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਸਵਿਮਿੰਗ ਪੂਲਜ਼ ਨੂੰ ਵੀ 15 ਅਕਤੂਬਰ ਤੋਂ ਮੁੜ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਇਸ ਤੋਂ ਇਲਾਵਾ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ ਨੂੰ 50 ਫ਼ੀ ਸਦੀ ਹਾਜ਼ਰੀ ਨਾਲ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਇਹ ਵੀ 15 ਅਕਤੂਬਰ ਤੋਂ ਖੋਲ੍ਹੇ ਜਾ ਸਕਣਗੇ। ਇਸ ਨਾਲ ਹੀ ਮਨੋਰੰਜਨ ਪਾਰਕ ਤੇ ਹੋਰ ਅਜਿਹੀਆਂ ਥਾਵਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ।
ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਸਰਕਾਰ ਨੇ ਅਨਲਾਕ ਪੰਜ ਵਿਚ ਛੋਟ ਵਧਾ ਦਿਤੀ ਹੈ।
ਕੇਂਦਰ ਨੇ 15 ਅਕਤੂਬਰ ਤੋਂ ਸਿਨੇਮਾ ਹਾਲ ਅਤੇ ਮਲਟੀਪਲੈਕਸ ਖੋਲ੍ਹਣ ਨੂੰ ਮਨਜ਼ੂਰੀ ਦੇ ਦਿਤੀ ਹੈ। ਖਿਡਾਰੀਆਂ ਨੂੰ ਸਿਖ਼ਲਾਈ ਦੇਣ ਲਈ ਤੈਰਾਕੀ ਪੂਲ ਵੀ ਖੋਲ੍ਹੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਮਨੋਰੰਜਨ ਪਾਰਕ ਖੋਲ੍ਹਣ ਦੀ ਵੀ ਪ੍ਰਵਾਨਗੀ ਦੇ ਦਿਤੀ ਹੈ।
ਮਲਟੀਪਲੈਕਸ, ਥੀਏਟਰ ਅਤੇ ਸਿਨੇਮਾ ਨੂੰ ਕੁਲ ਸਮਰੱਥਾ ਦੇ 50 ਫ਼ੀ ਸਦੀ ਬੈਠਣ ਦੀ ਸਮਰਥਾ ਦੇ ਨਾਲ ਖੋਲ੍ਹਿਆ ਜਾਵੇਗਾ। ਕੇਂਦਰ ਇਸ ਲਈ ਐਸਉਪੀ ਜਾਰੀ ਕਰੇਗਾ। ਰਾਜ ਸਰਕਾਰਾਂ ਨੂੰ 15 ਅਕਤੂਬਰ ਤੋਂ ਬਾਅਦ ਸਕੂਲ ਅਤੇ ਕੋਚਿੰਗ ਇੰਸਟੀਚਿਊਟ ਖੋਲ੍ਹਣ ਬਾਰੇ ਫ਼ੈਸਲਾ ਲੈਣ ਦੀ ਆਗਿਆ ਦਿਤੀ ਜਾਏਗੀ ਪਰ ਇਸ ਦੇ ਲਈ ਪਰਵਾਰ ਦੀ ਮਨਜ਼ੂਰੀ ਜ਼ਰੂਰੀ ਹੋਵੇਗੀimage। (ਏਜੰਸੀ)
15 ਤੋਂ ਸਿਨਮੇ ਤੇ ਮਲਟੀਪਲੈਕਸ ਖੁਲ੍ਹ ਜਾਣਗੇ