ਕਿਸ ਮੂੰਹ ਨਾਲ ਸੁਖਬੀਰ ਸਿੰਘ ਬਾਦਲ ਤਖ਼ਤਾਂ ਤੋਂ ਅੰਦੋਲਨ ਲਈ ਜਥੇ ਭੇਜੇਗਾ : ਜਥੇਦਾਰ ਬ੍ਰਹਮਪੁਰਾ
Published : Oct 1, 2020, 8:05 am IST
Updated : Oct 1, 2020, 8:05 am IST
SHARE ARTICLE
Ranjit Singh Brahmpura
Ranjit Singh Brahmpura

ਸਿੱਖ ਕੌਮ ਦੀ ਬਰਬਾਦੀ ਲਈ ਬਾਦਲ ਜ਼ਿੰਮੇਵਾਰ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਹੈ ਕਿ ਉਹ ਕਿਸ ਮੂੰਹ ਨਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਅਪਣੀ ਪਾਰਟੀ ਦੇ ਝੰਡੇ ਹੇਠ ਸ਼ੁਰੂਆਤ ਕਰ ਰਹੇ ਹਨ ਜਿਨ੍ਹਾਂ ਦਾ ਨਿਰਾਦਰ ਸਿੱਖਾਂ, ਗ਼ੈਰ ਸਿੱਖਾਂ ਕਰਵਾਉਣ ਲਈ ਜ਼ੁੰਮੇਵਾਰ ਹਨ।

Sukhbir BadalSukhbir Badal

ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਹਿੰਦੀਆਂ ਕਲਾਂ ਵਿਚ ਖੜਨ ਲਈ ਜ਼ੁੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਸਿੱਖ ਕੌਮ ਦਾ ਇੰਨਾ ਨੁਕਸਾਨ ਕੀਤਾ ਹੈ ਕਿ ਇਸ ਦੀ ਭਰਪਾਈ ਕਰਨ ਲਈ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਪੰਜਾਬ ਵਿਚ ਪੱਤਾ-ਪੱਤਾ ਵੈਰੀ ਹੋ ਗਿਆ ਹੈ।

Akal Thakt Sahib Akal Thakt Sahib

ਇਸ ਕਾਰਨ ਪੰਜਾਬ ਦੇ ਗੱਭਰੂਆਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ੇ ਵਲ ਧੱਕਿਆ ਗਿਆ, ਬਰਗਾੜੀ ਕਾਂਡ ਇਨ੍ਹਾਂ ਵੇਲੇ ਵਾਪਰਿਆ ਪਰ ਅਸਲ ਦੋਸ਼ੀ ਫੜਨ ਦੀ ਥਾਂ ਸੌਦਾ ਸਾਧ ਨੂੰ ਪ੍ਰਫੁੱਲਤ ਕੀਤਾ। ਇਸ ਤੋਂ ਇਲਾਵਾ ਗੁਮ ਹੋਏ 328 ਪਾਵਨ ਸਰੂਪਾਂ ਦੀਆਂ ਪੜਤਾਲਾਂ ਵਿਚ ਤਾਕਤਵਾਰ ਲੋਕ ਬਚ ਗਏ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਨੂੰ ਲੰਮਾ ਕਰ ਕੇ ਅਸਲੀਅਤ ਨੂੰ ਨੱਪ ਦਿਤਾ ਜਾਵੇ।  

Harsimrat Badal Harsimrat Badal

ਕਿਸਾਨਾਂ ਦਾ ਹੁਣ ਹੇਜ਼ ਜਤਾਉਣ ਵਾਲੇ ਬਾਦਲ 10 ਸਾਲ ਤਕ ਉਨ੍ਹਾਂ ਦੀ ਬਾਂਹ ਨਹੀਂ ਫੜੀ ਪਰ ਸੱਭ ਕੁੱਝ ਗਵਾ ਕੇ ਹਰਸਿਮਰਤ ਕੌਰ ਬਾਦਲ ਦਾ ਮੋਦੀ ਸਰਕਾਰ ਤੋਂ ਅਸਤੀਫ਼ਾ ਦੇ ਕੇ ਦੇਸ਼ ਭਗਤ ਬਣ ਰਹੇ ਹਨ। ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਬਾਦਲਾਂ ਨੇ ਕੁੱਝ ਨਹੀਂ ਕੀਤਾ। ਜੇਕਰ ਉਨ੍ਹਾਂ ਨੂੰ ਕਿਸਾਨੀ ਨਾਲ ਕੋਈ ਮੋਹ ਹੁੰਦਾ ਤਾਂ ਪਹਿਲਾਂ ਪਾਰਲੀਮੈਂਟ ਵਿਚ ਅਪਣੀ ਅਵਾਜ਼ ਬੁਲੰਦ ਕਰਦਿਆਂ ਅਸਤੀਫ਼ਾ ਦਿੰਦੇ। ਹੁਣ ਕਿਸਾਨ ਸੰਗਠਨਾਂ ਅਪਣੇ ਜਥੇਬੰਦਕ ਢਾਂਚੇ ਨਾਲ ਅੰਦੋਲਨ ਭਖਾ ਦਿਤਾ ਹੈ।

Ranjit Singh BrahmpuraRanjit Singh Brahmpura

ਪਰ ਕਿਸਾਨ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀਂ ਲਾ ਰਹੇ। ਸ. ਬ੍ਰਹਮਪੁਰਾ ਨੇ ਮੋਦੀ ਹਕੂਮਤ ਨੂੰ ਨਿਸ਼ਾਨੇ 'ਤੇ ਲੈਂਦਿਆਂ ਸਪੱਸ਼ਟ ਕੀਤਾ ਕਿ ਉਹ ਕਿਸਾਨੀ ਦਾ ਇਮਤਿਹਾਨ ਲੈਣ ਦੀ ਥਾਂ ਪਾਸ ਕੀਤਾ ਬਿਲ ਰੱਦ ਕਰਵਾਏ, ਇਹ ਬਿਲ ਕਿਸਾਨ ਨੂੰ ਭਿਖਾਰੀ ਬਣਾਉਣ ਜਾ ਰਿਹਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਿਸਾਨ ਰੇਲ ਰੋਕੋ ਕਿਸਾਨ ਅੰਦੋਲਨ ਦੀ ਉਹ ਪੂਰੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਕੌਰ ਕਮੇਟੀ  ਅੰਨਦਾਤੇ ਨਾਲ ਖੜਾ ਹੈ। ਇਹ ਬਿਆਨ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਜਾਰੀ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement