
'ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਲਈ ਪਿਛਲੇ ਸਾਲਾਂ ਤੋਂ ਸਿਰਫ ਮੁਖੋਟਾ ਪਹਿਨਿਆ ਹੋਇਆ ਸੀ'
ਚੰਡੀਗੜ੍ਹ - ਸਾਬਕਾ ਡੀ.ਜੀ.ਪੀ. ਤੇ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਮੁੜ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਹੈਰਾਨ ਹਨ ਕਿ ਕੈਪਟਨ ਅਮਰਿੰਦਰ ਨੇ ਕਾਂਗਰਸ ਛੱਡ ਦਿੱਤੀ ਹੈ। ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਕਿਰਪਾ ਕਰ ਕੇ ਮੇਰੇ ਲਈ ਦਿਲ 'ਤੇ ਹੱਥ ਰੱਖੋ, ਮੇਰੀਆਂ ਅੱਖਾਂ 'ਚ ਅੱਖਾਂ ਪਾਓ ਤੇ ਫਿਰ ਬੋਲੋ ਕਿ ਹੁਣ ਤੱਕ ਤੁਸੀਂ ਕਾਂਗਰਸ ਵਿਚ ਹੀ ਸੀ! ਤੁਸੀਂ ਕਾਂਗਰਸ ਨੂੰ ਬਹੁਤ ਸਮਾਂ ਪਹਿਲਾਂ ਹੀ ਛੱਡ ਦਿੱਤਾ ਸੀ ਤੇ ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਲਈ ਪਿਛਲੇ ਸਾਲਾਂ ਤੋਂ ਸਿਰਫ ਮੁਖੋਟਾ ਪਹਿਨਿਆ ਹੋਇਆ ਸੀ'
ਉਹਨਾਂ ਕਿਹਾ ਕਿ ਕੁਰਸੀ ਗਵਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਾਨਸਿਕ ਸੰਤੁਲਨ ਵੀ ਗਵਾ ਬੈਠੇ ਹਨ ਤੇ ਕੈਪਟਨ ਆਪਣੀ ਕਿਸਮਤ ਨਹੀਂ ਬਦਲ ਸਕੇ ਤਾਂ ਸਿੱਧੂ ਦੀ ਕੀ ਬਦਲਣਗੇ। ਮੁਸਤਫ਼ਾ ਦਾ ਕਹਿਣਾ ਹੈ ਕਿ 117 ਸੀਟਾਂ ਵਿਚੋਂ ਕਿਸੇ ਵੀ ਸੀਟ 'ਤੇ ਕੈਪਟਨ ਸਿੱਧੂ ਨੂੰ ਚੈਲੰਜ ਕਰ ਦੇਣ। ਇਸ ਨਾਲ ਹੀ ਹਾਈਕਮਾਨ ਨੂੰ ਸਿੱਧੂ ਨੂੰ ਪਟਿਆਲਾ ਤੋਂ ਟਿਕਟ ਦੇਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਦੀ ਜ਼ਮਾਨਤ ਜ਼ਬਤ ਨਾ ਹੋਈ ਤਾਂ ਉਹ ਸਿਆਸਤ ਛੱਡ ਦੇਣਗੇ।