ਲੁਧਿਆਣਾ 'ਚ ਹਵਾਲਾਤੀ ਦੀ ਸ਼ੱਕੀ ਹਾਲਤ 'ਚ ਮੌਤ, ਸੀਸੀਟੀਵੀ ਦੇਖਣ 'ਤੇ ਅੜੇ ਪਰਿਵਾਰ ਵਾਲੇ
Published : Oct 1, 2022, 5:39 pm IST
Updated : Oct 1, 2022, 5:39 pm IST
SHARE ARTICLE
photo
photo

ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਲੱਗ ਸਕੇਗਾ ਪਤਾ

 

 ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਬੀਤੇ ਦਿਨੀਂ ਪਿੰਡ ਜਸਪਾਲ ਬੰਗੜ ਵਿੱਚ ਇੱਕ ਫੈਕਟਰੀ ਵਿੱਚ ਲੁੱਟਮਾਰ ਕਰਨ ਅਤੇ ਇੱਕ ਮਜ਼ਦੂਰ ਦਾ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਸੀ। ਮੁਲਜ਼ਮਾਂ ਨੂੰ ਸੀਆਈਏ-1 ਵਿੱਚ ਰੱਖਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਕ ਦੋਸ਼ੀ ਜਤਿੰਦਰ ਉਰਫ ਛੋਟੂ ਵਾਸੀ ਪਿੰਡ ਧਰੋੜ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਫਾਹੇ ਨਾਲ ਲਟਕਦੀ ਮਿਲੀ। ਪੁਲਿਸ ਮੁਤਾਬਕ ਉਸ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ ਨਹੀਂ ਦਿਖਾਈ ਜਾਂਦੀ, ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਜਤਿੰਦਰ ਨੇ ਖੁਦਕੁਸ਼ੀ ਕੀਤੀ ਹੈ।

 ਦੱਸਿਆ ਜਾ ਰਿਹਾ ਹੈ ਕਿ ਅੱਜ ਤੜਕੇ ਜਤਿੰਦਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪਰਿਵਾਰ ਨੇ ਪੁਲਿਸ ਨੂੰ ਸੀਸੀਟੀਵੀ ਦਿਖਾਉਣ ਦੀ ਮੰਗ ਕੀਤੀ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਜਾਵੇਗਾ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਕਿ ਮ੍ਰਿਤਕ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦੀ ਮੌਤ ਕਿਸੇ ਹੋਰ ਕਾਰਨ ਹੋਈ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੋਸਤਾਂ-ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਖਿਡਾਰੀਆਂ ਨੂੰ ਓਲੰਪਿਕ ਲਈ ਤਿਆਰ ਕਰ ਰਿਹਾ ਫ਼ੌਜੀ ਪਤੀ-

17 Sep 2024 9:18 AM

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM
Advertisement