
Punjab News: ਕਿਹਾ- ਨਾਮਜ਼ਦਗੀ ਪੱਤਰ ਦਾਖਲ ਕਰਕੇ ਚੋਣ ਲੜਾਂਗਾ।
Punjab News: ਕੁੱਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚੀ ਨੂੰ ਲੈ ਕੇ ਦੋ ਕਰੋੜ ਦੀ ਬੋਲੀ ਲੱਗੀ ਸੀ। ਦੋ ਕਰੋੜ ਦੀ ਬੋਲੀ ਲਾਉਣ ਵਾਲੇ ਵਿਅਕਤੀ ਆਤਮਾ ਸਿੰਘ ਜੋੋ ਕਿ ਆਪਣੇੇ ਆਪ ਨੂੰ ਭਾਜਪਾ ਆਗੂ ਦੱਸਦਾ ਸੀ। ਉਹ ਆਪਣੀ ਬੋਲੀ ਤੋਂ ਪਿੱਛੇ ਹਟ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਦੀ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਹੁਣ ਦੋ ਕਰੋੜ ਦੀ ਬੋਲੀ ਦਾ ਸਮਾਂ ਨਿਕਲ ਚੁੱਕਾ ਹੈ। ਪਿੰਡ ਵਾਸੀ ਚਾਹੁੰਦੇ ਨੇ ਕਿ ਪਿੰਡ ਦੇ ਵਿੱਚ ਹੁਣ ਵੋਟਾਂ ਪੈਣੀਆਂ ਚਾਹੀਦੀਆਂ ਹਨ। ਹੁਣ ਬੋਲੀ ਦੇ ਪੈਸੇ ਨਹੀਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਨਾਮਜ਼ਦਗੀ ਦਾਖਲ ਕਰਵਾ ਕੇ ਹੀ ਚੋਣਾਂ ਲੜਨਗੇ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਅਗਰ ਇਸ ਤਰਾਂ ਦਾ ਕੋਈ ਵੀ ਸਬੂਤ ਸਾਹਮਣੇ ਆਇਆ ਤਰੁੰਤ ਕਾਰਵਾਈ ਕੀਤੀ ਜਾਵੇਗੀ।